ਅਪਰਾਧਸਿਆਸਤਖਬਰਾਂਦੁਨੀਆ

ਉਈਗਰਾਂ ਤੇ ਤਸ਼ੱਦਦ ਦਾ ਮਾਮਲਾ- ਚੀਨ ਖ਼ਿਲਾਫ਼ ਅਮਰੀਕੀ ਸਦਨ ’ਚ ਬਿੱਲ ਪਾਸ

ਬੀਜਿੰਗ-ਅਮਰੀਕੀ ਪ੍ਰਤੀਨਿਧੀ ਸਦਨ ਨੇ ਚੀਨ ਦੇ ਸ਼ਿਨਜਿਆਂਗ ਖੇਤਰ ਵਿੱਚ ਉਈਗਰ ਮੁਸਲਮਾਨਾਂ ਦੀ ਜਬਰੀ ਮਜ਼ਦੂਰੀ ਦੇ ਨਿਯਮਾਂ ਨੂੰ ਰੋਕਣ ਲਈ ਇੱਕ ਕਾਨੂੰਨ ਪਾਸ ਕੀਤਾ ਹੈ। ‘ਉਇਗਰ ਜ਼ਬਰਦਸਤੀ ਮਜ਼ਦੂਰੀ ਰੋਕਥਾਮ ਕਾਨੂੰਨ’ ਨੂੰ ਸਦਨ ਵਿੱਚ ਇਸ ਮੁੱਦੇ ‘ਤੇ 428-1 ਦੇ ਭਾਰੀ ਬਹੁਮਤ ਨਾਲ ਸਮਰਥਨ ਦਿੱਤਾ ਗਿਆ। ਹੁਣ ਇਹ ਬਿੱਲ ਸੈਨੇਟ ਨੂੰ ਭੇਜਿਆ ਜਾਵੇਗਾ। ਉਥੋਂ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਦੀ ਮੁਹਰ ਲੱਗ ਜਾਵੇਗੀ। ਇਸ ਬਿੱਲ ਦੇ ਪਾਸ ਹੋਣ ਨਾਲ ਸ਼ਿਨਜਿਆਂਗ ਤੋਂ ਤਿਆਰ ਹੋਣ ਵਾਲੇ ਸਮਾਨ ’ਤੇ ਪਾਬੰਦੀ ਲੱਗ ਸਕਦੀ ਹੈ। ਅਜਿਹਾ ਹੀ ਇੱਕ ਮਾਪਦੰਡ ਸੈਨੇਟ ਵਿੱਚ ਪਹਿਲਾਂ ਹੀ ਪਾਸ ਕੀਤਾ ਜਾ ਚੁੱਕਾ ਹੈ। ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਵੋਟਿੰਗ ਤੋਂ ਪਹਿਲਾਂ ਕਿਹਾ, ’’ਚੀਨ ਦੀ ਤਾਨਾਸ਼ਾਹੀ ਜਨਤਕ ਜ਼ੁਲਮ, ਤਸ਼ੱਦਦ ਅਤੇ ਜਬਰੀ ਮਜ਼ਦੂਰੀ ਰਾਹੀਂ ਉਈਗਰਾਂ ਅਤੇ ਹੋਰ ਘੱਟ ਗਿਣਤੀਆਂ ’ਤੇ ਜ਼ੁਲਮ ਕਰ ਰਹੀ ਹੈ।’’ ਇਨ੍ਹਾਂ ਬਿੱਲਾਂ ਦੇ ਪਾਸ ਹੋਣ ਨਾਲ ਇਸ ਜਬਰ ਨੂੰ ਰੋਕਿਆ ਜਾ ਸਕੇਗਾ। ਦੂਜੇ ਪਾਸੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਨਸਲਕੁਸ਼ੀ ਅਤੇ ਜਬਰੀ ਮਜ਼ਦੂਰੀ ਦੇ ਅਮਰੀਕਾ ਦੇ ਦੋਸ਼ਾਂ ਨੂੰ ‘ਸ਼ਾਤਰ ਬਦਨਾਮੀ’ ਕਰਾਰ ਦਿੱਤਾ ਹੈ।
ਵਾਂਗ ਨੇ ਕਿਹਾ ਕਿ ਅਮਰੀਕਾ ‘‘ਆਰਥਿਕ ਧੱਕੇਸ਼ਾਹੀ” ਦੀ ਸਾਜ਼ਿਸ਼ ਰਚ ਰਿਹਾ ਹੈ। ਰਿਪੋਰਟਾਂ ਅਨੁਸਾਰ ਚੀਨੀ ਸਰਕਾਰ ਨੇ ਉਈਗਰਾਂ ਅਤੇ ਹੋਰ ਮੁਸਲਿਮ ਘੱਟ ਗਿਣਤੀਆਂ ਲਈ ਨਜ਼ਰਬੰਦੀ ਕੈਂਪ ਸਥਾਪਤ ਕੀਤੇ ਹਨ। ਹਾਲਾਂਕਿ ਚੀਨ ਸ਼ਿਨਜਿਆਂਗ ਵਿੱਚ ਦੁਰਵਿਵਹਾਰ ਤੋਂ ਇਨਕਾਰ ਕਰਦਾ ਹੈ, ਅਮਰੀਕੀ ਸਰਕਾਰ ਅਤੇ ਕਈ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਬੀਜਿੰਗ ਉੱਥੇ ਨਸਲਕੁਸ਼ੀ ਕਰ ਰਿਹਾ ਹੈ। ਅਮਰੀਕਾ ਦੇ ਫੈਸਲੇ ਤੋਂ ਬਾਅਦ ਵੀਰਵਾਰ ਨੂੰ ਜ਼ਿਆਦਾਤਰ ਚੀਨੀ ਸੋਲਰ ਉਪਕਰਣ ਨਿਰਮਾਤਾਵਾਂ ਦੇ ਸ਼ੇਅਰ ਡਿੱਗ ਗਏ। ਡਿੱਗ ਰਹੇ ਸਟਾਕਾਂ ਵਿੱਚ ਟ੍ਰਿਨਾ ਸੋਲਰ ਕੰਪਨੀ ਅਤੇ ਜੇਏ ਸੋਲਰ ਟੈਕਨਾਲੋਜੀ ਕੰਪਨੀ ਸ਼ਾਮਲ ਹਨ।

Comment here