ਨਵਾਂ ਦਿੱਲੀ- ਇਸ ਨੂੰ ਵੱਡੀ ਮਨੁੱਖੀ ਲਾਪਰਵਾਹੀ ਹੀ ਮੰਨਿਆ ਜਾਣਾ ਚਾਹੀਦਾ ਹੈ ਕਿ ਅਵੇਸਲੇ ਹੋਣ ਕਰਕੇ ਭਾਰਤ ਵਿੱਚ ਲੋਕ ਇਕ ਵਾਰ ਫੇਰ ਕਰੋਨਾ ਦਾ ਸ਼ਿਕਾਰ ਹੋਣ ਲੱਗੇ ਹਨ। ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ‘ਚ ਇਕ ਦਿਨ ਬਾਅਦ ਹੀ ਵਾਧਾ ਹੋਇਆ ਹੈ। ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 3 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਦੱਸਿਆ ਕਿ ਅੱਜ ਕੋਰੋਨਾ ਦੇ 3,205 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਕੱਲ ਯਾਨੀ ਮੰਗਲਵਾਰ ਨੂੰ ਕੋਰੋਨਾ ਦੇ 2,568 ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਦੀ ਰਿਪੋਰਟ ਅਨੁਸਾਰ, ਪਿਛਲੇ 24 ਘੰਟਿਆਂ ‘ਚ ਕੋਰੋਨਾ ਨਾਲ 31 ਲੋਕਾਂ ਦੀ ਮੌਤ ਵੀ ਹੋਈ ਹੈ। ਮਰਨ ਵਾਲਿਆਂ ਦੀ ਗਿਣਤੀ ਹੁਣ 5,23,920 ਹੋ ਗਈ ਹੈ। ਇਹ ਕੁੱਲ ਮਾਮਲਿਆਂ ਦਾ 1.22 ਫੀਸਦੀ ਹੈ। ਇਸ ਦੇ ਨਾਲ ਹੀ ਐਕਟਿਵ ਕੇਸਾਂ ‘ਚ ਵੀ ਵਾਧਾ ਹੋਇਆ ਹੈ। ਸਰਗਰਮ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੁਣ 19,509 ਹੋ ਗਈ ਹੈ। ਹੁਣ ਤਕ ਕੁੱਲ 4,25,44,689 ਲੋਕ ਇਸ ਮਹਾਮਾਰੀ ਤੋਂ ਠੀਕ ਹੋ ਚੁੱਕੇ ਹਨ। ਦੂਜੇ ਪਾਸੇ, ਨੀਤੀ ਆਯੋਗ ਦੇ ਮੈਂਬਰ ਵੀਕੇ ਪਾਲ ਨੇ ਮੰਗਲਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ 2019 ਦੇ ਮੁਕਾਬਲੇ 2020 ਕੈਲੰਡਰ ਸਾਲ ‘ਚ ਮੌਤ ਦੀ ਰਜਿਸਟ੍ਰੇਸ਼ਨ ‘ਚ ਵਾਧਾ ਪੂਰੀ ਤਰ੍ਹਾਂ ਕੋਰੋਨਾ ਕਾਰਨ ਹੋਈਆਂ ਮੌਤਾਂ ਕਾਰਨ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਸਬੰਧ ‘ਚ ਕੁਝ ਏਜੰਸੀਆਂ ਵੱਲੋਂ ਕੋਰੋਨਾ ਕਾਰਨ ਹੋਈਆਂ ਮੌਤਾਂ ਦੇ ਅੰਕੜੇ ਕਈ ਗੁਣਾ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ। ਇਸ ਰੁਝਾਨ ਨੂੰ ਰੋਕਿਆ ਜਾਣਾ ਚਾਹੀਦਾ ਹੈ। ਸਿਹਤ ਮਾਹਿਰ ਆਮ ਲੋਕਾਂ ਨੂੰ ਵਾਰ ਵਾਰ ਸਾਵਧਾਨ ਰਹਿਣ ਲਈ ਵੀ ਕਹਿ ਰਹੇ ਹਨ, ਮਾਸਕ ਪਾਉਣ ਤੇ ਸੋਸ਼ਲ ਡਿਸਟੈਂਸਿੰਗ ਲਈ ਵੀ ਮਸ਼ਵਰੇ ਦਿੱਤੇ ਜਾ ਰਹੇ ਹਨ।
ਇੱਕ ਦਿਨ ਘਟਣ ਮਗਰੋਂ ਦੇਸ਼ ਚ ਫੇਰ ਵਧੇ ਕਰੋਨਾ ਕੇਸ

Comment here