ਅਪਰਾਧਸਿਆਸਤਖਬਰਾਂ

ਇੱਕ ਹੋਰ ਨੌਜਵਾਨ ਦੀ ਓਵਰਡੋਜ਼ ਨਾਲ ਮੌਤ

ਕਾਦੀਆਂ : ਕੁਝ ਦਿਨਾਂ ਪਹਿਲਾਂ ਕਾਦੀਆਂ ਦੇ ਮੁਹੱਲਾ ਧਰਮਪੁਰਾ ’ਚ ਲਾਪਤਾ ਹੋਏ ਇਕ ਨੌਜਵਾਨ ਦੀ ਕਾਦੀਆਂ ਦੇ ਨਜ਼ਦੀਕ ਇਕ ਸੁੰਨਸਾਨ ਜਗ੍ਹਾ ਤੇ ਉੱਪਰ ਭੇਤਭਰੇ ਹਾਲਾਤ ਵਿੱਚ ਲਾਸ਼ ਮਿਲਣ ਦੀ ਖਬਰ  ਸਾਹਮਣੇ ਆਈ ਹੈ। ਮ੍ਰਿਤਕ ਦੇ ਪਿਤਾ ਧਰਮਪਾਲ ਪ੍ਰੇਮੀ ਅਨੁਸਾਰ ਉਸਦਾ ਲੜਕਾ ਨਰੇਸ਼ ਕੁਮਾਰ ਸੂਬੀ ਬੀਤੀ ਮਿਤੀ 15 ਮਾਰਚ ਨੂੰ ਘਰੋਂ ਸਕੂਟਰੀ ਤੇ ਪਰਿਵਾਰ ਨੂੰ ਇਹ ਕਹਿ ਕੇ ਚਲਾ ਗਿਆ ਕਿ ਮੈਂ ਥੋੜ੍ਹੀ ਦੇਰ ਤਕ ਬਾਜ਼ਾਰ ਤੋਂ ਹੋ ਕੇ ਵਾਪਸ ਘਰ ਆਉਂਦਾ ਹਾਂ ਪਰ ਉਹ ਘਰ ਵਾਪਸ ਨਹੀਂ ਪਰਤਿਆ। ਹੁਣ ਤਕ ਪਰਿਵਾਰ ਦੇ ਵੱਲੋਂ ਆਪਣੇ ਰਿਸ਼ਤੇਦਾਰਾਂ ਦੇ ਕੋਲੋਂ ਅਤੇ ਸੱਜਣਾਂ ਮਿੱਤਰਾਂ ਦੇ ਕੋਲੋਂ ਇੱਧਰ ਉੱਧਰ ਭਾਲ ਕੀਤੀ ਜਾ ਰਹੀ ਸੀ । ਪਰ ਜਦੋਂ ਪਰਿਵਾਰ ਵਲੋਂ ਸਾਰੇ ਪਾਸੇ ਏਧਰ ਉੱਧਰ ਭਾਲ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਲੜਕੇ ਦਾ ਕੁਝ ਪਤਾ ਨਾ ਲੱਗਾ ਤਾਂ ਅੱਜ ਉਨ੍ਹਾਂ ਨੇ ਮਿਤੀ 19 ਮਾਰਚ ਨੂੰ ਕਾਦੀਆਂ ਪੁਲਸ ਨੂੰ ਲਿਖਤੀ ਸ਼ਿਕਾਇਤ ਵਿਚ ਸੂਚਿਤ ਕੀਤਾ ਅਤੇ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੇ ਲੜਕੇ ਨੂੰ ਲੱਭਣ ਵਿੱਚ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ । ਇਸ ਦੌਰਾਨ 19 ਮਾਰਚ ਦੀ ਦੇਰ ਰਾਤ ਨੂੰ ਕਰੀਬ 9.00 ਵਜੇ ਭੇਤਭਰੇ ਹਾਲਾਤ ‘ਚ ਉਕਤ ਨੌਜਵਾਨ ਦੀ ਲਾਸ਼ ਮਿਲੀ ਅਤੇ ਜਿਸ ਦੌਰਾਨ ਮੌਕੇ ਤੇ ਪੁੱਜੇ ਕਾਦੀਆਂ ਪੁਲਸ ਦੇ ਸਟਾਫ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਬਟਾਲਾ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਤੇ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਸੀ । ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਦੋਸ਼ਾ ਅਨੁਸਾਰ, ਇਲਾਕੇ ਦੇ ਵਿੱਚ ਵਿਕ ਰਹੇ ਨਸ਼ੇ ਦੇ ਕਾਰਨ ਉਨ੍ਹਾਂ ਦੇ ਨੌਜਵਾਨ ਦੀ ਮੌਤ ਹੋਈ ਹੈ ਅਤੇ ਉਹ ਮੰਗ ਕਰਦੇ ਹਨ ਕਿ ਇਲਾਕੇ ਦੇ ਵਿੱਚੋਂ ਨਸ਼ੇ ਨੂੰ ਖਤਮ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹਾ ਕੋਈ ਵੀ ਮਾਂ ਦਾ ਪੁੱਤ ਇਸ ਜਹਾਨ ਤੋਂ ਅਲਵਿਦਾ ਨਾ ਕਹਿ ਸਕੇ। ਇਕੱਤਰ ਹੋਏ ਲੋਕਾਂ ਨੇ ਦੱਸਿਆ ਕਿ ਕਾਦੀਆਂ ਸ਼ਹਿਰ ਦੇ ਵਿੱਚ ਪਿਛਲੇ ਕੁਝ ਲੰਮੇ ਸਮੇਂ ਤੋਂ ਨਸ਼ੇ ਦੀ ਵਿਕਰੀ ਅਤੇ ਨਸ਼ੇ ਦੀ ਭੇਟ ਚੜ੍ਹ ਰਹੇ ਅਨੇਕਾਂ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ ਜਿਸ ਦੀ ਭੇਟ ਅੱਜ ਕਾਦੀਆਂ ਤੋਂ ਇੱਕ ਨੌਜਵਾਨ ਹੋਰ ਨਸ਼ੇ ਦੀ ਭੇਟ ਚੜ੍ਹ ਗਿਆ ।ਇਲਾਕੇ ਦੇ ਮੋਹਤਬਰ ਵਿਅਕਤੀਆਂ ਨੇ ਕਿਹਾ ਕਿ ਇਲਾਕੇ ਦੇ ਵਿਚੋਂ ਨਸ਼ੇ ਨੂੰ ਖਤਮ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਅਤੇ ਆਉਣ ਵਾਲੇ ਸਮਿਆਂ ਵਿੱਚ ਕੋਈ ਹੋਰ ਅਜਿਹਾ ਨੌਜਵਾਨ ਨਸ਼ੇ ਦੀ ਭੇਟ ਨਾ ਚੜ੍ਹ ਸਕੇ ।

Comment here