ਅਜਬ ਗਜਬਖਬਰਾਂਦੁਨੀਆ

ਇੱਕ ਹੱਥ ਨਾਲ ਤਾੜੀ ਵਜਾ ਬਣਾਇਆ ਅਨੋਖਾ ਰਿਕਾਰਡ

ਅੰਮ੍ਰਿਤਸਰ:  ਅਸੀਂ ਹਰ ਵਾਰ ਇਹੀ ਸੁਣਦੇ ਆਏ ਹਾ ਕਿ ਕਦੇ ਵੀ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ, ਪਰ ਸਦੀਆਂ ਤੋਂ ਚੱਲਦੀ ਆ ਰਹੀ ਇਹ ਕਹਾਵਤ ਅੱਜ ਝੂਠੀ ਸਾਬਿਤ ਹੋ ਚੁੱਕੀ ਹੈ। ਅੰਮ੍ਰਿਤਸਰ ਦੇ 23 ਸਾਲਾ ਨੌਜਵਾਨ ਅਕਸ਼ਿਤ ਐਰੀ ਨੇ ਗੁਰੂ ਨਗਰੀ ਦਾ ਨਾਮ ਇਕ ਵਾਰ ਫਿਰ ਰੌਸ਼ਨ ਕਰ ਦਿੱਤਾ ਹੈ। ਅਕਸ਼ਿਤ ਐਰੀ ਨੇ 30 ਸਕੰਟਾਂ ਦੇ ਵਿਚ 170 ਵਾਰ ਇੱਕ ਹੱਥ ਨਾਲ ਤਾੜੀ ਵਜਾਉਣ ਦਾ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਇਸ ਰਿਕਾਰਡ ਨੂੰ ਕਾਇਮ ਕਰਨ ਲਈ ਉਨ੍ਹਾਂ ਵੱਲੋਂ ਕੜੀ ਮਿਹਨਤ ਕੀਤੀ ਗਈ ਸੀ । ਹਾਲਾਂਕਿ ਅਕਸ਼ਿਤ ਐਰੀ ਥੀਏਟਰ ਆਦਿ ਦੇ ਨਾਟਕਾਂ ਨਾਲ ਵੀ ਸਬੰਧਤ ਹਨ ਅਤੇ ਕਈ ਨਾਟਕਾਂ ਦੇ ਵਿੱਚ ਉਹਨਾਂ ਵੱਡੇ ਇਨਾਮ ਵੀ ਹਾਸਲ ਕੀਤੇ ਹਨ।  “ਇਹ ਰਿਕਾਰਡ ਬਣਾਉਣ ਲਈ ਮੇਰੇ ਅੰਦਰ ਇੱਕ ਜਨੂੰਨ ਸੀ, ਜਿਸਨੂੰ ਮੈਂ ਹੁਣ ਪੂਰਾ ਕਰ ਦਿੱਤਾ ਹੈ ਅਤੇ ਇਸਦੀ ਮੈਨੂੰ ਬਹੁਤ ਖੁਸ਼ੀ ਵੀ ਹੈ । ਉਨ੍ਹਾਂ ਇਹ ਵੀ ਕਿਹਾ ਕਿ ਅਗਲਾ ਟੀਚਾ ਮੇਰਾ ਇਕ ਮਿੰਟ 468 ਵਾਰ ਤਾੜੀ ਵਜਾਉਣ ਦਾ ਹੈ ਜਿਸ ਨਾਲ ਉਹ ਇੱਕ ਵਰਲਡ ਰਿਕਾਰਡ ਬਣਾਉਣਾ ਚਾਹੁੰਦੇ ਹਨ,” ਅਕਸ਼ਿਤ ਨੇ ਕਿਹਾ।
ਕਾਬਿਲੇਗ਼ੌਰ ਹੈ ਕਿ ਇੱਕ ਹੱਥ ਨਾਲ ਤਾੜੀ ਵਜਾਉਣ ਦਾ ਵਰਲਡ ਰਿਕਾਰਡ ਵੀ ਬਣ ਚੁੱਕਿਆ ਹੈ। ਇਹ ਵਰਲਡ ਰਿਕਾਰਡ ਅਮਰੀਕਾ ਦੇ ਮਾਊਂਟ ਸੀਨਾਏ ਦੇ ਕੋਰੀ ਮੈਸੇਲਾਰੋ ਨਾਂ `ਤੇ ਹੈ। ਜਿਸ ਨੇ ਇੱਕ ਮਿੰਟਾਂ ਵਿੱਚ 840 ਵਾਰ ਇੱਕ ਨਾਲ ਤਾੜੀਆਂ ਮਾਰੀਆਂ ਸੀ।

Comment here