ਅਪਰਾਧਸਿਆਸਤਖਬਰਾਂਦੁਨੀਆ

ਉਈਗਰ ਤਸ਼ੱਦਦ ਮਾਮਲੇ ’ਚ ਅਮਰੀਕਾ ਨੇ ਚੀਨ ਖ਼ਿਲਾਫ਼ ਲਗਾਈਆਂ ਨਵੀਆਂ ਪਾਬੰਦੀਆਂ

ਵਾਸ਼ਿੰਗਟਨ-ਬੀਤੇ ਦਿਨੀਂ ਉਈਗਰ ਮੁਸਲਮਾਨਾਂ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਲੈ ਕੇ ਅਮਰੀਕਾ ਨੇ ਚੀਨ ਖ਼ਿਲਾਫ਼ ਨਵੀਆਂ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ। ਰਾਸ਼ਟਰਪਤੀ ਜੋਅ ਬਾਈਡੇਨ ਪ੍ਰਸ਼ਾਸਨ ਨੇ ਕਿਹਾ ਕਿ ਉਹ ਸ਼ਿਨਜਿਆਂਗ ਸੂਬੇ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਲਈ ਚੀਨ ਦੀਆਂ ਕਈ ਬਾਇਓਟੈਕ ਅਤੇ ਨਿਗਰਾਨੀ ਕੰਪਨੀਆਂ ’ਤੇ ਨਵੀਆਂ ਪਾਬੰਦੀਆਂ ਲਗਾ ਰਿਹਾ ਹੈ। ਵਣਜ ਵਿਭਾਗ ਚੀਨ ਦੀ ਮਿਲਟਰੀ ਮੈਡੀਕਲ ਸਾਇੰਸਜ਼ ਅਕੈਡਮੀ ਅਤੇ ਇਸ ਦੀਆਂ 11 ਖੋਜ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ, ਜੋ ਕਿ ਚੀਨੀ ਫ਼ੌਜ ਦੀ ਮਦਦ ਲਈ ਬਾਇਓ-ਤਕਨਾਲੌਜੀ ’ਤੇ ਧਿਆਨ ਕੇਂਦਰਿਤ ਕਰਦੀਆਂ ਹਨ।
ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਖ਼ਜ਼ਾਨਾ ਵਿਭਾਗ ਵੀ ਕਈ ਚੀਨੀ ਸੰਸਥਾਵਾਂ ਖ਼ਿਲਾਫ਼ ਜੁਰਮਾਨਾ ਲਗਾਉਣ ਦੀ ਤਿਆਰੀ ਵਿਚ ਹੈ। ਵਣਗ ਵਿਭਾਗ ਦੀ ਕਾਰਵਾਈ ਦਾ ਜ਼ਿਕਰ ਕਰਦੇ ਹੋਏ ਅਧਿਕਾਰੀ ਨੇ ਕਿਹਾ ਕਿ ਅਮਰੀਕੀ ਖ਼ੁਫ਼ੀਆ ਤੰਤਰ ਨੂੰ ਪਤਾ ਲੱਗਾ ਹੈ ਕਿ ਬੀਜਿੰਗ ਨੇ ਪੂਰੇ ਸ਼ਿਨਜਿਆਂਗ ਸੂਬੇ ਵਿਚ ਉਚ ਤਕਨੀਕੀ ਨਿਗਰਾਨੀ ਤੰਤਰ ਸਥਾਪਤ ਕੀਤਾ ਹੈ, ਜਿਸ ਦੀ ਵਰਤੋਂ ਕਰਕੇ ਇਸ ਸੂਬੇ ਦੇ ਸਾਰੇ ਨਿਵਾਸੀਆਂ ਦੇ ਫੇਸ਼ੀਅਲ ਰਿਕੋਗਨਿਸ਼ਨ (ਚਿਹਰੇ ਜ਼ਰੀਏ ਪਛਾਣ) ਤਿਆਰ ਕੀਤੇ ਗਏ ਹਨ ਅਤੇ ਸੂਬੇ ਦੇ 12 ਤੋਂ 65 ਉਮਰ ਵਰਗ ਦੇ ਸਾਰੇ ਨਿਵਾਸੀਆਂ ਦੇ ਡੀ.ਐਨ.ਏ. ਵੀ ਇਕੱਠੇ ਕੀਤੇ ਗਏ ਹਨ। ਅਮਰੀਕਾ ਇਸ ਨੂੰ ਸੂਬੇ ਦੇ ਉਈਗਰ ਮੁਸਲਮਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਦੇ ਤੌਰ ’ਤੇ ਦੇਖਦਾ ਹੈ। ਹਾਲਾਂਕ ਚੀਨ ਨੇ ਕਿਸੇ ਵੀ ਤਰ੍ਹਾਂ ਦੇ ਅੱਤਿਆਚਾਰਾਂ ਦੇ ਦੋਸ਼ਾਂ ਨੂੰ ਖ਼ਾਰਜ ਕੀਤਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਅੱਤਵਾਦ ਅਤੇ ਵੱਖਵਾਦੀ ਅੰਦੋਲਨਾਂ ਨਾਲ ਨਜਿੱਠਣ ਲਈ ਇਹ ਜ਼ਰੂਰੀ ਕਦਮ ਹੈ।

Comment here