ਸਿਆਸਤਖਬਰਾਂਚਲੰਤ ਮਾਮਲੇ

ਈ-ਰਿਕਸ਼ਾ ਚਲਾਉਣ ਵਾਲੀ ਪੰਜਾਬਣ ਦੀ ਆਨੰਦ ਮਹਿੰਦਰਾ ਨੇ ਕੀਤੀ ਤਾਰੀਫ

ਚੰਡੀਗੜ੍ਹ-ਪ੍ਰਸਿੱਧ ਉਦਯੋਗਪਤੀ ਆਨੰਦ ਮਹਿੰਦਰਾ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸਮੇਂ-ਸਮੇਂ ‘ਤੇ ਉਹ ਅਜਿਹੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ, ਜਿਨ੍ਹਾਂ ਤੋਂ ਲੋਕ ਪ੍ਰੇਰਨਾ ਲੈ ਸਕਦੇ ਹਨ। ਤਾਜ਼ਾ ਮਾਮਲਾ ਉਨ੍ਹਾਂ ਵੱਲੋਂ 7 ਦਸੰਬਰ ਨੂੰ ਟਵਿੱਟਰ ਉਤੇ ਸ਼ੇਅਰ ਕੀਤੀ ਗਈ ਤਸਵੀਰ ਦਾ ਹੈ, ਜੋ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਪੰਜਾਬ ਦੀ ਪਰਮਜੀਤ ਕੌਰ ਨਾਂ ਦੀ ਔਰਤ ਦੀ ਤਸਵੀਰ ਸਾਂਝੀ ਕੀਤੀ ਹੈ ਜੋ ਆਪਣੇ ਪਤੀ ਦੀ ਮੌਤ ਤੋਂ ਬਾਅਦ ਈ-ਰਿਕਸ਼ਾ ਚਲਾ ਰਹੀ ਹੈ।ਉਹ ਪੰਜਾਬ ਵਿੱਚ ਮਹਿੰਦਰਾ ਇਲੈਕਟ੍ਰਿਕ ਆਟੋ ਖਰੀਦਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ।
ਰਿਪੋਰਟ ਦੇ ਅਨੁਸਾਰ, ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਟਵੀਟ ਕੀਤਾ, “ਆਪਣੇ ਪਤੀ ਨੂੰ ਗੁਆਉਣ ਤੋਂ ਬਾਅਦ, ਉਹ ਇੱਕਲੀ ਰੋਟੀ ਕਮਾਉਣ ਵਾਲੀ ਹੈ। ਉਸ ਦਾ ਈ ਅਲਫਾ ਮਿੰਨੀ (ਮਹਿੰਦਰਾ ਦਾ ਆਲ-ਇਲੈਕਟ੍ਰਿਕ ਆਟੋਰਿਕਸ਼ਾ) ਉਸ ਦੀਆਂ ਧੀਆਂ ਦੇ ਪਾਲਣ-ਪੋਸ਼ਣ ਵਿਚ ਸਹਾਇਤਾ ਕਰਦਾ ਹੈ, ਜਿਨ੍ਹਾਂ ਵਿੱਚੋਂ ਇੱਕ ਹੁਣ ਕਾਲਜ ਵਿੱਚ ਹੈ। ਆਨੰਦ ਮਹਿੰਦਰਾ ਨੇ ਦਿਖਾਇਆ ਹੈ ਕਿ ਕਿਵੇਂ ਇੱਕ ਔਰਤ ਔਖੇ ਹਾਲਾਤ ਵਿੱਚ ਵੀ ਹਾਰ ਨਹੀਂ ਮੰਨਦੀ ਅਤੇ ਕਿਵੇਂ ਉਸ ਦਾ ਸਾਹਮਣਾ ਕਰਦੀ ਹੈ।

Comment here