ਖਬਰਾਂਦੁਨੀਆ

‘ਉਇਗਰ ਕਤਲੇਆਮ’ ਨੂੰ ਲੈ ਕੇ ਚੀਨ ਤੇ ਕਾਰਵਾਈ ਲਈ ਕਨੇਡਾ ਚ ਉੱਠੀ ਮੰਗ

ਓਟਾਵਾ – ਚੀਨ ਵਿਚ ਉਇਗਰ ਮੁਸਲਿਮਾਂ ‘ਤੇ ਹੋ ਰਹੇ ਅੱਤਿਆਚਾਰ ਖ਼ਿਲਾਫ਼ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਚ ਅਵਾਜ਼ ਉਠ ਰਹੀ ਹੈ। ਕੈਨੇਡਾ ਵਿਚ ਵੀ ਮਨੁੱਖੀ ਅਧਿਕਾਰਾਂ ਦੇ ਹਾਮੀਆਂ ਨੇ ਰੋਸ ਰੈਲੀ ਕੱਢੀ ਗਈ। ਬੱਚੇ, ਬੀਬੀਆਂ ਤੇ ਮਰਦਾਂ ਨੇ ਸੈਂਕੜੇ ਦੀ ਗਿਣਤੀ ਚ ਇਕੱਠੇ ਹੋ ਕੇ ਓਟਾਵਾ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫਤਰ ਦੇ ਬਾਹਰ ਇਹ ਰੈਲੀ ਕੱਢ ਕੇ ਕੈਨੇਡਾ ਸਰਕਾਰ ਤੋਂ ਉਇਗਰ ਕਤਲੇਆਮ ਨੂੰ ਰੋਕਣ ਲਈ ਚੀਨ ਤੇ ਕਾਰਵਾਈ ਕਰਨ ਦੀ ਅਪੀਲ ਕੀਤੀ। ਵਿਭਿੰਨ ਸੰਗਠਨਾਂ ਵੱਲੋਂ ਦਸਤਖ਼ਤ ਕੀਤਾ ਗਿਆ ਇਕ ਸੰਯੁਕਤ ਪੱਤਰ ਦੇਣ ਲਈ ਪ੍ਰਧਾਨ ਮੰਤਰੀ ਦਫਤਰ ਦਿੱਤਾ, ਸਰਕਾਰ ਅਤੇ ਓਲੰਪਿਕ ਕਮੇਟੀ ਤੋਂ ਬੀਜਿੰਗ 2020 ਓਲੰਪਿਕ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਇਹ ਵਿਰੋਧ ਪ੍ਰਦਰਸ਼ਨ ਉਹਨਾਂ 33 ਕੈਨੇਡੀਅਨ ਸੈਨੇਟਰਾਂ ਦੇ ਫ਼ੈਸਲੇ ਖ਼ਿਲਾਫ਼ ਵੀ ਸੀ ਜਿਸ ਵਿਚ ਉਇਗਰ ਮੁਸਲਿਮਾਂ ਖ਼ਿਲਾਫ਼ ਹਿੰਸਾ ਨੂੰ ਕਤਲੇਆਮ ਦੀ ਮਾਨਤਾ ਨਹੀਂ ਦਿੱਤੀ ਗਈ ਸੀ।  ਇੰਡੀਪੇਂਡੇਂਟ ਸੈਨੇਟਰ ਗਰੁੱਪ   ਦੇ ਨੇਤਾ ਯੂ.ਐੱਨ. ਪਾਉ ਵੂ ਨੇ ਪਿਛਲੇ ਮਹੀਨੇ ਸੈਨੇਟ ਵਿਚ ਕਿਹਾ ਕਿ ਕੈਨੇਡਾ ਨੂੰ ਉਇਗਰ ਅਤੇ ਹੋਰ ਤੁਰਕ ਮੁਸਲਮਾਨਾਂ ਖ਼ਿਲਾਫ਼ ਮਨੁੱਖੀ ਅਧਿਕਾਰਾਂ ਦੇ ਘਾਣ ਲਈ ਚੀਨ ਦੀ ਆਲੋਚਨਾ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਇਸੇ ਮੁਦੇ ਨੂੰ ਲੈ ਕੇ ਟੋਰਾਂਟੋ ਤੋਂ ਓਟਾਵਾ ਤੱਕ 15 ਦਿਨਾਂ ਦਾ ਮਾਰਚ ਆਯੋਜਿਤ ਵੀ ਕੀਤਾ ਗਿਆ ਸੀ। ਆਯੋਜਕਾਂ ਮੁਤਾਬਕ ਇਸ ਪੈਦਲ ਵਿਰੋਧ ਪ੍ਰਦਰਸ਼ਨ ਦਾ ਉਦੇਸ਼ ਪੂਰਬੀ ਤੁਰਕੀਸਤਾਨ ਵਿਚ ਚੱਲ ਰਹੇ ਉਇਗਰ ਕਤਲੇਆਮ ਦੇ ਬਾਰੇ ਵਿਚ ਜਾਗਰੂਕਤਾ ਵਧਾਉਣਾ ਅਤੇ ਚੀਨੀ ਸਰਕਾਰ ਵੱਲੋਂ 5 ਜੁਲਾਈ ਨੂੰ ਕੀਤੇ ਉਰੂਮਕੀ ਕਤਲੇਆਮ ਦੇ ਪੀੜਤਾਂ ਦਾ ਸਨਮਾਨ ਕਰਨਾ ਸੀ। ਸਾਲ 2009 5 ਜੁਲਾਈ ਨੂੰ ਚੀਨੀ ਸਰਕਾਰ ਨੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਤੇ ਕਾਰਵਾਈ ਕਰਦਿਆਂ ਉਰੂਮਕੀ ਸ਼ਿਨਜਿਆਂਗ ਵਿਚ ਹਜ਼ਾਰਾਂ ਉਇਗਰ ਪ੍ਰਦਰਸ਼ਨਕਾਰੀ ਮਾਰ ਦਿੱਤੇ ਸੀ, ਬੁਹਤ ਸਾਰੇ ਲਾਪਤਾ ਹੋ ਗਏ ਸੀ ਤੇ ਕੁਝ ਜ਼ਖਮੀ ਹੋ ਗਏ ਸਨ। ਇਸ ਮਨੁੱਖੀ ਘਾਣ ਨੂੰ ਲੈ ਕੇ ਚੀਨ ਜਾਗਦੇ ਸਿਰਾਂ ਵਾਲਿਆਂ ਦੇ ਨਿਸ਼ਾਨੇ ਤੇ ਹੈ।

Comment here