ਮੁਹਾਲੀ-ਮੁਹਾਲੀ ਦੇ ਸਿਸਵਾਂ ਸਥਿਤ ਫਾਰਮ ਹਾਊਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਟੋਕੀਓ ਓਲੰਪਿਕ ਤਮਗਾ ਜੇਤੂ ਸੂਬੇ ਦੇ ਖਿਡਾਰੀਆਂ ਤੇ ਸੋਨ ਤਗਮਾ ਜੇਤੂ ਨੀਰਜ ਚੋਪੜਾ ਲਈ ਅੱਜ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ ਹੈ, ਖਾਸ ਗੱਲ ਇਹ ਰਹੀ ਕਿ ਉਹ ਖੁਦ ਸ਼ੈਫ ਵੀ ਬਣੇ। ਵਾਅਦੇ ਮੁਤਾਬਕ ਉਹਨਾਂ ਨੇ ਖਿਡਾਰੀਆਂ ਲਈ ਖੁਦ ਖਾਣਾ ਤਿਆਰ ਕੀਤਾ। ਪਟਿਆਲਾ ਦੇ ਰਵਾਇਤੀ ਪਕਵਾਨਾਂ ਦੇ ਨਾਲ, ਮੁੱਖ ਮੰਤਰੀ ਅਮਰਿੰਦਰ ਸਿੰਘ ਹਰ ਕਿਸਮ ਦੇ ਪਕਵਾਨ ਤਿਆਰ ਕੀਤੇ। ਕੈਪਟਨ ਨੇ ਖਿਡਾਰੀਆਂ ਦੇ ਲਈ ਖੁਦ ਪੁਲਾਅ, ਚਿਕਨ, ਆਲੂ ਤੇ ਜ਼ੀਰਾ ਰਾਈਸ ਤਿਆਰ ਕੀਤੇ, ਤੇ ਖਾਸ ਗੱਲ ਇਹ ਵੀ ਰਹੀ ਕਿ ਖਾਣਾ ਬਣਾਇਆ ਹੀ ਨਹੀਂ ਕੈਪਟਨ ਨੇ ਖਿਡਾਰੀਆਂ ਨੂੰ ਪਿਆਰ ਨਾਲ ਖਾਣਾ ਪਰੋਸਿਆ ਵੀ।
Comment here