ਅਪਰਾਧਸਿਆਸਤਖਬਰਾਂਦੁਨੀਆ

ਈਸ਼ ਨਿੰਦਾ ਦੇ ਕੇਸ ’ਚ ਈਸਾਈ ਵਿਅਕਤੀ ਨੂੰ ਮੌਤ ਦੀ ਸਜ਼ਾ

ਲਾਹੌਰ-ਈਸ਼ ਨਿੰਦਾ ਦੇ ਇਕ ਕੇਸ ’ਚ ਇਕ ਈਸਾਈ ਬਿਰਾਦਰੀ ਦੇ ਵਿਅਕਤੀ ਨੂੰ ਅਦਾਲਤ ਨੇ ਮੌਤ ਦੀ ਸਜ਼ਾ ਸੁਣਾ ਦਿੱਤੀ ਹੈ। ਸਜ਼ਾ ਪਾਉਣ ਵਾਲੇ ਦੋਸ਼ੀ ਦੀ ਪਛਾਣ ਅਸਫਾਕ ਮਸੀਹ ਹੈ, ਜੋ ਪੇਸ਼ੇ ਤੋਂ ਇਕ ਮਕੈਨਿਕ ਹੈ। ਪੀੜਤ ਸਾਲ 2017 ਤੋਂ ਜੇਲ੍ਹ ’ਚ ਬੰਦ ਹੈ। ਸੂਤਰਾਂ ਅਨੁਸਾਰ 15 ਜੂਨ 2017 ਨੂੰ ਅਸਫਾਕ ਮਸੀਹ iਖ਼ਲਾਫ਼ ਈਸ਼ਨਿੰਦਾ ਅਧੀਨ ਕੇਸ ਦਰਜ ਕੀਤਾ ਗਿਆ ਸੀ। ਉਸ ਨੇ ਅਦਾਲਤ ’ਚ ਆਪਣੀ ਸਫਾਈ ’ਚ ਦਿੱਤੇ ਬਿਆਨ ’ਚ ਕਿਹਾ ਸੀ ਕਿ ਉਸ ਨੇ ਪੈਗੰਬਰ ਮੁਹੰਮਦ ਦੀ ਬਦਨਾਮੀ ਜਾਂ ਅਪਮਾਨ ਨਹੀਂ ਕੀਤਾ ਅਤੇ ਉਸ iਖ਼ਲਾਫ਼ ਦਰਜ ਕੇਸ ਝੂਠਾ ਹੈ।
ਉਸ ਨੇ ਕਿਹਾ ਕਿ ਇਹ ਉਸ ਦੇ ਕਾਰੋਬਾਰ ਨੂੰ ਬਰਬਾਦ ਕਰਨ ਲਈ ਬਣਾਇਆ ਗਿਆ ਝੂਠਾ ਕੇਸ ਹੈ। ਮੇਰਾ ਮੋਟਰਸਾਈਕਲ ਤੇ ਸਾਈਕਲ ਮੁਰੰਮਤ ਦਾ ਕਾਰੋਬਾਰ ਸੀ, ਜੋ ਬਹੁਤ ਵਧੀਆਂ ਚੱਲ ਰਿਹਾ ਸੀ। ਮੇਰੀ ਦੁਕਾਨ ਦੇ ਸਾਹਮਣੇ ਮੁਹੰਮਦ ਨਵੀਦ ਨੇ ਵੀ ਮਕੈਨਿਕ ਦੀ ਦੁਕਾਨ ਖੋਲ੍ਹ ਲਈ। ਉਸ ਨੇ ਮੇਰੀ ਦੁਕਾਨ ਨੂੰ ਬੰਦ ਕਰਵਾਉਣ ਲਈ ਮੇਰੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਨਵੀਦ ਦੇ ਦੋਸਤ ਮੁਹੰਮਦ ਇਫਰਾਨ ਨੇ ਇਕ ਸਾਜਿਸ਼ ਅਧੀਨ ਮੇਰੇ ਤੋਂ ਸਾਈਕਲ ਠੀਕ ਕਰਵਾਇਆ। ਜਦ ਉਸ ਨੇ ਮੁਰੰਮਤ ਦੇ 40 ਰੁਪਏ ਮੰਗੇ ਤਾਂ ਮੁਹੰਮਦ ਇਫਰਾਨ ਨੇ ਪੈਸੇ ਇਹ ਕਹਿ ਕੇ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਇਕ ਧਾਰਮਿਕ ਵਿਅਕਤੀ ਹੈ।
ਅਸਫਾਕ ਮਸੀਹ ਨੇ ਕਿਹਾ ਕਿ ਉਹ ਯਿਸੂ ਮਸੀਹ ਜੀ ਨੂੰ ਮੰਨਦਾ ਹੈ ਅਤੇ ਭੁਗਤਾਨ ਲੈਣਾ ਉਸ ਦਾ ਅਧਿਕਾਰ ਹੈ। ਮੁਹੰਮਦ ਇਫਰਾਨ ਤੇ ਮੁਹੰਮਦ ਨਵੀਦ ਨੇ ਇਸ ਮਾਮਲੇ ਨੂੰ ਧਾਰਮਿਕ ਮੁੱਦਾ ਬਣਾ ਦਿੱਤਾ। ਅਸਫਾਕ ਮਸੀਹ ਦੇ iਖ਼ਲਾਫ਼ ਈਸ਼ਨਿੰਦਾ ਦਾ ਕੇਸ ਦਰਜ ਕਰਵਾ ਦਿੱਤਾ ਗਿਆ ਅਤੇ ਦੁਕਾਨ ਬੰਦ ਕਰਵਾ ਦਿੱਤੀ। ਜਦਕਿ ਉਸ ਨੇ ਪੈਗੰਡਬਰ iਖ਼ਲਾਫ਼ ਕੁਝ ਨਹੀਂ ਕਿਹਾ ਸੀ ਪਰ ਉਸ ਦੇ ਬਾਵਜੂਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਕੇਸ ਦੀ ਸੁਣਵਾਈ ਦੇ ਬਾਅਦ ਲਾਹੌਰ ਸ਼ੈਸਨ ਜੱਜ ਨੇ ਦੋਸ਼ੀ ਅਸਫਾਕ ਮਸੀਹ ਨੂੰ ਮੌਤ ਦੀ ਸਜ਼ਾ ਸੁਣਾਈ।

Comment here