ਨਵੀਂ ਦਿੱਲੀ- 15 ਅਗਸਤ ਅ਼ਾਜ਼ਾਦੀ ਦਿਵਸ ਦੇ ਸਮਾਗਮਾਂ ਨੂੰ ਲੈ ਕੇ ਦੇਸ਼ ਚ ਖਾਸ ਕਰਕੇ ਰਾਜਧਾਨੀ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ, ਪਰ ਅਜਿਹੇ ਚ ਦਹਿਸ਼ਤੀ ਜਥੇਬੰਦੀ ਅਲਕਾਇਦਾ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਇਸ ਸੰਬੰਧ ਵਿੱਚ ਦਿੱਲੀ ਪੁਲਿਸ ਨੂੰ ਸ਼ਨੀਵਾਰ ਸ਼ਾਮ ਨੂੰ ਅਲਕਾਇਦਾ ਦੇ ਨਾਂ ਉਤੇ ਇੱਕ ਈਮੇਲ ਮਿਲੀ, ਜਿਸ ਵਿੱਚ ਅਗਲੇ ਕੁਝ ਦਿਨਾਂ ਵਿੱਚ ਆਈਜੀਆਈ ਏਅਰਪੋਰਟ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਧਮਕੀ ਮਿਲਦੇ ਹੀ ਏਅਰਪੋਰਟ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਦਿੱਲੀ ਪੁਲਿਸ ਨੂੰ ਸ਼ਨੀਵਾਰ ਸ਼ਾਮ ਨੂੰ ਇੱਕ ਈਮੇਲ ਪ੍ਰਾਪਤ ਹੋਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਕਰਨਬੀਰ ਸੂਰੀ ਉਰਫ ਮੁਹੰਮਦ ਜਲਾਲ ਅਤੇ ਉਸ ਦੀ ਪਤਨੀ ਸ਼ੈਲੀ ਸ਼ਾਰਾ ਉਰਫ ਹਸੀਨਾ ਐਤਵਾਰ ਨੂੰ ਸਿੰਗਾਪੁਰ ਤੋਂ ਭਾਰਤ ਆ ਰਹੇ ਹਨ। ਇਹ ਦੋਵੇਂ ਅਗਲੇ ਇੱਕ ਤੋਂ ਤਿੰਨ ਦਿਨਾਂ ਵਿੱਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਬੰਬ ਲਗਾਉਣ ਦੀ ਯੋਜਨਾ ਬਣਾ ਰਹੇ ਹਨ। ਅਲਕਾਇਦਾ ਦੀ ਇਸ ਧਮਕੀ ਤੋਂ ਬਾਅਦ ਸੀਆਈਐਸਐਫ ਅਤੇ ਹੋਰ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ ਅਤੇ ਹਵਾਈ ਅੱਡੇ ਦੀ ਸੁਰੱਖਿਆ ਸਖਤ ਕਰ ਦਿੱਤੀ ਹੈ। ਇਸ ਨੂੰ ਕਿਸੇ ਸ਼ਰਾਰਤੀ ਅਨਸਰ ਦੀ ਕਾਰਵਾਈ ਵਾਲੇ ਪੱਖ ਤੋਂ ਵੇਖਿਆ ਜਾ ਰਿਹਾ ਹੈ।
Comment here