ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਈਸ਼ਨਿੰਦਾ ਦੇ ਦੋਸ਼ ’ਚ ਹਿੰਦੂ ਨੂੰ ਮਾਰਨ ਭੀੜ ਉਮੜੀ

ਇਸਲਾਮਾਬਾਦ-ਪਾਕਿਸਤਾਨ ਦੇ ਹੈਦਰਾਬਾਦ ਸ਼ਹਿਰ ਵਿੱਚ ਇੱਕ ਸਥਾਨਕ ਨਿਵਾਸੀ ਨਾਲ ਝੜਪ ਤੋਂ ਬਾਅਦ ਹਿੰਦੂ ਭਾਈਚਾਰੇ ਦੇ ਇੱਕ ਵਿਅਕਤੀ ‘ਤੇ ਈਸ਼ਨਿੰਦਾ ਦਾ ਦੋਸ਼ ਲਗਾ ਕੇ ਉਸ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਇਲਾਵਾ ਉਸ ਵਿਰੁੱਧ ਝੂਠਾ ਕੇਸ ਵੀ ਦਰਜ ਕੀਤਾ ਗਿਆ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਭੀੜ ਬਾਲਕੋਨੀ ਦੀ ਮਦਦ ਨਾਲ ਇੱਕ ਇਮਾਰਤ ‘ਤੇ ਚੜ੍ਹ ਰਹੀ ਹੈ। ਪੁਲਸ ਨੇ ਮੌਕੇ ਤੋਂ ਭੀੜ ਨੂੰ ਹਟਾ ਦਿੱਤਾ ਅਤੇ ਪੀੜਤ iਖ਼ਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪਰ ਕਿਹਾ ਜਾ ਰਿਹਾ ਹੈ ਕਿ ਕਥਿਤ ਈਸ਼ਨਿੰਦਾ ਕੇਸ ਜਿਸ ਵਿੱਚ ਇੱਕ ਹਿੰਦੂ ਆਦਮੀ ਨੂੰ ਫਸਾਇਆ ਜਾ ਰਿਹਾ ਹੈ ਜਾਂ ਅਸਲ ਵਿੱਚ ਇੱਕ ਮੁਸਲਿਮ ਔਰਤ ਦੁਆਰਾ ਕੀਤਾ ਗਿਆ ਹੈ।
ਪਾਕਿਸਤਾਨੀ ਪੱਤਰਕਾਰ ਨਾਇਲਾ ਇਨਾਇਤ ਨੇ ਟਵੀਟ ਕੀਤਾ ਕਿ ਹਿੰਦੂ ਸਫਾਈ ਕਰਮਚਾਰੀ ਅਸ਼ੋਕ ਕੁਮਾਰ ‘ਤੇ ਹੈਦਰਾਬਾਦ ‘ਚ ਕੁਰਾਨ ਦੇ ਕਥਿਤ ਅਪਮਾਨ ਲਈ ਈਸ਼ਨਿੰਦਾ ਦੀ ਧਾਰਾ 295ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਸ ‘ਤੇ ਇਹ ਦੋਸ਼ ਉਸ ਸਮੇਂ ਲੱਗਾ ਹੈ ਜਦੋਂ ਉਸ ਦੀ ਇਕ ਦੁਕਾਨਦਾਰ ਬਿਲਾਲ ਅੱਬਾਸੀ ਨਾਲ ਬਹਿਸ ਹੋਈ ਸੀ।ਇਸ ਤੋਂ ਬਾਅਦ ਬਿਲਾਲ ਨੇ ਅਸ਼ੋਕ iਖ਼ਲਾਫ਼ ਮਾਮਲਾ ਦਰਜ ਕਰਵਾਇਆ ਸੀ। ਡਾਨ ਦੇ ਪੱਤਰਕਾਰ ਮੁਬਾਸ਼ਿਰ ਜ਼ੈਦੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਹੈਦਰਾਬਾਦ ਪੁਲਸ ਨੇ ਇੱਕ ਹਿੰਦੂ ਸਵੀਪਰ ਨੂੰ ਉਨ੍ਹਾਂ ਦੇ ਹਵਾਲੇ ਕਰਨ ਦੀ ਮੰਗ ਕਰ ਰਹੀ ਇੱਕ ਹਿੰਸਕ ਭੀੜ ਨੂੰ ਖਿੰਡਾਇਆ, ਜਿਸ ‘ਤੇ ਈਸ਼ਨਿੰਦਾ ਦਾ ਦੋਸ਼ ਸੀ।
ਪਾਕਿਸਤਾਨ ਵਿੱਚ ਈਸ਼ਨਿੰਦਾ ਕਾਨੂੰਨ ਦੇ ਤਹਿਤ ਹੇਠਲੀਆਂ ਅਦਾਲਤਾਂ ਵਿੱਚ ਜੱਜ ਸਬੂਤਾਂ ਦੀ ਜਾਂਚ ਕੀਤੇ ਬਿਨਾਂ ਇੱਕ ਦੋਸ਼ੀ ਨੂੰ ਮੌਤ ਦੀ ਸਜ਼ਾ ਦਿੰਦੇ ਹਨ। ਇੱਕ ਰਿਪੋਰਟ ਮੁਤਾਬਕ 1947 ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਵਿੱਚ ਈਸ਼ਨਿੰਦਾ ਦੇ 1,415 ਮਾਮਲੇ ਸਾਹਮਣੇ ਆਏ ਹਨ। ਇਕ ਹੋਰ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2021 ਵਿਚ ਈਸ਼ਨਿੰਦਾ ਦੇ ਦੋਸ਼ਾਂ ਵਿਚ ਮੁਸਲਮਾਨ ਸਭ ਤੋਂ ਵੱਧ ਫਸੇ ਸਨ। ਜ਼ਿਆਦਾਤਰ ਅਹਿਮਦੀਆਂ, ਹਿੰਦੂਆਂ ਅਤੇ ਈਸਾਈਆਂ ਨੂੰ ਈਸ਼ਨਿੰਦਾ ਵਿੱਚ ਫਸਾਇਆ ਗਿਆ ਹੈ।

Comment here