ਲਾਹੌਰ-ਇਥੋਂ ਦੀ ਅਦਾਲਤ ਨੇ 11 ਸਾਲ ਬਾਅਦ ਈਸ਼ਨਿੰਦਾ ਦੇ ਕਾਰਨ ਜੇਲ੍ਹ ’ਚ ਬੰਦ ਈਸਾਈ ਬਰਕਤ ਮਸੀਹ ਵਾਸੀ ਇਸਲਾਮਾਬਾਦ ਨੂੰ ਹੇਠਲੀ ਅਦਾਲਤ ਦੇ ਉਮਰ ਕੈਦ ਦੇ ਫ਼ੈਸਲੇ ਨੂੰ ਰੱਦ ਕਰ ਕੇ ਬਰੀ ਕਰ ਦਿੱਤਾ ਹੈ। ਸਰਹੱਦ ਪਾਰ ਸੂਤਰਾਂ ਅਨੁਸਾਰ ਪੀੜਤ ਬਰਕਤ ਮਸੀਹ ਦੇ ਖ਼ਿਲਾਫ ਸਾਲ 2010 ’ਚ ਈਸ਼ਨਿੰਦਾ ਕਾਨੂੰਨ ਅਧੀਨ ਕੇਸ ਦਰਜ ਕਰ ਕੇ ਪੁਲਸ ਨੇ ਗ੍ਰਿਫ਼ਤਾਰ ਕਰ ਕੇ ਉਸ ਨੂੰ ਜੇਲ੍ਹ ’ਚ ਭੇਜ ਦਿੱਤਾ ਸੀ। ਅਦਾਲਤ ’ਚ ਬਰਕਤ ਮਸੀਹ ਦੇ ਕੇਸ ਦੀ ਪੈਰਵੀ ਕਰਨ ਦੀ ਵਕੀਲਾਂ ਵੱਲੋਂ ਇਨਕਾਰ ਕਰਨ ’ਤੇ ਉਸ ਨੇ ਖੁਦ ਹੀ ਕੇਸ ਲੜਿਆ ਪਰ ਉਹ ਆਪਣੇ ਆਪ ਨੂੰ ਬਚਾ ਨਹੀਂ ਸਕਿਆ।
ਈਸ਼ਨਿੰਦਾ ਕਾਨੂੰਨ ਤਹਿਤ 11 ਸਾਲਾਂ ਤੋਂ ਜੇਲ੍ਹ ’ਚ ਬੰਦ ਵਿਅਕਤੀ ਰਿਹਾਅ

Comment here