ਨੂਪੁਰ ਦੇ ਸਮਰਥਨ ‘ਚ ਪੋਸਟ ਕਰਨ ਵਾਲੇ ਕੈਮਿਸਟ ਦਾ ਕਤਲ, 5 ਗ੍ਰਿਫ਼ਤਾਰ
ਤਾਲਿਬਾਨੀ ਹੱਤਿਆ ਨੂੰ ਸਹੀ ਠਹਿਰਾਉਣ ਵਾਲਾ ਆਨਲਾਈਨ ਕੰਟੈਂਟ ਹਟੇਗਾ
ਉਦੈਪੁਰ ਘਟਨਾ ਦੇ ਰੋਸ ਵਜੋਂ 4 ਜੁਲਾਈ ਨੂੰ ਬਠਿੰਡਾ ਬੰਦ ਦਾ ਸੱਦਾ
ਨਾਗਪੁਰ-ਉਦੈਪੁਰ ਵਿਚ ਦਰਜੀ ਕਨ੍ਹਈਆ ਲਾਲ ਦਾ ਸ਼ਰ੍ਹੇਆਮ ਗਲਾ ਕੱਟ ਕੇ ਵੀਡੀਓ ਵਾਇਰਲ ਕਰਕੇ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕਰਕੇ ਦੇਸ਼ ਦਾ ਮਾਹੌਲ ਖਰਾਬ ਕਰਨ ਦਾ ਮਾਮਲਾ ਹਾਲੇ ਠੰਡਾ ਨਹੀ ਹੋਇਆ ਸੀ ਕਿ ਹੁਣ ਮਹਾਰਾਸ਼ਟਰ ਦੇ ਅਮਰਾਵਤੀ ਸ਼ਹਿਰ ‘ਚ ਕੁਝ ਲੋਕਾਂ ਵਲੋਂ 54 ਸਾਲਾ ਇਕ ਕੈਮਿਸਟ ਦਾ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਅਨੁਸਾਰ, ਕੈਮਿਸਟ ਉਮੇਸ਼ ਪ੍ਰਹਿਲਾਦਰਾਓ ਕੋਲਹੇ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮੁਅੱਤਲ ਬੁਲਾਰੇ ਨੂਪੁਰ ਸ਼ਰਮਾ ਦੇ ਸਮਰਥਨ ‘ਚ ਸੋਸ਼ਲ ਮੀਡੀਆ ‘ਤੇ ਕੁਝ ਟਿੱਪਣੀਆਂ ਕੀਤੀਆਂ ਸਨ। ਅਧਿਕਾਰੀਆਂ ਨੇ ਸ਼ੱਕ ਜਤਾਇਆ ਹੈ ਕਿ ਇਸੇ ਪੋਸਟ ਨੂੰ ਲੈ ਕੇ ਕੁਝ ਲੋਕਾਂ ਨੇ ਉਮੇਸ਼ ਦਾ ਕਤਲ ਕਰ ਦਿੱਤਾ। ਇਕ ਪੁਲਸ ਅਧਿਕਾਰੀ ਮੁਤਾਬਕ 21 ਜੂਨ ਨੂੰ ਹੋਏ ਉਮੇਸ਼ ਦੇ ਕਤਲ ਦੇ ਮਾਮਲੇ ‘ਚ ਹੁਣ ਤੱਕ ਕੁੱਲ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁਕਿਆ ਹੈ। ਅਮਰਾਵਤੀ ਦੀ ਪੁਲਸ ਕਮਿਸ਼ਨਰ ਡਾ. ਆਰਤੀ ਸਿੰਘ ਨੇ ਸ਼ਨੀਵਾਰ ਨੂੰ ਕਿਹਾ,”ਕੈਮਿਸਟ ਦੇ ਕਤਲ ਦੇ ਸਿਲਸਿਲੇ ‘ਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮੁੱਖ ਦੋਸ਼ੀ ਇਰਫਾਨ ਖਾਨ (32) ਦੀ ਭਾਲ ਜਾਰੀ ਹੈ, ਜੋ ਇਕ ਗੈਰ-ਸਰਕਾਰੀ ਸੰਗਠਨ ਚਲਾਉਂਦਾ ਹੈ।”
ਇਹ ਘਟਨਾ ਰਾਜਸਥਾਨ ਦੇ ਉਦੇਪੁਰ ‘ਚ ਦਰਜੀ ਕਨ੍ਹਈਆ ਲਾਲ ਦੇ ਕਤਲ ਤੋਂ ਇਕ ਹਫ਼ਤੇ ਪਹਿਲਾਂ ਦੀ ਹੈ। ਅਮਰਾਵਤੀ ਸਿਟੀ ਕੋਤਵਾਲੀ ਥਾਣੇ ਦੇ ਇਕ ਅਧਿਕਾਰੀ ਨੇ ਕਿਹਾ,”ਉਮੇਸ਼ ਅਮਰਾਵਤੀ ਸ਼ਹਿਰ ‘ਚ ਇਕ ਦਵਾਈ ਦਾ ਦੁਕਾਨ ਚਲਾਉਂਦਾ ਸੀ। ਉਸ ਨੇ ਨੂਪੁਰ ਸ਼ਰਮਾ ਦੇ ਸਮਰਥਨ ‘ਚ ਕੁਝ ਵਟਸਐੱਪ ਸਮੂਹ ‘ਚ ਇਕ ਪੋਸਟ ਸਾਂਝਾ ਕੀਤਾ ਸੀ। ਉਮੇਸ਼ ਨੇ ਗਲਤੀ ਨਾਲ ਇਹ ਪੋਸਟ ਇਕ ਅਜਿਹੇ ਵਟਸਐੱਪ ਸਮੂਹ ‘ਚ ਭੇਜ ਦਿੱਤਾ ਸੀ, ਜਿਸ ‘ਚ ਦੂਜੇ ਭਾਈਚਾਰੇ ਦੇ ਮੈਂਬਰ ਵੀ ਸਨ।” ਅਧਿਕਾਰੀ ਅਨੁਸਾਰ, ਇਰਫ਼ਾਨ ਖਾਨ ਨਾਮੀ ਇਕ ਵਿਅਕਤੀ ਨੇ ਉਮੇਸ਼ ਦੇ ਕਤਲ ਦੀ ਸਾਜਿਸ਼ ਰਚੀ ਅਤੇ ਇਸ ਲਈ 5 ਲੋਕਾਂ ਦੀ ਮਦਦ ਲਈ। ਉਨ੍ਹਾਂ ਦੱਸਿਆ ਕਿ ਇਰਫ਼ਾਨ ਨੇ ਉਨ੍ਹਾਂ 5 ਲੋਕਾਂ 10-10 ਹਜ਼ਾਰ ਰੁਪਏ ਦੇਣ ਅਤੇ ਇਕ ਕਾਰ ‘ਚ ਸੁਰੱਖਿਅਤ ਰੂਪ ਨਾਲ ਫਰਾਰ ਹੋਣ ‘ਚ ਮਦਦ ਕਰਨ ਦਾ ਵਾਅਦਾ ਕੀਤਾ ਸੀ।
ਕੇਂਦਰ ਦਾ ਇੰਟਰਨੈੱਟ ਮੀਡੀਆ ਕੰਪਨੀਆਂ ਨੂੰ ਨੋਟਿਸ
ਕੇਂਦਰ ਸਰਕਾਰ ਨੇ ਇਕ ਨੋਟਿਸ ਜਾਰੀ ਕਰ ਕੇ ਇੰਟਰਨੈੱਟ ਮੀਡੀਆ ਪਲੇਟਫਾਰਮਾਂ ਨੂੰ ਉਦੈਪੁਰ ’ਚ ਦਰਜ਼ੀ ਕਨ੍ਹਈਆ ਲਾਲ ਦੀ ਤਾਲਿਬਾਨੀ ਸ਼ੈਲੀ ’ਚ ਕੀਤੀ ਗਈ ਹੱਤਿਆ ਨੂੰ ਸਹੀ ਠਹਿਰਾਉਣ, ਉਤਸ਼ਾਹਿਤ ਕਰਨ ਤੇ ਮਹਿਮਾ ਗਾਉਣ ਵਾਲੀ ਵਿਸ਼ਾ ਸਮੱਗਰੀ ਨੂੰ ਇੰਟਰਨੈੱਟ ਤੋਂ ਤੁਰੰਤ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਉਦੈਪੁਰ ਦੀ ਘਟਨਾ ਤੋਂ ਬਾਅਦ ਕੇਂਦਰ ਸਰਕਾਰ ਦੀ ਇੰਟਰਨੈੱਟ ਮੀਡੀਆ ਪਲੇਟਫਾਰਮਾਂ ’ਤੇ ਤਿੱਖੀ ਨਜ਼ਰ ਹੈ। ਇਲੈਕਟ੍ਰਾਨਿਕਸ ਤੇ ਆਈਟੀ ਮੰਤਰਾਲੇ ਨੇ ਇਕ ਨੋਟਿਸ ਜਾਰੀ ਕਰ ਕੇ ਇੰਟਰਨੈੱਟ ਮੀਡੀਆ ਪਲੇਟਫਾਰਮਾਂ ਤੋਂ ਉਦੈਪੁਰ ’ਚ ਜ਼ਾਲਮਾਨਾ ਤਰੀਕੇ ਨਾਲ ਕੀਤੀ ਗਈ ਹੱਤਿਆ ਨੂੰ ਉਤਸ਼ਾਹਿਤ ਕਰਨ ਤੇ ਮਹਿਮਾ ਗਾਉਣ ਜਾਂ ਇਸ ਨੂੰ ਸਹੀ ਠਹਿਰਾਉਣ ਵਾਲੀ ਸਮੱਗਰੀ ਨੂੰ ਤੁਰੰਤ ਹਟਾਉਣ ਲਈ ਕਿਹਾ ਹੈ।
ਰਾਜਸਥਾਨ ਦੇ ਉਦੈਪੁਰ ਦੇ ਰਹਿਣ ਵਾਲੇ ਦਰਜ਼ੀ ਕਨ੍ਹਈਆ ਲਾਲ ਦੀ ਕਥਿਤ ਵਿਵਾਦਮਈ ਇੰਟਰਨੈੱਟ ਮੀਡੀਆ ਪੋਸਟ ਨੂੰ ਲੈ ਕੇ ਮੰਗਲਵਾਰ ਨੂੰ ਦਿਨ-ਦਿਹਾੜੇ ਗਾਹਕ ਬਣ ਕੇ ਆਏ ਦੋ ਲੋਕਾਂ ਰਿਆਜ਼ ਅਖ਼ਤਰੀ ਤੇ ਗੌਸ ਮੁਹੰਮਦ ਨੇ ਸਿਰ ਕਲਮ ਕਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਿਰ ਕੱਟਣ ਦੀ ਜ਼ਿੰਮੇਵਾਰੀ ਲੈਂਦਿਆਂ ਇਸ ਅਪਰਾਧ ਦੀ ਵੀਡੀਓ ਇੰਟਰਨੈੱਟ ਮੀਡੀਆ ’ਤੇ ਵੀ ਪੋਸਟ ਕੀਤੀ ਸੀ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਰਾਜਸਥਾਨ ਪੁਲਿਸ ਦਾ ਅੱਤਵਾਦ ਰੋਕੂ ਦਸਤਾ (ਏਟੀਐੱਮ) ਤੇ ਸਪੈਸ਼ਲ ਆਪਰੇਸ਼ਨ ਗਰੁੱਪ (ਐੱਸਓਜੀ) ਦੇ ਸਹਿਯੋਗ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।
ਸਰਕਾਰ ਵੱਲੋਂ 29 ਜੂਨ ਨੂੰ ਜਾਰੀ ਨੋਟਿਸ ’ਚ ਕਿਹਾ ਗਿਆ ਹੈ ਕਿ ਇਸ ਨੋਟਿਸ ਜ਼ਰੀਏ ਤੁਹਾਨੂੰ ਤੁਰੰਤ ਇਹ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਉਦੈਪੁਰ ਦੀ ਘਟਨਾ ਦੇ ਮੱਦੇਨਜ਼ਰ ਸੁਰੱਖਿਆ ਤੇ ਭਰੋਸੇ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਤੁਸੀਂ ਸਾਰੀ ਸਮੱਗਰੀ ਨੂੰ ਜੋ ’ਚ ਆਡੀਓ, ਵੀਡੀਓ, ਤਸਵੀਰ ਜਾਂ ਕਿਸੇ ਵੀ ਰੂਪ ’ਚ ਤੁਰੰਤ ਹਟਾ ਦਿਓ ਜੋ ਇਸ ਹੱਤਿਆ ਤੇ ਹੱਤਿਆ ਨੂੰ ਉਤਸ਼ਾਹਿਤ ਕਰਨ ਤੇ ਸਹੀ ਠਹਿਰਾਉਂਦੇ ਹਨ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਭੜਕਾਹਟ ਤੇ ਜਨਤਕ ਵਿਵਸਥਾ ’ਚ ਰੁਕਾਵਟ ਨੂੰ ਰੋਕਿਆ ਜਾ ਸਕੇ ਅਤੇ ਸ਼ਾਂਤੀ ਤੇ ਸਦਭਾਵਨਾ ਬਹਾਲ ਕੀਤੀ ਜਾ ਸਕੇ।
ਕਨ੍ਹਈਆ ਲਾਲ ਦੀ ਹੱਤਿਆ ਦੀ ਸਾਜ਼ਿਸ਼ ਦੇ ਦੋਸ਼ ’ਚ ਵੀਰਵਾਰ ਰਾਤ ਨੂੰ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਮੋਹਸਿਨ ਤੇ ਆਸਿਫ ਵਜੋਂ ਹੋਈ ਹੈ।
ਰੋਸ ਵਜੋਂ 4 ਜੁਲਾਈ ਨੂੰ ਬਠਿੰਡਾ ਬੰਦ ਦਾ ਸੱਦਾ
ਉਦੈਪੁਰ ਵਿਚ ਸ਼ਰ੍ਹੇਆਮ ਗਲਾ ਕੱਟ ਕੇ ਵੀਡੀਓ ਵਾਇਰਲ ਕਰਕੇ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕਰਕੇ ਦੇਸ਼ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਇਸ ਦੇ ਰੋਸ ਵਜੋਂ ਬਠਿੰਡਾ ਦੀਆਂ ਧਾਰਮਿਕ, ਸਮਾਜਿਕ ਅਤੇ ਵਪਾਰਕ ਸੰਸਥਾਵਾਂ ਨੇ ਪ੍ਰਾਚੀਨ ਸੰਕਟਮੋਚਨ ਹਨੂਮਾਨ ਜੀ ਮੰਦਰ ਵਿਖੇ ਮੀਟਿੰਗ ਕਰਕੇ ਦੇਸ਼ ਵਿਚ ਬਣ ਰਹੇ ਖਤਰਨਾਕ ਮਾਹੌਲ ’ਤੇ ਚਿੰਤਾ ਪ੍ਰਗਟ ਕੀਤੀ ਅਤੇ ਨਾਲ ਹੀ ਉਦੇਪੁਰ ਵਿਚ ਗਲਾ ਕੱਟ ਕੇ ਕੀਤੀ ਹੱਤਿਆ ਵਿਰੁੱਧ ਸੋਮਵਾਰ ਨੂੰ ਬਠਿੰਡਾ ਬੰਦ ਕਰਨ ਦਾ ਸੱਦਾ ਦਿੱਤਾ। ਬਿਰਧ ਆਸ਼ਰਮ ਟਰੱਸਟ ਦੇ ਪ੍ਰਧਾਨ ਜੀਵਾ ਰਾਮ ਗੋਇਲ ਅਤੇ ਸ੍ਰੀ ਮਹਾਵੀਰ ਸੰਕੀਰਤਨ ਮੰਡਲ ਦੇ ਪ੍ਰਧਾਨ ਸੁਰਿੰਦਰ ਵੈਦ ਨੇ ਕਿਹਾ ਕਿ ਲੋਕਤੰਤਰ ਵਿਚ ਕਿਸੇ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਜੇਕਰ ਨੂਪਰ ਸ਼ਰਮਾ ਦੋਸ਼ੀ ਸੀ ਤਾਂ ਉਸ ਉੱਪਰ ਕਾਨੂੰਨੀ ਕਾਰਵਾਈ ਹੋਵੇ। ਇੰਡਸਟਰੀ ਆਫ਼ ਕਾਮਰਸ ਦੇ ਪ੍ਰਧਾਨ ਰਾਮ ਜਿੰਦਲ ਅਤੇ ਜੀਵਨ ਗੋਇਲ ਨੇ ਕਿਹਾ ਕਿ ਦੇਸ਼ ਵਿਚ ਅਰਾਜਕਤਾ ਫੈਲਾ ਕੇ ਅਜਿਹੇ ਲੋਕ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਨੇਤਾ ਸੁਖਪਾਲ ਸਰਾ ਨੇ ਕਿਹਾ ਕਿ ਫਾਸਟ ਟਰੈਕ ਕੋਰਟ ਬਣਾ ਕੇ ਘਨੱਈਆ ਲਾਲ ਦੇ ਦੋਸ਼ੀਆਂ ਨੂੰ ਇਕ ਮਹੀਨੇ ਅੰਦਰ ਫਾਂਸੀ ਦਿੱਤੀ ਜਾਵੇ, ਤਾਂ ਜੋ ਹੋਰ ਲੋਕਾਂ ਨੂੰ ਵੀ ਸਬਕ ਮਿਲ ਸਕੇ। ਉਨ੍ਹਾਂ ਕਿਹਾ ਕਿ ਕਿਸੇ ਨੂੰ ਆਪਣੇ ਵਿਚਾਰ ਪ੍ਰਗਟ ਕਰਨ ’ਤੇ ਰੋਕ ਨਹੀਂ ਲੱਗਣੀ ਚਾਹੀਦੀ। ਇਸ ਮੌਕੇ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਉਦੇਪੁਰ ਘਟਨਾ ਦੇ ਰੋਸ ਵਜੋਂ 4 ਜੁਲਾਈ ਨੂੰ ਦੁਪਹਿਰ 12 ਵਜੇ ਤਕ ਬਾਜ਼ਾਰ ਬੰਦ ਰੱਖਣ ਦੀ ਅਪੀਲ ਕੀਤੀ । ਵਪਾਰ ਮੰਡਲ ਦੇ ਅਮਿਤ ਕਪੂਰ ਅਤੇ ਰਾਜੂ ਭੱਠੇ ਵਾਲਾ ਨੇ ਕਿਹਾ ਕਿ ਸਾਰੇ ਵਪਾਰੀ ਸਵੇਰੇ 9 ਵਜੇ ਸਦਭਾਵਨਾ ਚੌਕ ਵੀ ਇਕੱਠੇ ਹੋ ਕੇ ਕਨ੍ਹਈਆ ਲਾਲ ਨੂੰ ਸ਼ਰਧਾਂਜਲੀ ਦੇਣਗੇ। ਕੋਈ ਵੀ ਵਪਾਰੀ ਆਪਣੀ ਦੁਕਾਨ ਆਪਣਾ ਅਦਾਰਾ 12 ਵਜੇ ਤੋਂ ਪਹਿਲਾਂ ਨਾ ਖੋਲ੍ਹੇ। ਇਸ ਮੌਕੇ ਅਖਿਲ ਅਗਰਵਾਲ ਪਰਿਵਾਰ ਸਭਾ,ਬਿਰਧ ਆਸ਼ਰਮ ਟਰੱਸਟ, ਨੌਜਵਾਨ ਵੈੱਲਫੇਅਰ ਸੋਸਾਇਟੀ, ਹਨੂਮਾਨ ਸੇਵਾ ਸਮਿਤੀ,ਮਹਾਵੀਰ ਸੰਕੀਰਤਨ ਮੰਡਲ, ਗਾਇਤਰੀ ਪ੍ਰੱਗਿਆ ਮੰਡਲ, ਰਿਟਾਇਰਡ ਐਸੋਸੀਏਸ਼ਨ, ਬ੍ਰਾਹਮਣ ਸਭਾ, ਬਨਵਾਸੀ ਕਲਿਆਣ ਆਸ਼ਰਮ, ਪਰਸ਼ੂਰਾਮ ਸੈਨਾ, ਕਰਿਆਨਾ ਐਸੋਸੀਏਸ਼ਨ, ਸ਼ਿਵ ਸੈਨਾ,ਹਿੰਦੂ ਆਤਮ ਸਮਾਨ, ਹਿੰਦੂ ਮਹਾਂ ਗੱਠਬੰਧਨ ਅਤੇ ਹੋਰ ਸੰਸਥਾਵਾਂ ਮੌਜੂਦ ਸਨ ।
ਇਨ੍ਹਾਂ ਸੰਸਥਾਵਾਂ ਨੇ ਕੀਤਾ ਬੰਦ ਦਾ ਸਮਰਥਨ
ਵਪਾਰ ਮੰਡਲ, ਬਠਿੰਡਾ ਕਮਰਸ ਆਫ ਐਸੋਸੀਏਸ਼ਨ, ਇੰਡਸਟਰੀ ਐਸੋਸੀਏਸ਼ਨ, ਪੰਜਾਬ ਪ੍ਰਦੇਸ਼ ਵਪਾਰ ਮੰਡਲ, ਬਠਿੰਡਾ ਵਪਾਰ ਮੰਡਲ, ਰਿਟੇਲ ਮੈਡੀਕਲ ਐਸੋਸੀਏਸ਼ਨ, ਕਰਿਆਨਾ ਐਸੋਸੀਏਸ਼ਨ, ਸਿਰਕੀ ਬਾਜ਼ਾਰ ਐਸੋਸੀਏਸ਼ਨ, ਕੱਪੜਾ ਮਾਰਕੀਟ ਐਸੋਸੀਏਸ਼ਨ, ਫਰੂਟ ਮੰਡੀ ਐਸੋਸੀਏਸ਼ਨ, ਹੋਟਲ ਐਸੋਸੀਏਸ਼ਨ, ਹਾਜੀ ਰਤਨ ਮਾਰਕੀਟ ਐਸੋਸੀਏਸ਼ਨ, ਮਾਲ ਰੋਡ ਅਤੇ ਮਹਿਣਾ ਚੌਕ ਐਸੋਸੀਏਸ਼ਨ ਅਤੇ ਹੋਰ ਸਾਰੀਆਂ ਵਪਾਰਕ ਅਦਾਰਿਆਂ ਨੇ ਬੰਦ ਨੂੰ ਪੂਰਨ ਤੌਰ ’ਤੇ ਸਮਰਥਨ ਦਿੱਤਾ ਹੈ।
ਉਦੈਪੁਰ ਕਾਂਡ ਤੋਂ ਬਾਅਦ ਕੇਂਦਰ ਦੀ ਮੀਡੀਆ ਪਲੇਟਫਾਰਮਾਂ ’ਤੇ ਤਿੱਖੀ ਨਜ਼ਰ

Comment here