ਅਪਰਾਧਸਿਆਸਤਖਬਰਾਂਦੁਨੀਆ

ਈਸਾਈ ਵਿਅਕਤੀ ਦੀ ਮੌਤ ਬਾਰੇ ਦੱਸਣ ਤੋਂ ਇਨਕਾਰ, ਮੌਲਵੀ ’ਤੇ ਕੇਸ

ਲਾਹੌਰ-ਇਥੋਂ ਦੇ ਪਿੰਡ ਬੇਦੀ ਖੁਸ਼ਹਾਲ ਸਿੰਘ ’ਚ ਇਕ ਈਸਾਈ ਵਿਅਕਤੀ ਤਾਰਿਕ ਮਸੀਹ ਦੀ ਬੀਤੇ ਦਿਨ ਮੌਤ ਹੋ ਗਈ। ਉਸ ਦਾ ਗੁਆਂਢੀ ਅਹਿਮਦ ਖਾਨ ਜੋ ਮੁਸਲਿਮ ਹੈ, ਨੇ ਪਿੰਡ ਦੀ ਮਸਜਿਦ ’ਚ ਜਾ ਕੇ ਮੌਲਵੀਂ ਤੋਂ ਤਾਰਿਕ ਮਸੀਹ ਦੀ ਮੌਤ ਬੰਧੀ ਲਾਊਂਡ ਸਪੀਕਰ ਤੋਂ ਪਿੰਡ ਦੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਕਿਹਾ ਪਰ ਮਸਜਿਦ ਦੇ ਮੌਲਵੀਂ ਨੇ ਅਜਿਹਾ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਹ ਇਸਲਾਮ ਦੇ ਖ਼ਿਲਾਫ਼ ਹੈ। ਇਸ ਗੱਲ ਨੂੰ ਲੈ ਕੇ ਮੌਲਵੀ ਤੇ ਅਹਿਮਦ ਖਾਨ ’ਚ ਤਕਰਾਰ ਹੋ ਗਈ। ਸੂਚਨਾ ਮਿਲਣ ’ਤੇ ਅਹਿਮਦ ਖਾਨ ਦੇ 3 ਲੜਕੇ ਵੀ ਮਸਜਿਦ ’ਚ ਪਹੁੰਚ ਗਏ ਤੇ ਸਾਰਿਆਂ ਨੇ ਮੌਲਵੀਂ ਨਾਲ ਇਨਸਾਨੀਅਤ ਦੇ ਨਾਂ ’ਤੇ ਇਸਲਾਮ ਨੂੰ ਵਿਚ ਲਿਆਉਣ ਦਾ ਵਿਰੋਧ ਕੀਤਾ। ਮਾਮਲਾ ਇੰਨਾ ਵੱਧ ਗਿਆ ਕਿ ਗੱਲ ਹੱਥੋਂਪਾਈ ਤੱਕ ਪਹੁੰਚ ਗਈ। ਪੁਲਸ ਨੇ ਇਕ ਮੁਸਲਿਮ ਵਿਅਕਤੀ ਅਤੇ ਉਸ ਦੇ 3 ਮੁੰਡਿਆਂ ’ਤੇ ਈਸ਼ ਨਿੰਦਾ ਕਾਨੂੰਨ ਅਧੀਨ ਕੇਸ ਦਰਜ ਕਰ ਦਿੱਤਾ ਗਿਆ।

Comment here