ਅਪਰਾਧਸਿਆਸਤਖਬਰਾਂਦੁਨੀਆ

ਉਈਗਰ ਬੱਚਿਆਂ ਨੂੰ ਪੜ੍ਹਾਉਣ ਵਾਲੀ ਮਹਿਲਾ ਨੂੰ ਚੀਨ ਨੇ ਦਿੱਤੀ ਸਖਤ ਸਜ਼ਾ

ਬੀਜਿੰਗ- ਚੀਨ ਵਿੱਚ ਉਈਗਰ ਮੁਸਲਮਾਨਾਂ ‘ਤੇ ਅੱਤਿਆਚਾਰ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਕਰੀਬ ਚਾਰ ਸਾਲ ਪਹਿਲੇ ਚੀਨ ਦੇ ਪੱਛਮੀ ਸ਼ਿਨਜਿਆਂਗ ਖੇਤਰ ‘ਚ ਇਕ ਮਹਿਲਾ ਨੂੰ ਅੱਧੀ ਰਾਤ ਨੂੰ ਆਪਣੇ ਘਰ ਤੋਂ ਅਗਵਾ ਕਰ ਲਿਆ ਗਿਆ ਸੀ। ਮਹਿਲਾ ‘ਤੇ ਦੋਸ਼ ਲਗਾਏ ਗਏ ਕਿ ਉਹ ਗੁਆਂਢ ‘ਚ ਕੁਝ ਬੱਚਿਆਂ ਨੂੰ ਧਾਰਮਿਕ ਸਿੱਖਿਆ ਪ੍ਰਦਾਨ ਕਰਦੀ ਹੈ ਅਤੇ ਉਸ ਨੇ ਕੁਰਾਨ ਦੀਆਂ ਕੁਝ ਕਾਪੀਆਂ ਲੁਕਾਈਆਂ ਹਨ। ਹੁਣ ਇਸ ਉਈਗਰ ਮਹਿਲਾ ਨੂੰ ਚਾਰ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਸਥਿਤੀ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਅਤੇ ਸਥਾਨਕ ਪੁਲਸ ਨੇ ਇਸ ਦੀ ਜਾਣਕਾਰੀ ਰੇਡੀਓ ਫ੍ਰੀ ਏਸ਼ੀਆ ਨੂੰ ਦਿੱਤੀ। ਆਰ.ਐੱਫ.ਏ. ਦੀ ਰਿਪੋਰਟ ਮੁਤਾਬਕ ਹਸੀਅਤ ਅਹਿਮਤ (57) ਹੈ। ਉਹ ਸ਼ਿਨਜਿਆਂਗ ਦੇ ਮਾਨਸ ਕਾਊਂਟੀ ਦੀ ਨਿਵਾਸੀ ਹੈ। ਮਈ 2017 ‘ਚ ਅਧਿਕਾਰੀਆਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਬਾਰੇ ‘ਚ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਸੀ। ਜਾਣਕਾਰੀ ਮੁਤਾਬਕ ਪੁਲਸ ਅੱਧੀ ਰਾਤ ਨੂੰ ਹਸੀਅਤ ਦੇ ਘਰ ਦਾਖਲ ਹੋਈ ਅਤੇ ਉਸ ਦੇ ਚਿਹਰੇ ‘ਤੇ ਇਕ ਕਾਲਾ ਨਕਾਬ ਪਹਿਣਾ ਦਿੱਤਾ। ਅਧਿਕਾਰੀਆਂ ਨੇ ਹਸੀਅਤ ਨੂੰ ਨਾ ਹੀ ਬਾਕੀ ਕੱਪੜੇ ਪਹਿਣਨ ਦਿੱਤੇ ਅਤੇ ਨਾ ਹੀ ਦਵਾਈਆਂ ਖਾਣ ਦਿੱਤੀਆਂ। ਮਾਨਸ ਕਾਊਂਟੀ ਕੋਰਟ ਦੇ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਹਸੀਅਤ ਨੂੰ 14 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸਜ਼ਾ ਬੱਚਿਆਂ ਨੂੰ ਕੁਰਾਨ ਪੜ੍ਹਾਉਣ ਅਤੇ ਕੁਰਾਨ ਦੀਆਂ ਦੋ ਕਾਪੀਆਂ ਲੁਕਾਉਣ ਦੇ ਕਾਰਨ ਦਿੱਤੀ ਗਈ। ਹਸੀਅਤ ਦੀ ਗ੍ਰਿਫਤਾਰੀ ਤੋਂ ਨੌ ਸਾਲ ਪਹਿਲੇ ਉਨ੍ਹਾਂ ਦੇ ਪਤੀ ਨੂੰ ਵੱਖਵਾਦ ਦੇ ਦੋਸ਼ਾਂ ‘ਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ 2009 ‘ਚ ਉਨ੍ਹਾਂ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਸੀ। ਹਸੀਅਤ ਸਿਹਤ ਸਬੰਧੀ ਕਾਰਨਾਂ ਦੇ ਚੱਲਦੇ ਆਪਣੀ ਗ੍ਰਿਫਤਾਰੀ ਤੋਂ ਦੋ ਸਾਲ ਪਹਿਲੇ ਹੀ ਬੱਚਿਆਂ ਨੂੰ ਪੜ੍ਹਾਉਣਾ ਬੰਦ ਕਰ ਚੁੱਕੀ ਸੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਹਸੀਅਤ ਹਮੇਸ਼ਾ ਜਨਤਕ ਪ੍ਰੋਗਰਾਮਾਂ ‘ਚ ਹਿੱਸਾ ਲੈਣ ਤੋਂ ਪਰਹੇਜ਼ ਕਰਦੀ ਹੈ। ਚੀਨੀ ਅਧਿਕਾਰੀਆਂ ਨੇ ਕਥਿਤ ਤੌਰ ‘ਤੇ ‘ਧਾਰਮਿਕ ਅੱਤਵਾਦ’ ਅਤੇ ‘ਅੱਤਵਾਦੀ ਗਤੀਵਿਧੀਆਂ’ ਨੂੰ ਰੋਕਣ ਲਈ ਸ਼ਿਨਜਿਆਂਗ ‘ਚ ਕਈ ਉਈਗਰ ਵਪਾਰੀਆਂ, ਬੁੱਧੀਜੀਵੀਆਂ ਤੇ ਸੰਸਕ੍ਰਿਤੀਕ ਅਤੇ ਧਾਰਮਿਕ ਹਸਤੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਗ੍ਰਿਫਤਾਰ ਕੀਤਾ ਹੈ।
ਕਿਹਾ ਜਾਂਦਾ ਹੈ ਕਿ ਚੀਨ ਨੇ ਲੱਖਾਂ ਉਈਗਰ ਮੁਸਲਮਾਨਾਂ ਨੂੰ 2017 ‘ਚ ਸ਼ਿਨਜਿਆਂਗ ‘ਚ ਬਣੇ ਡਿਟੇਂਸ਼ਨ ਕੈਂਪਸ ‘ਚ ਰੱਖਿਆ ਹੋਇਆ ਹੈ, ਜਿਸ ਦੀ ਤਸਦੀਕ ਕਈ ਵਾਰ ਸੈਟੇਲਾਈਟ ਤਸਵੀਰਾਂ ਅਤੇ ਖੋਜੀ ਰਿਪੋਰਟ ਕਰ ਚੁੱਕੇ ਹਨ। ਅਮਰੀਕਾ ਨੇ ਦਸੰਬਰ ‘ਚ ਉਈਗਰ ਮੁਸਲਮਾਨਾਂ ਦੇ ਮਨੁੱਖ ਅਧਿਕਾਰ ਹਨਨ ਨੂੰ ਲੈ ਕੇ ਚੀਨ ਦੇ ਖ਼ਿਲਾਫ਼ ਨਵੀਂਆਂ ਪਾਬੰਦੀਆਂ ਦੀ ਘੋਸ਼ਣਾ ਕੀਤੀ ਸੀ। ਬਾਇਡਨ ਪ੍ਰਸ਼ਾਸਨ ਨੇ ਕਿਹਾ ਸੀ ਕਿ ਉਹ ਸ਼ਿਨਜਿਆਂਗ ਪ੍ਰਾਂਤ ‘ਚ ਮਨੁੱਖ ਅਧਿਕਾਰੀ ਹਨਨ ਨੂੰ ਲੈ ਕੇ ਚੀਨ ਦੀਆਂ ਕਈ ਬਾਇਓਟੇਕ ਤੇ ਨਿਗਰਾਨੀ ਕੰਪਨੀਆਂ ‘ਤੇ ਨਵੀਂਆਂ ਪਾਬੰਦੀਆਂ ਲਗਾ ਰਹੇ ਹਨ। ਵਣਜ ਵਿਭਾਗ ਚੀਨ ਦੀ ਮਿਲਟਰੀ ਮੈਡੀਕਲ ਵਿਗਿਆਨ ਅਕਾਦਮੀ ਅਤੇ ਇਸ ਦੇ 11 ਖੋਜ ਸੰਸਥਾਨਾਂ ‘ਤੇ ਨਿਸ਼ਾਨਾ ਸਾਧ ਰਿਹਾ ਹੈ ਜੋ ਚੀਨੀ ਫੌਜ ਦੀ ਮਦਦ ਦੇ ਲਈ ਜੈਵ-ਤਕਨਾਲੋਜੀ ‘ਤੇ ਧਿਆਨ ਕੇਂਦਰਿਤ ਕਰਦੇ ਹਨ।

Comment here