ਸਿਆਸਤਖਬਰਾਂ

ਉਜਵਲਾ ਯੋਜਨਾ ਨੇ ਭਾਰਤੀ ਰਸੋਈ ਕੀਤੀ ਧੂੰਆਂ ਰਹਿਤ

ਨਵੀਂ ਦਿੱਲੀ-ਕਲਿਆਣਕਾਰੀ ਯੋਜਨਾਵਾਂ ਤਹਿਤ ਰਸੋਈ ਨੂੰ ਧੂੰਆਂ ਮੁਕਤ ਕਰਨ ਵਾਲੀ ਉਜਵਲ ਯੋਜਨਾ ਦੀ ਸ਼ੁਰੂਆਤ ਮੋਦੀ ਸਰਕਾਰ ਨੇ 1 ਮਈ 2016 ਨੂੰ ਕੀਤੀ ਸੀ। ਸਵੱਛ ਈਂਧਣ, ਬਿਹਤਰ ਜੀਵਨ ਦੇ ਵਾਅਦੇ ਨਾਲ ਸ਼ੁਰੂ ਕੀਤੀ ਗਈ ਇਸ ਯੋਜਨਾ ਨੇ ਔਰਤਾਂ ਦੀ ਜਿ਼ੰਦਗੀ ਨੂੰ ਕਈ ਪੱਖਾਂ ਤੋਂ ਸੁਚੱਜਾ ਬਣਾਇਆ ਹੈ ਸੰਵਾਰਿਆ ਹੈ, ਉਹਨਾਂ ਦੀਆਂ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਚ ਕਮੀ ਆਈ ਹੈ। ਇਸ ਯੋਜਨਾ ਦੇ ਪਹਿਲੇ ਪੜਾਅ ਤਹਿਤ 8 ਕਰੋੜ ਐੱਲ ਪੀ ਜੀ ਕੁਨੈਕਸ਼ਨ ਜਾਰੀ ਕੀਤੇ ਗਏ। ਦੂਜੇ ਪੜਾਅ ਤਹਿਤ ਗਰੀਬ ਪਰਿਵਾਰਾਂ ਦੀਆਂ ਇੱਕ ਕਰੋੜ ਔਰਤਾਂ ਦੇ ਨਾਮ ਗੈਸ ਕੁਨੈਕਸ਼ਨ ਜਾਰੀ ਕਰਨ ਲਈ 10 ਅਗਸਤ 2021 ਨੂੰ ਉਜਵਲਾ 2.0 ਯੋਜਨਾ ਸ਼ੁਰੂ ਕੀਤੀ ਗਈ। ਦੂਜੇ ਪੜਾਅ ਤਹਿਤ 27 ਜਨਵਰੀ 2022 ਤੱਕ 99.14 ਲੱਖ ਕੁਨੈਕਸ਼ਨ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ 60 ਲੱਖ ਵਾਧੂ ਕੁਨੈਕਸ਼ਨ ਜਾਰੀ ਕਰਨ ਲਈ ਮੌਜੂਦਾ ਤੌਰ ਤਰੀਕਿਆਂ ਦੇ ਅਧਾਰ ‘ਤੇ ਇਸ ਦਾ ਵਿਸਥਾਰ ਕੀਤਾ ਹੈ। ਇਸ ਯੋਜਨਾ ਤਹਿਤ ਹੀ ਕਰੋਨਾ ਦੇ ਸੰਕਟਮਈ ਸਮੇਂ ਵਿੱਚ ਤਿੰਨ ਮਹੀਨੇ ਮੁਫਤ ਸਿਲੰਡਰ ਦੇ ਕੇ ਮੁਸ਼ਕਲ ਵਕਤ ‘ਚ ਲੋੜਵੰਦ ਪਰਿਵਾਰਾਂ ਨੂੰ ਸਹਾਰਾ ਦਿੱਤਾ।

Comment here