ਤੁਰਕੀ-ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਪ੍ਰੋਗਰਾਮ ਵਿੱਚ ਦੱਸਿਆ ਕਿ ਦੇਸ਼ ਨੇ ਆਵਾਜ਼ ਦੀ ਰਫ਼ਤਾਰ ਤੋਂ ਵੀ 15 ਗੁਣਾ ਤੇਜ਼ ਗਤੀ ਨਾਲ ਚੱਲਣ ਵਾਲੀ ਇਕ ਹਾਈਪਰਸੋਨਿਕ ਮਿਜ਼ਾਈਲ ਵਿਕਸਿਤ ਕੀਤੀ ਹੈ। ਈਰਾਨ ਨੇ ਇਹ ਐਲਾਨ ਅਜਿਹੇ ਸਮੇਂ ਕੀਤਾ ਹੈ ਜਦੋਂ ਉਸ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਅਮਰੀਕਾ ਨਾਲ ਦੇਸ਼ ਦੇ ਸਬੰਧ ਪਹਿਲਾਂ ਹੀ ਤਣਾਅਪੂਰਨ ਹਨ। ‘ਫੱਤਾਹ’ ਨਾਂ ਦੀ ਮਿਜ਼ਾਈਲ ਤੋਂ ਪਰਦਾ ਉਠਾਇਆ ਗਿਆ ਤਾਂ ਈਰਾਨ ਨੇ ਕਿਹਾ ਕਿ ਉਹ ਸਾਊਦੀ ਅਰਬ ‘ਚ ਆਪਣਾ ਕੂਟਨੀਤਕ ਦਫ਼ਤਰ ਖੋਲ੍ਹੇਗਾ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ‘ਤੇ ਇਕ ਪ੍ਰੋਗਰਾਮ ਨੇ ਸਪੱਸ਼ਟ ਤੌਰ ‘ਤੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਈਰਾਨ ਦੀ ਕੱਟੜਪੰਥੀ ਸਰਕਾਰ ਅਜੇ ਵੀ ਮੱਧ ਪੂਰਬ ਵਿੱਚ ਆਪਣੇ ਦੁਸ਼ਮਣਾਂ ਵਿਰੁੱਧ ਹਥਿਆਰ ਤਾਇਨਾਤ ਕਰ ਸਕਦੀ ਹੈ।
ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਪ੍ਰੋਗਰਾਮ ਵਿੱਚ ਕਿਹਾ, “ਅੱਜ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਵਿਰੋਧ ਦੀ ਸ਼ਕਤੀ ਪੈਦਾ ਹੋ ਗਈ ਹੈ।” ਇਹ ਸ਼ਕਤੀ ਖੇਤਰ ਦੇ ਦੇਸ਼ਾਂ ਲਈ ਸਦੀਵੀ ਸੁਰੱਖਿਆ ਅਤੇ ਸ਼ਾਂਤੀ ਦਾ ਅਧਾਰ ਹੈ। ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਦੇ ਏਰੋਸਪੇਸ ਪ੍ਰੋਗਰਾਮ ਦੇ ਮੁਖੀ ਜਨਰਲ ਅਮੀਰ ਅਲੀ ਹਾਜੀਜ਼ਾਦੇਹ ਨੇ ਮਿਜ਼ਾਈਲ ਦੇ ਮਾਡਲ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਇਹ 1400 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰਨ ਦੀ ਸਮਰੱਥਾ ਰੱਖਦਾ ਹੈ।
ਹਾਜੀਜ਼ਾਦੇਹ ਨੇ ਕਿਹਾ, “ਅਜਿਹਾ ਕੋਈ ਸਿਸਟਮ ਨਹੀਂ ਹੈ, ਜੋ ਇਸ ਮਿਜ਼ਾਈਲ ਨੂੰ ਟੱਕਰ ਦੇ ਸਕੇ ਜਾਂ ਮੁਕਾਬਲਾ ਕਰ ਸਕੇ।” ਈਰਾਨੀ ਅਧਿਕਾਰੀਆਂ ਨੇ ਹਾਲਾਂਕਿ ‘ਫੱਤਾਹ’ ਦੇ ਸਫਲ ਪ੍ਰੀਖਣ ਜਾਂ ਲਕਸ਼ ਦੀਆਂ ਤਸਵੀਰਾਂ ਜਾਰੀ ਨਹੀਂ ਕੀਤੀਆਂ। ਹਾਜੀਜ਼ਾਦੇਹ ਨੇ ਬਾਅਦ ‘ਚ ਕਿਹਾ ਕਿ ਮਿਜ਼ਾਈਲ ਦੇ ਇੰਜਣ ਦਾ ਜ਼ਮੀਨ ‘ਤੇ ਪ੍ਰੀਖਣ ਕੀਤਾ ਗਿਆ। ਈਰਾਨ ਨੇ ਦਾਅਵਾ ਕੀਤਾ ਹੈ ਕਿ ‘ਫੱਤਾਹ’ ਆਵਾਜ਼ ਦੀ ਗਤੀ ਤੋਂ 15 ਗੁਣਾ ਵੱਧ ਸਫਰ ਕਰਨ ਦੇ ਸਮਰੱਥ ਹੈ। ਨਵੰਬਰ ‘ਚ ਹਾਜੀਜ਼ਾਦੇਹ ਨੇ ਦਾਅਵਾ ਕੀਤਾ ਕਿ ਈਰਾਨ ਨੇ ਇਕ ਹਾਈਪਰਸੋਨਿਕ ਮਿਜ਼ਾਈਲ ਵਿਕਸਿਤ ਕੀਤੀ ਹੈ, ਹਾਲਾਂਕਿ ਉਸ ਨੇ ਇਸ ਦਾ ਸਮਰਥਨ ਕਰਨ ਲਈ ਕੋਈ ਸਬੂਤ ਪੇਸ਼ ਨਹੀਂ ਕੀਤਾ। ਮੰਨਿਆ ਜਾ ਰਿਹਾ ਹੈ ਕਿ ਚੀਨ ਅਤੇ ਅਮਰੀਕਾ ਦੋਵੇਂ ਅਜਿਹੇ ਹਥਿਆਰ ਬਣਾਉਣ ਦੀ ਦੌੜ ਵਿੱਚ ਹਨ।
Comment here