ਗੁਰਦਾਸਪੁਰ-ਪੰਜਾਬ ਚ ਸੱਤਾ ਤਬਦੀਲੀ ਹੋ ਚੁੱਕੀ ਹੈ ਅੱਜ ਨਵੀਂ ਸਰਕਾਰ ਜੀ ਦੇ ਮੋਢੀ ਨੇ ਅਹੁਦੇ ਦੀ ਸਹੁੰ ਚੁੱਕ ਲੈਣੀ ਹੈ.. ਪੰਜਾਬ ਬੜੀ ਆਸ ਨਾਲ ਦੇਖ ਰਿਹਾ ਹੈ ਕਿ ਜਦ ਉਲਝੇ ਵਿਗੜੇ ਸਿਸਟਮ ਚ ਸੁਧਾਰ ਆਊ..। ਅਪਰਾਧਕ ਵਾਰਦਾਤਾਂ ਤੋਂ ਨਿਜਾਤ ਮਿਲੂ.. ਨਸ਼ੇ ਦਾ ਕੋਹੜ ਮੁੱਕੂ..। ਗੁਰਦਾਸਪੁਰ ਸ਼ਹਿਰ ਵਿੱਚ ਬੀਤੀ ਰਾਤ 9 ਵਜੇ ਦੇ ਕਰੀਬ ਦੋ ਜਗ੍ਹਾ ਗੁੰਡਾਗਰਦੀ ਦੀਆਂ ਘਟਨਾਵਾਂ ਵਾਪਰੀਆਂ।ਪਹਿਲੀ ਘਟਨਾ ਬਾਟਾ ਚੌਕ ਸਥਿਤ ਇਕ ਦਰਜ਼ੀ ਦੀ ਦੁਕਾਨ ਦੀ ਹੈ ਜਿੱਥੇ ਕੁਝ ਹਥਿਆਰਬੰਦ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਤੇ ਦੁਕਾਨ ‘ਚ ਕੰਮ ਕਰਨ ਵਾਲੇ ਯੂਪੀ ਦੇ ਮੁਹੰਮਦ ਇਨਸਾਨ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ , ਦੂਜੀ ਘਟਨਾ ਬਹਿਰਾਮਪੁਰ ਰੋਡ ‘ਤੇ ਵਾਪਰੀ ਜਿੱਥੇ ਇਕ ਮੋਬਾਈਲਾਂ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਤੇ ਇੱਥੇ ਗੋਲੀਆਂ ਵੀ ਚਲਾਈਆਂ ਗਈਆਂ। ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ। ਘਟਨਾ ਵਾਲੀ ਥਾਂ ਤੋਂ ਪੁਲਿਸ ਨੇ ਗੋਲ਼ੀਆਂ ਦੇ ਖੋਲ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਢਲੀ ਜਾਂਚ ਵਿੱਚ ਲੁਟਖੋਹ ਦੀ ਨੀਅਤ ਨਾਲ ਹਮਲੇ ਹੋਏ ਦੱਸੇ ਗਏ ਹਨ।
ਇੱਕ ਸ਼ਹਿਰ, ਇੱਕ ਦਿਨ ਚ ਦੋ ਅਪਰਾਧਕ ਵਾਰਦਾਤਾਂ!

Comment here