ਲਾਹੌਰ – ਇੱਥੇ ਇਕ ਮਹਿਜ ਅੱਠ ਸਾਲ ਦੀ ਬੱਚੀ ਨਾਲ ਸਕੂਲ ਟੀਚਰ ਨੇ ਕਥਿਤ ਕੁਕਰਮ ਕੀਤਾ ਹੈ। ਜਾਣਕਾਰੀ ਅਨੁਸਾਰ ਸਥਾਨਕ ਵਾਸੀ ਸ਼ਹਿਜ਼ਾਦ ਮਸੀਹ ਸਿਵਲ ਹਸਪਤਾਲ ਲਾਹੌਰ ’ਚ ਨੌਕਰੀ ਕਰਦਾ ਹੈ, ਉਸ ਨੇ ਅਦਾਲਤ ’ਚ ਦਿੱਤੇ ਬਿਆਨ ’ਚ ਦੋਸ਼ ਲਾਇਆ ਕਿ 22 ਜੂਨ ਨੂੰ ਜਦੋਂ ਉਹ ਡਿਊਟੀ ਕਰ ਕੇ ਘਰ ਗਿਆ ਤਾਂ ਉਸ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੀ ਅੱਠ ਸਾਲਾ ਬੱਚੀ ਜੋ ਸਨਜਾਨ ਨਗਰ ਟਰੱਸਟ ਸਕੂਲ ਲਾਹੌਰ ’ਚ ਤੀਸਰੀ ਜਮਾਤ ਦੀ ਵਿਦਿਆਰਥਣ ਹੈ, ਜਦ ਸਕੂਲ ਤੋਂ ਘਰ ਵਾਪਸ ਆਈ ਤਾਂ ਉਸ ਦੀ ਹਾਲਤ ਕੁਝ ਠੀਕ ਨਹੀਂ ਸੀ, ਮਾਂ ਨੇ ਪੁੱਛਿਆ ਤਾਂ ਬੱਚੀ ਨੇ ਦੱਸਿਆ ਕਿ ਸਕੂਲ ’ਚ ਅਧਿਆਪਕ ਨੇ ਉਸ ਨਾਲ ਗਲਤ ਕੰਮ ਕੀਤਾ ਹੈ। ਜਦੋਂ ਉਹ ਸਕੂਲ ਦੇ ਪ੍ਰਿੰਸੀਪਲ ਕੋਲ ਸ਼ਿਕਾਇਤ ਲੈ ਕੇ ਗਿਆ ਤਾਂ ਉਹਨਾਂ ਨੇ ਗੱਲ ਸੁਣਨ ਤੋਂ ਹੀ ਇਨਕਾਰ ਕਰ ਦਿੱਤਾ। ਪੀੜਤ ਪਿਤਾ ਫੇਰ ਪੁਲਸ ਕੋਲ ਗਿਆ, ਤਾਂ ਪੁਲਸ ਨੇ ਵੀ ਉਲਟਾ ਸ਼ਿਕਾਇਤ ਲਿਖਣ ਦੀ ਬਜਾਏ ਸਮਝੌਤਾ ਕਰਨ ਅਤੇ ਬਾਅਦ ’ਚ ਕਿਸੇ 7ਵੀਂ ਜਮਾਤ ਦੇ ਕਿਸੇ ਕ੍ਰਿਸ਼ਚੀਅਨ ਵਿਦਿਆਰਥੀ ਵਿਰੁੱਧ ਕੇਸ ਦਰਜ ਕਰਨ ਲਈ ਦਬਾਅ ਕਥਿਤ ਪਾਇਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਅਦਾਲਤ ਨੇ ਪੁਲਸ ਨੂੰ ਤੁਰੰਤ ਮੁਲਜ਼ਮ ਅਧਿਆਪਕ ਖਿਲਾਫ ਕੇਸ ਦਰਜ ਕਰ ਕੇ ਜਾਂਚ ਰਿਪੋਰਟ ਅਦਾਲਤ ਚ ਪੇਸ਼ ਕਰਨ ਦੇ ਹੁਕਮ ਦਿੱਤੇ।
ਈਸਾਈ ਬੱਚੀ ਦੀ ਅਸਮਤ ਨਾਲ ਮੁਸਲਿਮ ਅਧਿਆਪਕ ਵੱਲੋਂ ਖਿਲਵਾੜ

Comment here