ਅਪਰਾਧਸਿਆਸਤਖਬਰਾਂ

ਇੱਕ ਹੋਰ ਸਾਧ ਰੇਪ ਕੇਸ ਚ ਫਸਿਆ

ਗੁਰੂ ਸੁੱਖ ਸਾਗਰ ਆਸ਼ਰਮ ਦਾ ਸਾਧ ਰੇਪ ਮਾਮਲੇ ਚ ਪੁੱਤ ਸਣੇ ਨਾਮਜ਼ਦ

ਰਾਜਪੁਰਾ : ਰਾਜਪੁਰਾ-ਸਰਹਿੰਦ ਰੋਡ ’ਤੇ ਸਥਿਤ ਪਿੰਡ ਬਸੰਤਪੁਰਾ ਵਿਚ ਆਸ਼ਰਮ ਸੰਚਾਲਕ ’ਤੇ ਕੁਡ਼ੀ ਨਾਲ ਕਰੀਬ 20 ਸਾਲਾਂ ਤੋਂ ਜਬਰ ਜਨਾਹ ਕਰਨ ਤੇ ਗ਼ੈਰ ਕੁਦਰਤੀ ਸਬੰਧ ਬਣਾਉਣ ਦੇ ਦੋਸ਼ ਲੱਗੇ ਹਨ। ਥਾਣਾ ਸਦਰ ਐੱਸਐੱਚਓ ਇੰਸਪੈਕਟਰ ਅਮਨਦੀਪ ਤਰੀਕਾ ਨੇ ਦੱਸਿਆ ਥਾਣਾ ਸਦਰ ਪੁਲਿਸ ਕੋਲ ਕੁਡ਼ੀ ਨੇ ਬਿਆਨ ਦਰਜ ਕਰਵਾਏ ਹਨ ਪਿੰਡ ਬਸੰਤਪੁਰਾ ਵਿਖੇ ‘ਗੁਰੂ ਸੁੱਖ ਸਾਗਰ’ ਨਾਂ ਦਾ ਵਿਅਕਤੀ ਪਹਿਲਾਂ ਓਸ਼ੋ ਰਜਨੀਸ਼ ਦਾ ਭਗਤ ਹੋਣ ਦਾ ਦਾਅਵਾ ਕਰਦਾ ਹੁੰਦਾ ਸੀ, ਹੁਣ ਇੱਥੇ ਆਸ਼ਰਮ ਚਲਾ ਰਿਹਾ ਹੈ। ਉਸ ਦਾ ਪਿਤਾ ਓਸ਼ੋ ਦਾ ਭਗਤ ਸੀ ਤੇ ਇਸ ਮੁਲਜ਼ਮ ਕੋਲ ਆਉਂਦਾ ਸੀ। ਉਸ ਦੇ ਪਿਤਾ ਨੇ 20 ਸਾਲ ਪਹਿਲਾਂ 12 ਸਾਲ ਦੀ ਉਮਰ ’ਚ ਉਸ ਨੂੰ ਬਸੰਤਪੁਰਾ ਆਸ਼ਰਮ ’ਚ ਛੱਡ ਦਿੱਤਾ ਸੀ। ਆਸ਼ਰਮ ਦਾ ਮੁਖੀ ਗੁਰੂ ਸੁੱਖ ਸਾਗਰ ਉਸ ਨਾਲ ਜਬਰ ਜਨਾਹ ਕਰਦਾ ਰਿਹਾ ਤੇ ਕਈ ਵਾਰ ਗ਼ੈਰ-ਕੁਦਰਤੀ ਸਬੰਧ ਬਣਾਏ ਸਨ। ਇਸ ਦੌਰਾਨ ਆਸ਼ਰਮ ਮੁਖੀ ਧਮਕੀਆਂ ਦੇਣ ਲੱਗ ਪਿਆ ਸੀ। ਇਸ ਵਿਅਕਤੀ ਦਾ ਓਸ਼ੋ ਦੀ ਵਿਚਾਰਧਾਰਾ ਨਾਲ ਕੋਈ ਸਬੰਧ ਵੀ ਨਹੀਂ। ਕੁਡ਼ੀ ਮੁਤਾਬਕ ਆਸ਼ਰਮ ਸੰਚਾਲਕ ਦਾ ਕਾਕਾ ਹੇਮੰਤ ਵੀ ਅਸ਼ਲੀਲ ਹਰਕਤਾਂ ਰਿਹਾ ਹੈ। ਥਾਣਾ ਸਦਰ ਪੁਲਿਸ ਨੇੇ ਉਕਤ ਮਾਮਲੇ ਵਿਚ ਗੁਰੂ ਸੁੱਖ ਸਾਗਰ ਤੇ ਉਸ ਦੇ ਪੁੱਤਰ ਹੇਮੰਤ ਖਿਲਾਫ  ਮਾਮਲਾ ਦਰਜ ਕੀਤਾ ਹੈ। ਸੁੱਖ ਸਾਗਰ ਤੇ ਹੇਮੰਤ ਨੂੰ ਫਡ਼ਨ ਲਈ ਛਾਪੇ ਮਾਰੇ ਹਨ। ਆਸ਼ਰਮ ’ਤੇ ਤਾਲਾ ਲੱਗਿਆ ਹੋਇਆ ਹੈ।
ਵੀਵੀਆਈਪੀ ਵੀ ਆਉਂਦੇ ਨੇ ਆਸ਼ਰਮ ’ਚ
ਆਸ਼ਰਮ ਸਬੰਧੀ ਪਿੰਡ ਦੇ ਲੋਕਾਂ ਨੇ ਨਾਮ ਨਾ ਦੱਸਣ ਦੀ ਸ਼ਰਤ ’ਤੇ ਦੱਸਿਆ ਕਿ ਪਿੰਡ ਵਾਸੀਆਂ ਨੂੰ ਅੰਦਰ ਨਹੀਂ ਆਉਣ ਦਿੰਦੇ ਸਨ। ਵੀਵੀਆਈਪੀ ਵਿਅਕਤੀ ਮਹਿੰਗੀਆਂ ਕਾਰਾਂ ਵਿਚ ਸਵਾਰ ਹੋ ਕੇ ਇੱਥੇ ਆਉਂਦੇ ਸਨ। ਆਸ਼ਰਮ ਸੰਚਾਲਕ ਇਨ੍ਹਾਂ ਨੂੰ ਪੰਜ ਸਿਤਾਰਾ ਸਹੂਲਤਾਂ ਦਿੰਦਾ ਹੁੰਦਾ ਸੀ। ਆਸ਼ਰਮ ਪੂਰੀ ਤਰ੍ਹਾਂ ਦਰਖ਼ਤਾਂ ਨਾਲ ਘਿਰਿਆ ਹੋਇਆ।

Comment here