ਅਪਰਾਧਖਬਰਾਂ

ਉਪਹਾਰ ਸਿਨਮਾ ਕਾਂਡ-ਅੰਸਲ ਭਰਾਵਾਂ ਨੂੰ 4.50 ਕਰੋੜ ਰੁਪਏ ਜੁਰਮਾਨਾ

ਅਦਾਲਤ ਨੇ ਸੁਣਾਈ 7-7 ਸਾਲ ਦੀ ਸਜ਼ਾ

ਨਵੀਂ ਦਿੱਲੀ- ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਉਪਹਾਰ ਸਿਨੇਮਾ ਅਗਨੀਕਾਂਡ ਦੇ ਮਾਮਲੇ ’ਚ ਸਬੂਤਾਂ ਨਾਲ ਛੇੜਛਾੜ ਕਰਨ ਲਈ ਰਿਅਲ ਅਸਟੇਟ ਕਾਰੋਬਾਰੀ ਸੁਸ਼ੀਲ ਅਤੇ ਗੋਪਾਲ ਅੰਸਲ ਨੂੰ 7-7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਅਦਾਲਤ ਨੇ ਅੰਸਲ ਭਰਾਵਾਂ ਨੂੰ ਸਾਢੇ ਚਾਰ ਕਰੋੜ ਰੁਪਏ (ਦੋਵਾਂ ਨੂੰ 2.25-2.25 ਕਰੋੜ ਰੁਪਏ) ਜੁਰਮਾਨਾ ਵੀ ਕੀਤਾ ਹੈ। ਸੰਨ 1997 ’ਚ ਹੋਏ ਅਗਨੀਕਾਂਡ ’ਚ 59 ਲੋਕਾਂ ਦੀ ਮੌਤ ਹੋ ਗਈ ਸੀ। ਆਦੇਸ਼ ਸੁਣਾਏ ਜਾਣ ਤੋਂ ਬਾਅਦ ਜ਼ਮਾਨਤ ’ਤੇ ਛੁੱਟੇ ਦੋਸ਼ੀਆਂ ਨੂੰ ਤੁਰੰਤ ਹਿਰਾਸਤ ’ਚ ਲੈ ਲਿਆ ਗਿਆ। ਅਦਾਲਤ ਦੇ ਆਦੇਸ਼ ’ਚ ਸਾਰੇ ਦੋਸ਼ੀਆਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ, ਅਦਾਲਤ ਨੇ ਅਦਾਲਤ ਦੇ ਸਾਬਕਾ ਕਰਮਚਾਰੀ ਦਿਨੇਸ਼ ਚੰਦ ਸ਼ਰਮਾ ਅਤੇ ਦੋ ਹੋਰ ਦੋਸ਼ੀਆਂ ਪੀਪੀ ਬੱਤਰਾ ਅਤੇ ਅਨੂਪ ਸਿੰਘ ਨੂੰ ਵੀ ਸੱਤ-ਸੱਤ ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਤਿੰਨੇ ਦੋਸ਼ੀਆਂ ਨੂੰ ਤਿੰਨ-ਤਿੰਨ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਚੀਫ਼ ਮੈਟਰੋਪੋਲਿਟਨ ਮੈਜਿਸਟਰੇਟ ਪੰਕਜ ਸ਼ਰਮਾ ਨੇ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਰਾਤ-ਰਾਤ ਭਰ ਸੋਚਣ ਤੋਂ ਬਾਅਦ ਮੈਂ ਫ਼ੈਸਲਾ ਕੀਤਾ ਕਿ ਇਹ ਲੋਕ ਸਜ਼ਾ ਦੇ ਪਾਤਰ ਹਨ। ਸਜ਼ਾ ਸੁਣਾਉਣ ਦੌਰਾਨ ਸਾਰੇ ਦੋਸ਼ੀ ਅਦਾਲਤ ’ਚ ਮੌਜ਼ੂਦ ਸਨ। ਸੁਪਰੀਮ ਕੋਰਟ ਤੋਂ ਅੰਸਲ ਭਰਾ ਜ਼ਮਾਨਤ ’ਤੇ ਰਿਹਾਅ ਹੋਏ ਸਨ। ਹੁਣ ਉਨ੍ਹਾਂ ਨੂੰ ਫਿਰ ਜੇਲ੍ਹ ’ਚ ਰਹਿਣਾ ਪਵੇਗਾ। ਜਿਕਰਯੋਗ ਹੈ ਕਿ 13 ਜੂਨ 1997 ਨੂੰ ਹਿੰਦੀ ਫਿਲਮ ‘ਬਾਰਡਰ’ ਦੀ ਸਕਰੀਨਿੰਗ ਦੌਰਾਨ ਉਪਹਾਰ ਸਿਨੇਮਾ ’ਚ ਅੱਗ ਲੱਗ ਗਈ ਸੀ, ਜਿਸ ’ਓ 59 ਲੋਕਾਂ ਦੀ ਮੌਤ ਹੋ ਗਈ ਸੀ। ਜਦੋਂਕਿ 100 ਤੋਂ ਜ਼ਿਆਦਾ ਲੋਕ ਝੁਲਸ ਗਏ ਸਨ। ਇਸ ਮਾਮਲੇ ’ਚ ਅਦਾਲਤ ਨੇ ਅੰਸਲ ਭਰਾਵਾਂ ਨੂੰ ਦੋਸ਼ੀ ਠਹਿਰਾਇਆ ਸੀ।

Comment here