ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਈਸ਼ਨਿੰਦਾ ਕਨੂੰਨ ਤਹਿਤ ਅਧਿਆਪਕ ਨੂੰ ਫਾਂਸੀ ਦੀ ਸਜ਼ਾ

ਇਸਲਾਮਾਬਾਦ-ਪਾਕਿਸਤਾਨ ਵਿੱਚ ਆਪਣੇ ਆਪ ਨੂੰ ਪੈਗੰਬਰ ਦੱਸਣ ਕਾਰਨ ਇਕ ਅਧਿਆਪਕ ’ਤੇ  ਈਸ਼ਨਿੰਦਾ ਦਾ ਕੇਸ ਪਿਆ ਹੈ। ਪਾਕਿਸਤਾਨ ਵਾਲੇ ਕਸ਼ਮੀਰ ਦੇ ਜ਼ਿਲ੍ਹਾ ਫੈਸਲਾਬਾਦ ਅਧੀਨ ਸਬ-ਡਵੀਜ਼ਨ ਧੀਰਕੋਟ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਸ਼ਨੀਵਾਰ ਈਸ਼ਨਿੰਦਾ ਕਾਨੂੰਨ ਅਧੀਨ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਅਤੇ 10 ਲੱਖ ਰੁਪਏ ਜੁਰਮਾਨੇ ਦਾ ਹੁਕਮ ਸੁਣਾਇਆ। ਜੁਰਮਾਨਾ ਰਾਸ਼ੀ ਦੋਸ਼ੀ ਦੀ ਜਾਇਦਾਦ ਵੇਚ ਕੇ ਵਸੂਲ ਕਰਨ ਦਾ ਹੁਕਮ ਦਿੱਤਾ ਗਿਆ।
ਸੂਤਰਾਂ ਅਨੁਸਾਰ ਜੱਜ ਮੁਹੰਮਦ ਇਕਰਾਮ ਮਲਿਕ ਵੱਲੋਂ ਸੁਣਾਏ ਫੈਸਲੇ ਦੇ ਅਨੁਸਾਰ ਦੋਸ਼ੀ ਹਾਫਿਜ਼ ਜ਼ਹੂਰ ਅਹਿਮਦ ਵਾਸੀ ਧੀਰ ਇਕ ਅਧਿਆਪਕ ਹੈ ਅਤੇ ਇਕ ਮਦਰੱਸੇ ਵਿਚ ਉਪਦੇਸ਼ ਦਿੰਦਾ ਹੈ। ਸ਼ਿਕਾਇਤਕਰਤਾ ਮੁਹੰਮਦ ਸਫੀਕ ਨੇ ਪੁਲਸ ਨੂੰ ਇਕ ਵੀਡੀਓ ਪੇਸ਼ ਕੀਤੀ, ਜਿਸ ਵਿਚ ਦੋਸ਼ੀ ਹਾਫਿਜ਼ ਜ਼ਹੂਰ ਆਪਣੇ ਆਪ ਨੂੰ ਪੈਗੰਬਰ ਦੱਸ ਰਿਹਾ ਹੈ। ਇਸ ਸਬੰਧੀ ਪੁਲਸ ਨੇ ਪੁੱਛਗਿਛ ਤੇ ਜਾਂਚ ਪੜਤਾਲ ਤੋਂ ਬਾਅਦ ਦੋਸ਼ੀ ਦੇ iਖ਼ਲਾਫ਼ ਧੀਰਕੋਟ ਪੁਲਸ ਸਟੇਸ਼ਨ ਵਿਚ ਈਸ਼ਨਿੰਦਾ ਕਾਨੂੰਨ ਅਧੀਨ 26 ਜੂਨ 2020 ਨੂੰ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਸੀ। ਅਦਾਲਤ ਨੇ ਕਿਹਾ ਕਿ ਦੋਸ਼ੀ ਦਾ ਦੋਸ਼ ਕਿਸੇ ਵੀ ਤਰ੍ਹਾਂ ਨਾਲ ਰਹਿਮ ਦੇ ਕਾਬਲ ਨਹੀਂ ਹੈ, ਇਸ ਲਈ ਫਾਂਸੀ ਦੀ ਸਜ਼ਾ ਦੇਣਾ ਹੀ ਇਨਸਾਫ ਦੀ ਮੰਗ ਹੈ।

Comment here