ਲੰਡਨ-ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿਚ ਚੀਨੀ ਦੂਤਾਵਾਸ ਅਤੇ ਮੈਨਚੇਸਟਰ ਵਿਚ ਵਣਜ ਦੂਤਾਵਾਸ ਦੇ ਬਾਹਰ ਚੀਨ ਦੇ ਉਇਗਰ ਮੁਸਲਮਾਨਾਂ ਦੇ ਪ੍ਰਤੀ ਵਿਵਹਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਚੀਨ ਤੋਂ ਸ਼ਿਨਜਿਆਂਗ ਸੂਬੇ ਵਿਚ ਨਜ਼ਰਬੰਦੀ ਕੈਂਪਾਂ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ। ਪ੍ਰਦਰਸ਼ਨ ਵਿਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ ਅਤੇ ਚੀਨ ਵਿਚ ਉਇਗਰ ਮੁਸਲਮਾਨਾਂ ਨਾਲ ਆਪਣੀ ਇਕਜੁੱਟਤਾ ਦਿਖਾਈ। ਪ੍ਰਦਰਸ਼ਨਕਾਰੀਆਂ ਨੇ ’ਕਤਲੇਆਮ ਬੰਦ ਕਰੋ’ ਅਤੇ ’ਚੀਨ ਤੁਸੀਂ ਲੁਕ ਨਹੀਂ ਸਕਦੇ’ ਦਾ ਨਾਅਰਾ ਲਗਾਇਆ। ਪ੍ਰਦਰਸ਼ਨਕਾਰੀਆਂ ਵਿਚੋਂ ਇਕ ਨੇ ਦੱਸਿਆ, ‘‘ਅਸੀਂ ਇੱਥੇ ਉਇਗਰਾਂ ਨਾਲਖੜ੍ਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਚੀਨ ਨਜ਼ਰਬੰਦੀ ਕੈਂਪਾਂ ਨੂੰ ਬੰਦ ਕਰੇ, ਮਸਜਿਦਾਂ ਨੂੰ ਖੋਲ੍ਹੇ ਅਤੇ ਉਇਗਰ ਮੁਸਲਮਾਨਾਂ, ਕਜ਼ਾਕ ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀਆਂ ਨੂੰ ਇਸਲਾਮ ਦਾ ਅਭਿਆਸ ਕਰਨ ਦੀ ਬੁਨਿਆਦੀ ਆਜ਼ਾਦੀ ਦੇਵੇ।’’
ਲੇਬਰ ਪਾਰਟੀ ਦੇ ਸਾਂਸਦ ਅਫਜ਼ਲ ਖਾਨ ਨੇ ਕਿਹਾ,’’ਅੱਜ ਸਾਡੇ ਕੋਲ ਚੀਨ ਦੇ ਵਣਜ ਦੂਤਾਵਾਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਲਈ ਇਕ ਵੱਡੀ ਸਭਾ ਹੈ। ਉਹਨਾਂ ਨੇ ਕਿਹਾ ਕਿ ਚੀਨ ਵਿਚ ਉਇਗਰਾਂ ਦਾ ਕਤਲੇਆਮ ਵੱਧ ਰਿਹਾ ਹੈ ਅਤੇ ਇਹ ਸਵੀਕਾਰਯੋਗ ਨਹੀਂ ਹੈ। ਇਕ ਹੋਰ ਪ੍ਰਦਰਸ਼ਨਕਾਰੀ ਨੇ ਸਵਾਲ ਕੀਤਾ ਅਤੇ ਕਿਹਾ,’’ਅਸੀਂ ਇੱਥੇ ਉਇਗਰ ਲੋਕਾਂ ਲਈ ਨਿਆਂ ਦੀ ਮੰਗ ਕਰਨ ਲਈ ਹਾਂ। ਕਿਉਂਕਿ ਉਹਨਾਂ ਦੀ ਆਵਾਜ਼ ਨੂੰ ਦਬਾ ਦਿੱਤਾ ਗਿਆ ਹੈ। ਇਸ ਸਮੇਂ ਉਇਗਰ ਆਬਾਦੀ ਵਾਲੇ ਇਲਾਕੇ ਵਿਚ ਸਮੂਹਿਕ ਕਤਲੇਆਮ, ਸ਼ੋਸ਼ਣ, ਕੇਂਦਰ ਅਤੇ ਹਰ ਤਰਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਚੀਨ ਦੇ ਕਮਿਊਨਿਸਟ ਸ਼ਾਸਨ ਨੇ 1949 ਵਿਚ ਕਬਜ਼ੇ ਦੇ ਬਾਅਦ ਪੂਰਬੀ ਤੁਰਕਿਸਤਾਨ ਦਾ ਨਾਮ ਬਦਲ ਕੇ ਸ਼ਿਨਜਿਆਂਗ ਕਰ ਦਿੱਤਾ ਸੀ।
ਇਸ ਤੋਂ ਪਹਿਲਾਂ ਪੂਰਬੀ ਤੁਰਕਿਸਤਾਨ ਦੇ ਸੁਤੰਤਰਤਾ ਦਿਹਾੜੇ ’ਤੇ ਸ਼ੁੱਕਰਵਾਰ ਨੂੰ ਬੰਗਲਾਦੇਸ਼ ਵਿਚ ਕਈ ਥਾਵਾਂ ’ਤੇ ਚੀਨ ਖ਼ਿਲਾਫ਼ ਪ੍ਰਦਰਸ਼ਨ ਹੋਏ। ਪ੍ਰਦਰਸ਼ਨਕਾਰੀ ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਉਇਗਰ ਮੁਸਲਮਾਨਾਂ ਦੇ ਸ਼ੋਸ਼ਣ ’ਤੇ ਵਿਰੋਧ ਪ੍ਰਗਟ ਕਰ ਰਹੇ ਸਨ। ਇਹ ਸੁਤੰਤਰਤਾ ਦਿਹਾੜਾ ਦੋ ਰਿਆਸਤਾਂ ਦੀ ਆਜ਼ਾਦੀ ਦੀ 77ਵੀਂ ਅਤੇ 88ਵੀਂ ਵਰ੍ਹੇਗੰਢ ’ਤੇ ਮਨਾਇਆ ਜਾਂਦਾ ਹੈ। ਦੋਹਾਂ ਰਿਆਸਤਾਂ ਦਾ ਸੰਬੰਧ ਉਇਗਰ ਮੁਸਲਮਾਨਾਂ ਨਾਲ ਸੀ। 1949 ਵਿਚ ਪੂਰਬੀ ਤੁਰਕਿਸਤਾਨ ’ਤੇ ਚੀਨ ਦੇ ਕਬਜ਼ੇ ਦੇ ਬਾਅਦ ਉਹਨਾਂ ਰਿਆਸਤਾਂ ਵਿਚ ਰਹਿਣ ਵਾਲੇ ਉਇਗਰ ਮੁਸਲਮਾਨਾਂ ਦੀ ਹਾਲਤ ਬਦਤਰ ਹੁੰਦੀ ਗਈ। ਬੰਗਲਾਦੇਸ਼ ਵਿਚ ਮਨੁੱਖੀ ਅਧਿਕਾਰ ਸੰਗਠਨਾਂ, ਗੈਰ ਸਰਕਾਰੀ ਸੰਗਠਨਾਂ, ਸਮਾਜਿਕ ਸੰਗਠਨਾਂ ਅਤੇ ਧਾਰਮਿਕ ਸੰਗਠਨਾਂ ਨੇ ਕਈ ਸ਼ਹਿਰਾਂ ਵਿਚ ਚੀਨ ਖ਼ਿਲਾਫ਼ ਪ੍ਰਦਰਸ਼ਨ ਕਰਕੇ ਉਇਗਰਾਂ ਦੇ ਸ਼ੋਸ਼ਣ ’ਤੇ ਵਿਰੋਧ ਜਤਾਇਆ। ਇਸ ਦੌਰਾਨ ਕਈ ਥਾਵਾਂ ’ਤੇ ਨਾਅਰੇਬਾਜ਼ੀ ਨਾਲ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਪੁਤਲੇ ਸਾੜੇ ਗਏ।
Comment here