ਇਸਲਾਮਾਬਾਦ-ਪਾਕਿਸਤਾਨ ਵਿੱਚ ਘੱਟ ਗਿਮਤੀ ਭਾਈਚਾਰਾ ਅਕਸਰ ਧੋਖੇ ਤੇ ਤਸ਼ਦਦ ਦਾ ਸ਼ਿਕਾਰ ਹੋ ਰਿਹਾ ਹੈ। ਈਸਾਈ ਭਾਈਚਾਰੇ ਦੇ ਲੋਕਾਂ ਨੂੰ ਈਸ਼ਨਿੰਦਾ ਕਾਨੂੰਨ ਤਹਿਤ ਫਸਾ ਕੇ ਮੋਟੀ ਰਕਮ ਵਸੂਲਣ ਵਾਲੇ 2 ਪੁਲਸ ਮੁਲਾਜ਼ਮਾਂ ਨੂੰ ਥਾਣਾ ਟੈਕਸਲਾ ਦੀ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮ ਆਪਣੇ ਮੋਬਾਇਲ ਤੋਂ ਇਸਲਾਮ ਖ਼ਿਲਫ਼ ਇਤਰਾਜ਼ਯੋਗ ਸਮੱਗਰੀ ਤਿਆਰ ਕਰ ਕੇ ਈਸਾਈ ਭਾਈਚਾਰੇ ਦੇ ਲੋਕਾਂ ਦੇ ਮੋਬਾਇਲ ’ਤੇ ਪਾ ਦਿੰਦੇ ਸਨ ਅਤੇ ਬਾਅਦ ’ਚ ਉਨ੍ਹਾਂ ਨੂੰ ਧਮਕਾਉਂਦੇ ਸਨ। ਅਟਕ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਈਸਾਈ ਭਾਈਚਾਰੇ ਦੇ ਲੋਕਾਂ ਨੇ ਸ਼ਿਕਾਇਤ ਦਿੱਤੀ ਸੀ ਕਿ ਟੈਕਸਲਾ ਪੁਲਸ ਸਟੇਸ਼ਨ ’ਚ ਤਾਇਨਾਤ ਸਹਾਇਕ ਸਬ-ਇੰਸਪੈਕਟਰ ਰਫੀਕ ਅਬਦੁੱਲਾ ਅਤੇ ਹੌਲਦਾਰ ਰੁਸਤਮ ਖਾਨ ਨੇ ਉਨ੍ਹਾਂ ਦੇ ਮੋਬਾਇਲਾਂ ’ਤੇ ਇਸਲਾਮ ਖ਼ਿਲਾਫ਼ ਇਤਰਾਜ਼ਯੋਗ ਸੰਦੇਸ਼ ਤਿਆਰ ਕਰਕੇ ਈਸਾਈ ਭਾਈਚਾਰੇ ਦੇ ਲੋਕਾਂ ਦੇ ਮੋਬਾਇਲਾਂ ’ਚ ਪਾਉਂਦੇ ਹਨ। ਇਸ ਤੋਂ ਬਾਅਦ ਉਹ ਉਨ੍ਹਾਂ ਨੂੰ ਥਾਣੇ ਬੁਲਾ ਕੇ ਈਸ਼ਨਿੰਦਾ ਕਾਨੂੰਨ ਤਹਿਤ ਗ੍ਰਿਫ਼ਤਾਰ ਕਰਨ ਦੀਆਂ ਧਮਕੀਆਂ ਦੇ ਕੇ ਉਨ੍ਹਾਂ ਤੋਂ ਮੋਟੀ ਰਕਮ ਵਸੂਲ ਰਹੇ ਹਨ। ਇਸ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਉੱਚ ਅਧਿਕਾਰੀਆਂ ਨੇ ਦੋਵਾਂ ਪੁਲਸ ਮੁਲਾਜ਼ਮਾਂ ਦੇ ਮੋਬਾਇਲ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਤਾਂ ਦੋਵੇਂ ਦੋਸ਼ੀ ਪਾਏ ਗਏ।
ਈਸਾਈਆਂ ਨੂੰ ਈਸ਼ਨਿੰਦਾ ਚ ਫਸਾਉਣ ਦਾ ਡਰ ਦੇ ਕੇ ਪੁਲਸ ਮੁਲਾਜ਼ਮਾਂ ਨੇ ਪੈਸਾ ਵਸੂਲਿਆ

Comment here