ਅਪਰਾਧਸਿਆਸਤਖਬਰਾਂ

ਈਰਾਨ ਨੇ ਡਰੋਨ ਹਮਲੇ ਲਈ ਇਜ਼ਰਾਈਲ ਨੂੰ ਦਿੱਤੀ ਧਮਕੀ

ਦੁਬਈ-ਈਰਾਨ ਵਿਚ ਡਰੋਨ ਹਮਲੇ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ। ਈਰਾਨ ਨੇ ਇਸਫਾਹਾਨ ਸ਼ਹਿਰ ਵਿਚ ਪਿਛਲੇ ਹਫ਼ਤੇ ਦੇ ਅੰਤ ‘ਚ ਇਕ ਫ਼ੌਜੀ ਵਰਕਸ਼ਾਪ ਨੂੰ ਨਿਸ਼ਾਨਾ ਬਣਾਉਣ ਵਾਲੇ ਡਰੋਨ ਹਮਲੇ ਲਈ ਇਜ਼ਰਾਈਲ ਨੂੰ ਰਸਮੀ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ ਹੈ। ਇਸ ਤੋਂ ਇਲਾਨਾ ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਉਹ ਜਵਾਬੀ ਕਾਰਵਾਈ ਕਰਨ ਦਾ ਕਾਨੂੰਨੀ ਅਧਿਕਾਰ ਹੈ। ਸੰਯੁਕਤ ਰਾਸ਼ਟਰ ਵਿਚ ਈਰਾਨ ਦੇ ਮਿਸ਼ਨ ਨੇ ਸ਼ਨੀਵਾਰ ਦੇਰ ਰਾਤ ਇਕ ਪੱਤਰ ਵਿਚ ਇਸ ਹਮਲੇ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ। ਇਹ ਪੱਤਰ ਮਿਸ਼ਨ ਦੀ ਵੈੱਬਸਾਈਟ ‘ਤੇ ਜਾਰੀ ਕੀਤਾ ਗਿਆ ਹੈ। ਪੱਤਰ ‘ਤੇ ਈਰਾਨ ਦੇ ਰਾਜਦੂਤ ਆਮਿਰ ਸਈਦ ਈਰਾਨੀ ਦੇ ਦਸਤਖ਼ਤ ਹਨ। ਪੱਤਰ ਮੁਤਾਬਕ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਹਮਲੇ ਦੀ ਕੋਸ਼ਿਸ਼ ਲਈ ਇਜ਼ਰਾਇਲੀ ਸ਼ਾਸਨ ਜ਼ਿੰਮੇਵਾਰ ਹੈ।

Comment here