ਅਪਰਾਧਖਬਰਾਂ

ਇੱਕ ਹੋਰ ਪੰਜਾਬੀ ਗੱਭਰੂ ਨਸ਼ੇ ਦੀ ਭੇਟ ਚੜਿਆ

 ਬਠਿੰਡਾ- ਸਰਕਾਰ ਤੇ ਪੁਲਸ ਦੇ ਦਾਅਵਿਆਂ ਦੇ ਬਾਵਜੂਦ ਨਸ਼ੇ ਨਾਲ ਪੰਜਾਬ ਦਾ ਉਜਾੜਾ ਜਾਰੀ ਹੈ। ਅੱਜ ਬਠਿੰਡਾ ਸ਼ਹਿਰ ਦੇ 24 ਸਾਲ ਰਾਹੁਲ  ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਉਸ ਨੇ ਮਾਡਲ ਟਾਊਨ ਫੇਜ਼ ਇਕ ਦੇ ਕਮਿਊਨਿਟੀ ਸੈਂਟਰ ਸਾਹਮਣੇ ਪਾਰਕ ਵਿਚ ਚਿੱਟੇ ਦਾ ਟੀਕਾ ਲਗਾ ਲਿਆ, ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਉਸ ਦੀ ਬਾਂਹ ਵਿਚ ਸਰਿੰਜ ਉਸੇ ਤਰ੍ਹਾਂ ਹੀ ਲੱਗੀ ਹੋਈ ਸੀ। ਪਾਰਕ ਵਿਚ ਆਏ ਲੋਕਾਂ ਨੇ ਜਦੋਂ ਉਕਤ ਨੌਜਵਾਨ ਨੂੰ ਦੇਖਿਆ ਤਾਂ ਇਸ ਦੀ ਸੂਚਨਾ ਥਾਣਾ ਸਿਵਲ ਲਾਈਨ ਪੁਲਿਸ ਅਤੇ ਸਹਾਰਾ ਜਨ ਸੇਵਾ ਦੇ ਵਰਕਰਾਂ ਨੂੰ ਦਿੱਤੀ। ਮੌਕੇ ’ਤੇ ਪੁੱਜੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਹੁਲ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਚਿੱਟੇ ਦਾ ਸੇਵਨ ਕਰਦਾ ਆ ਰਿਹਾ ਸੀ। ਉਸ ਨੂੰ ਨਸ਼ਾ ਛੁਡਾਉਣ ਲਈ ਕੁਝ ਦਿਨ ਪਹਿਲਾਂ ਨਸ਼ਾ ਛੁਡਾਊ ਕੇਂਦਰ ਵਿਚ ਦਾਖ਼ਲ ਕੀਤਾ ਗਿਆ ਸੀ, ਪਰ ਉਹ ਆਪਣੇ ਸਾਥੀਆਂ ਸਮੇਤ ਜਾਲੀ ਤੋੜ ਕੇ ਨਸ਼ਾ ਛੁਡਾਊ ਕੇਂਦਰ ਵਿੱਚੋਂ ਭੱਜ ਆਇਆ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਹੀ ਉਹ ਘਰ ਪੁੱਜਾ ਸੀ ਜਿਸ ਨੇ ਨਸ਼ਾ ਛੱਡਣ ਦੀ ਦਵਾਈ ਲੈਣ ਲਈ ਘਰੋਂ ਪੰਜ ਸੌ ਰੁਪਏ ਲਏ ਸਨ। ਪਰ ਨਸ਼ੇ ਦੀ ਪੂਰਤੀ ਲਈ ਚਿੱਟਾ ਖਰੀਦ ਲਿਆ, ਜੋ ਉਸ ਲਈ ਜਾਨਲੇਵਾ ਸਿੱਧ ਹੋਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Comment here