ਅਪਰਾਧਸਿਆਸਤਖਬਰਾਂਦੁਨੀਆ

ਈਰਾਨ ਦੇ ਕਰੂਜ਼ ਮਿਜ਼ਾਈਲਾਂ ਦਾਗਣ ਕਾਰਨ ਤੇਲ ਵਪਾਰੀ ਦਾ ਮਹਿਲ ਤਬਾਹ

ਇਰਬਿਲ  : ਇਸ ਹਫਤੇ ਦੇ ਸ਼ੁਰੂ ਵਿਚ ਇਰਾਕ ‘ਤੇ ਈਰਾਨ ਦੇ ਮਿਜ਼ਾਈਲ ਹਮਲੇ ਵਿਚ ਇਰਾਕੀ ਕੁਰਦਿਸ਼ ਤੇਲ ਵਪਾਰੀ ਕਰੀਮ ਬਰਜਿਨਜੀ ਦਾ ਆਲੀਸ਼ਾਨ ਮਹਿਲ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਕਾਰੋਬਾਰੀ ਦਾ ਮਹਿਲ ਇਰਾਕ ਦੇ ਇਰਬਿਲ ਸ਼ਹਿਰ ਵਿੱਚ ਅਮਰੀਕੀ ਕੌਂਸਲੇਟ ਕੰਪਲੈਕਸ ਦੇ ਨੇੜੇ ਸੀ। ਇਸ ਹਮਲੇ ਤੋਂ ਬਾਅਦ ਈਰਾਨ ਦੇ ਸ਼ਕਤੀਸ਼ਾਲੀ ‘ਰਿਵੋਲਿਊਸ਼ਨਰੀ ਗਾਰਡ’ ਨੇ ਕਿਹਾ ਕਿ ਉਸ ਨੇ ਇਹ ਹਮਲੇ ਪਿਛਲੇ ਐਤਵਾਰ ਨੂੰ ਕੀਤੇ। ਇਸ ਹਮਲੇ ‘ਚ ਇਜ਼ਰਾਇਲੀ ਖੁਫੀਆ ਏਜੰਸੀ ਮੋਸਾਦ ਦੇ ‘ਰਣਨੀਤਕ ਕੇਂਦਰ’ ਨੂੰ ਨਿਸ਼ਾਨਾ ਬਣਾਉਣ ਲਈ 12 ਕਰੂਜ਼ ਮਿਜ਼ਾਈਲਾਂ ਦੀ ਵਰਤੋਂ ਕੀਤੀ ਗਈ ਸੀ।ਰੈਵੋਲਿਊਸ਼ਨਰੀ ਗਾਰਡ ਨੇ ਕਿਹਾ ਕਿ ਈਰਾਨ ਵੱਲੋਂ ਇਹ ਹਮਲੇ ਸੀਰੀਆ ‘ਚ ਇਜ਼ਰਾਇਲੀ ਹਮਲੇ ਦੇ ਜਵਾਬ ‘ਚ ਕੀਤੇ ਗਏ ਹਨ। ਪਿਛਲੇ ਹਫ਼ਤੇ ਇਜ਼ਰਾਈਲੀ ਹਮਲੇ ਵਿੱਚ ਦੋ ਈਰਾਨੀ ਅਰਧ ਸੈਨਿਕ ਬਲਾਂ ਦੇ ਜਵਾਨ ਮਾਰੇ ਗਏ ਸਨ। ਇਰਾਕੀ ਕੁਰਦਿਸ਼ ਤੇਲ ਕੰਪਨੀ ‘ਕੇਆਰ’ ਗਰੁੱਪ ਦੇ ਸੀਈਓ ਬਾਜ਼ ਕਰੀਮ ਬਰਜਿਨਜੀ ਨੇ ਮੋਸਾਦ ਨਾਲ ਕਿਸੇ ਵੀ ਸੰਪਰਕ ਤੋਂ ਇਨਕਾਰ ਕੀਤਾ ਹੈ। ਉਸ ਨੇ ਕਿਹਾ ਕਿ ਮਿਜ਼ਾਈਲ ਨੇ ਉਸ ਦੇ ਖੂਬਸੂਰਤ ਮਹਿਲ ਨੂੰ ਤਬਾਹ ਕਰ ਦਿੱਤਾ, ਪਰ ਰੱਬ ਦਾ ਸ਼ੁਕਰ ਹੈ ਕਿ ਉਸ ਦੇ ਪਰਿਵਾਰ ਨੂੰ ਕੋਈ ਨੁਕਸਾਨ ਨਹੀਂ ਹੋਇਆ। ਹਾਲਾਂਕਿ ਮਿਜ਼ਾਈਲ ਹਮਲੇ ‘ਚ ਅਮਰੀਕੀ ਵਣਜ ਦੂਤਘਰ ਨੂੰ ਕੋਈ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਕੋਈ ਜਾਨੀ ਨੁਕਸਾਨ ਹੋਇਆ ਹੈ। ਅਮਰੀਕਾ ਨੇ ਇਹ ਵੀ ਕਿਹਾ ਹੈ ਕਿ ਉਹ ਨਹੀਂ ਮੰਨਦਾ ਕਿ ਉਸ ਦਾ ਦੂਤਾਵਾਸ ਨਿਸ਼ਾਨਾ ਸੀ ਪਰ ਇਸ ਹਮਲੇ ਨਾਲ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਵਧ ਗਿਆ ਹੈ। ਇੱਕ ਇਰਾਕੀ ਖੁਫੀਆ ਅਧਿਕਾਰੀ, ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਬੋਲਦੇ ਹੋਏ, ਨੇ ਇਹ ਵੀ ਦੋਸ਼ਾਂ ਤੋਂ ਇਨਕਾਰ ਕੀਤਾ ਕਿ ਮਹਿਲ ਇੱਕ ਇਜ਼ਰਾਈਲੀ ਜਾਸੂਸੀ ਕੇਂਦਰ ਸੀ।

Comment here