ਅਪਰਾਧਸਿਆਸਤਖਬਰਾਂ

ਈਰਾਨ ’ਚ 4 ਨੌਜਵਾਨਾਂ ਨੂੰ ਫਾਂਸੀ ’ਤੇ ਲਟਕਾਇਆ

ਤਹਿਰਾਨ-ਈਰਾਨ ਵਿਚ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਦੇਸ਼ ਭਰ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਸਬੰਧ ਵਿੱਚ ਹੁਣ ਤੱਕ ਕੁੱਲ 4 ਨੌਜਵਾਨਾਂ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਨੌਜਵਾਨਾਂ ਨੂੰ ਸਜ਼ਾ ਤੋਂ ਬਚਣ ਲਈ ਅਤੇ ਆਪਣੀ ਗੱਲ ਰੱਖਣ ਲਈ ਅਦਾਲਤ ਨੇ ਸਿਰਫ਼ 15 ਮਿੰਟ ਦਾ ਸਮਾਂ ਦਿੱਤਾ ਅਤੇ ਪੂਰੀ ਗੱਲ ਨਹੀਂ ਸੁਣੀ ਗਈ। 22 ਸਾਲ ਦੇ ਕਰਾਟੇ ਚੈਂਪੀਅਨ ਮਹਿਦੀ ਕਾਰਮੀ ਅਤੇ ਵਾਲੰਟੀਅਰ ਬੱਚਿਆਂ ਦੇ ਕੋਚ ਸਈਅਦ ਮੁਹੰਮਦ ਹੁਸੈਨੀ ਨੂੰ 7 ਜਨਵਰੀ ਨੂੰ ਫਾਂਸੀ ’ਤੇ ਲਟਕਾ ਦਿੱਤਾ ਗਿਆ, ਜਦੋਂਕਿ 2 ਨੌਜਵਾਨਾਂ ਨੂੰ ਦਸੰਬਰ ਮਹੀਨੇ ਫਾਂਸੀ ‘ਤੇ ਲਟਕਾ ਦਿੱਤਾ ਗਿਆ ਸੀ।
ਕਾਰਮੀ ਦੇ ਪਿਤਾ ਮਾਸ਼ਾਲਾਹ ਕਾਰਮੀ ਜੋ ਗਲੀਆਂ ਵਿਚ ਘੁੰਮ ਕੇ ਟਿਸ਼ੂ ਪੇਪਰ ਦੇ ਪੈਕੇਟ ਵੇਚਦੇ ਹਨ, ਨੇ ਰੋਦੇਂ ਹੋਏ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਉਨ੍ਹਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਸਨੂੰ ਮੌਤ ਦੀ ਸਜ਼ਾ ਸੁਣਾਈ ਜਾਣੀ ਹੈ, ਇਹ ਮਾਂ ਨੂੰ ਨਾ ਦੱਸਣਾ। ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਹੁਣ ਤੱਕ 18 ਪ੍ਰਦਰਸ਼ਨਕਾਰੀਆਂ ਨੂੰ ਫਾਂਸੀ ਦੀ ਸਜ਼ਾ ਅਦਾਲਤ ਸੁਣਾ ਚੁੱਕੀ ਹੈ ਅਤੇ ਸੁਣਵਾਈ ਜਿਸ ਤਰ੍ਹਾਂ ਨਾਲ ਹੁੰਦੀ ਹੈ, ਉਹ ਸਿਰਫ਼ ਇਨਸਾਫ਼ ਅਤੇ ਮਨੁੱਖੀ ਅਧਿਕਾਰਾਂ ਦਾ ਮਜ਼ਾਕ ਹੈ। ਅਜਿਹਾ ਲੱਗਦਾ ਹੈ ਕਿ ਸਰਕਾਰ ਦਾ ਉਦੇਸ਼ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਅਤੇ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਕੇ ਪ੍ਰਦਰਨਸ਼ਕਾਰੀਆਂ ਵਿਚ ਡਰ ਪੈਦਾ ਕਰਨਾ ਹੈ।
ਸੰਸਦ ਮੈਂਬਰ ਵਸੀਜ ’ਤੇ ਹੱਤਿਆ ਦਾ ਦੋਸ਼ ਲਗਾਇਆ
ਨਾਰਵੇ ਸਥਿਤ ਈਰਾਨ ਮਨੁੱਖੀ ਅਧਿਕਾਰ ਸੰਗਠਨ ਮੁਤਾਬਕ 481 ਪ੍ਰਦਰਸ਼ਨਕਾਰੀ ਹੁਣ ਤੱਕ ਪੁਲਸ ਦੇ ਹੱਥੋਂ ਮਾਰੇ ਜਾ ਚੁੱਕੇ ਹਨ। ਕਰਾਮੀ ਅਤੇ ਹੁਸੈਨੀ ਨੂੰ 3 ਨਵੰਬਰ ਨੂੰ ਤਹਿਰਾਨ ਦੇ ਪੱਛਮ ਵਿੱਚ, ਕਾਰਜ ਸ਼ਹਿਰ ਵਿੱਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਅਰਧ ਸੈਨਿਕ ਬਸੀਜ ਬਲ ਦੇ ਇੱਕ ਮੈਂਬਰ ਦੀ ਹੱਤਿਆ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। 3 ਬੱਚਿਆਂ ਸਮੇਤ 16 ਹੋਰ ਲੋਕਾਂ ‘ਤੇ ਵੀ ਇਸ ਕਤਲ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਸੀ।
ਵਕੀਲ ਵੀ ਨਹੀਂ
ਇਸ ਮੁਕੱਦਮੇ ਵਿਚ ਦੋਸ਼ੀਆਂ ਨੂੰ ਆਪਣਾ ਵਕੀਲ ਰੱਖਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ। ਸੁਣਵਾਈ ਦੌਰਾਨ ਅਦਾਲਤ ਵਿਚ ਦੋਸ਼ੀਆਂ ਦੇ ਪਰਿਵਾਰ ਦੇ ਮੈਂਬਰਾਂ ਅਤੇ ਪੱਤਰਕਾਰਾਂ ਦੇ ਆਉਣ ’ਤੇ ਵੀ ਰੋਕ ਸੀ। 5 ਦਸੰਬਰ ਨੂੰ ਕਾਰਮੀ ਨੂੰ ਉਸਦੇ 4 ਸਹਿਯੋਗੀਆਂ ਨਾਲ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਜਦੋਂ ਕਿ ਬੱਚਿਆਂ ਅਤੇ ਅੱਠ ਹੋਰਾਂ ਨੂੰ ਲੰਬੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।

Comment here