ਖਬਰਾਂਮਨੋਰੰਜਨ

ਇੰਦਰਾ ਗਾਂਧੀ ਦੀ ਭੂਮਿਕਾ ਚ ਨਜ਼ਰ ਆਏਗੀ ਰਵੀਨਾ

ਮੁੰਬਈ-ਫਿਲਮ ਜਗਤ ਦੀ ਮਸ਼ਹੂਰ ਅਦਾਕਾਰਾ ਰਵੀਨਾ ਟੰਡਨ ਇਨ੍ਹੀਂ ਦਿਨੀਂ ਸੁਨਹਿਰੇ ਪਰਦੇ ਤੇ ਮੁੜ ਸਰਗਰਮ ਹੈ। ਉਹ ਆਪਣੀ ਨੈੱਟਫਲਿਕਸ ਸੀਰੀਜ਼ ‘ਆਰਣਯਕ’ ਦੀ ਸਫਲਤਾ ਦਾ ਜਸ਼ਨ ਮਨਾ ਰਹੀ ਹੈ। ਰਵੀਨਾ ਨੇ ਇਸ ਥ੍ਰਿਲਰ-ਡਰਾਮਾ ਸੀਰੀਜ਼ ’ਚ ਪੁਲਸ ਅਫਸਰ ਦੀ ਭੂਮਿਕਾ ਨਿਭਾਈ ਹੈ। ਜਲਦ ਹੀ ਅਦਾਕਾਰਾ ਬਲਾਕਬਸਟਰ ਹਿੱਟ ਫ਼ਿਲਮ ‘ਕੇ. ਜੀ. ਐੱਫ.’ ਦੇ ਦੂਜੇ ਭਾਗ ‘ਕੇ. ਜੀ. ਐੱਫ. ਚੈਪਟਰ 2’ ’ਚ ਨਜ਼ਰ ਆਵੇਗੀ। ਇਸ ਫ਼ਿਲਮ ਨਾਲ ਰਵੀਨਾ ਕੰਨੜ ਫ਼ਿਲਮ ਇੰਡਸਟਰੀ ’ਚ ਡੈਬਿਊ ਕਰਨ ਜਾ ਰਹੀ ਹੈ। ਯਸ਼ ਸਟਾਰਰ ਇਸ ਫ਼ਿਲਮ ’ਚ ਰਵੀਨਾ ਟੰਡਨ ਪ੍ਰਧਾਨ ਮੰਤਰੀ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਕਿਹਾ ਜਾ ਰਿਹਾ ਸੀ ਕਿ ਰਵੀਨਾ ਫ਼ਿਲਮ ’ਚ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਿਰਦਾਰ ’ਚ ਨਜ਼ਰ ਆਵੇਗੀ ਪਰ ਅਜਿਹਾ ਨਹੀਂ ਹੈ। ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਅਦਾਕਾਰਾ ਨੇ ਖ਼ੁਦ ਸੱਚਾਈ ਦੱਸੀ ਹੈ। ਰਵੀਨਾ ਨੇ ਕਿਹਾ, ‘ਫ਼ਿਲਮ ’ਚ ਕੁਝ ਵੀ ਇੰਦਰਾ ਗਾਂਧੀ ਨਾਲ ਸਬੰਧਤ ਨਹੀਂ ਹੈ। ਨਾ ਤਾਂ ਮੇਰਾ ਕਿਰਦਾਰ, ਨਾ ਹੀ ਮੇਰੀ ਲੁੱਕ। ਨਾ ਹੀ ਇਸ ਫ਼ਿਲਮ ’ਚ ਉਨ੍ਹਾਂ ਦਾ ਕੋਈ ਹਵਾਲਾ ਹੈ। ਇਹ ਫ਼ਿਲਮ 80 ਦੇ ਦਹਾਕੇ ਦੀ ਕਹਾਣੀ ’ਤੇ ਆਧਾਰਿਤ ਹੈ ਕਿਉਂਕਿ ਮੈਂ ਫ਼ਿਲਮ ’ਚ ਹਾਂ। ਮੈਂ ਪ੍ਰਧਾਨ ਮੰਤਰੀ ਦਾ ਕਿਰਦਾਰ ਨਿਭਾਅ ਰਹੀ ਹਾਂ, ਇਸ ਲਈ ਲੋਕਾਂ ਨੇ ਇਸ ਕਿਰਦਾਰ ਨੂੰ ਉਨ੍ਹਾਂ ਦੇ ਨਾਂ ਨਾਲ ਜੋੜ ਦਿੱਤਾ ਸੀ।’ ਫ਼ਿਲਮ ਦਾ ਪਹਿਲਾ ਭਾਗ ਬਲਾਕਬਸਟਰ ਹਿੱਟ ਰਿਹਾ ਸੀ। ਪ੍ਰਸ਼ੰਸਕਾਂ ਵਾਂਗ ਰਵੀਨਾ ਵੀ ਇਸ ਫ਼ਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ। ਰਵੀਨਾ ਦਾ ਕਹਿਣਾ ਹੈ ਕਿ ਇਸ ਸਮੇਂ ਅਸੀਂ ਸਾਰੇ ਇਕ ਅਜੀਬ ਸਥਿਤੀ ’ਚ ਹਾਂ। ਸਿਨੇਮਾਘਰ ਖੁੱਲ੍ਹ ਚੁੱਕੇ ਸਨ ਤੇ ਦਰਸ਼ਕ ਸਿਨੇਮਾਘਰਾਂ ’ਚ ਵੀ ਫ਼ਿਲਮ ਦੇਖਣ ਜਾ ਰਹੇ ਸਨ ਪਰ ਕੋਰੋਨਾ ਦੀ ਨਵੀਂ ਲਹਿਰ ਨੇ ਫਿਰ ਸਭ ਕੁਝ ਵਿਗਾੜ ਦਿੱਤਾ। ਮੈਂ ‘ਕੇ. ਜੀ. ਐੱਫ. 2’ ਦੀ ਰਿਲੀਜ਼ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਰਵੀਨਾ ਟੰਡਨ ਤੋਂ ਇਲਾਵਾ ਇਸ ਫ਼ਿਲਮ ’ਚ ਸੰਜੇ ਦੱਤ ਵੀ ਨਜ਼ਰ ਆਉਣਗੇ, ਜੋ ਵਿਲੇਨ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਹਾਲਾਂਕਿ ਫ਼ਿਲਮ ’ਚ ਰਵੀਨਾ ਤੇ ਸੰਜੇ ਦਾ ਇਕ ਵੀ ਸੀਨ ਇਕੱਠੇ ਨਹੀਂ ਹੈ। ਰਵੀਨਾ ਨੇ ਕਿਹਾ ਕਿ ਸੰਜੇ ਤੇ ਮੈਂ ਸੋਚਿਆ ਸੀ ਕਿ ਕਈ ਸਾਲਾਂ ਬਾਅਦ ਸਾਨੂੰ ਇਕ-ਦੂਜੇ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ ਪਰ ਦੁੱਖ ਦੀ ਗੱਲ ਹੈ ਕਿ ਸਾਡਾ ਇਕ ਵੀ ਸੀਨ ਇਕੱਠਿਆਂ ਨਹੀਂ ਹੈ।

Comment here