ਸਿਆਸਤਖਬਰਾਂਪ੍ਰਵਾਸੀ ਮਸਲੇ

ਜੀ-20 ਸਿਖਰ ਸੰਮੇਲਨ : ਇੰਡੋਨੇਸ਼ੀਆਂ ਨੇ ਸੌਂਪੀ ਭਾਰਤ ਨੂੰ ਪ੍ਰਧਾਨਗੀ

ਨਵੀਂ ਦਿੱਲੀ-ਇੰਡੋਨੇਸ਼ੀਆ ਦੇ ਬਾਲੀ ਵਿੱਚ ਜਾਰੀ ਸਿਖਰ ਸੰਮੇਲਨ ਸਮਾਪਤ ਹੋ ਗਿਆ ਹੈ। ਇਸ ਮੌਕੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਬਾਲੀ ਸਿਖਰ ਸੰਮੇਲਨ ਦੇ ਸਮਾਪਤੀ ਸਮਾਗਮ ਵਿੱਚ ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਸੌਂਪੀ। ਭਾਰਤ 01 ਦਸੰਬਰ ਤੋਂ ਅਧਿਕਾਰਤ ਤੌਰ ਉੱਤੇ ਜੀ-20 ਦੀ ਪ੍ਰਧਾਨਗੀ ਸੰਭਾਲ ਲਵੇਗਾ। ਇਸ ਮੌਕੇ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੀ-20 ਦੀ ਪ੍ਰਧਾਨਗੀ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ। ਅਸੀਂ ਆਪਣੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ਅਤੇ ਸੂਬਿਆਂ ਦੇ ਵਿੱਚ ਮੀਟਿੰਗਾਂ ਦਾ ਆਯੋਜਨ ਕਰਾਂਗੇ। ਸਾਡੇ ਮਹਿਮਾਨ ਭਾਰਤ ਦੇ ਅਜੂਬੇ, ਵਿਭਿੰਨਤਾ ਅਤੇ ਸੱਭਿਆਚਾਰਕ ਅਮੀਰੀ ਦਾ ਪੂਰੀ ਤਰ੍ਹਾਂ ਅਨੁਭਵ ਕਰਨਗੇ।
ਇੰਡੋਨੇਸ਼ੀਆ ਦੇ ਬਾਲੀ ਵਿੱਚ ਜੀ-20 ਸਿਖਰ ਸੰਮੇਲਨ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨਾਲ ਵੀ ਦੁਵੱਲੀ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਹਰੀ ਅਰਥਵਿਵਸਥਾ,ਨਵਿਆਉਣਯੋਗ ਊਰਜਾ, ਫਿਨਟੇਕ ਅਤੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਵਰਗੇ ਖੇਤਰਾਂ ਵਿੱਚ ਭਾਰਤ-ਸਿੰਗਾਪੁਰ ਸਹਿਯੋਗ ਲਈ ਮੌਕਿਆਂ ਨੂੰ ਵਧਾਉਣ ਬਾਰੇ ਚਰਚਾ ਕੀਤੀ।ਜੀ-20 ਸੰਮੇਲਨ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੇ ਭਾਰਤ ਦੇ ਤਜ਼ਰਬੇ ਨੇ ਦਿਖਾਇਆ ਹੈ ਕਿ ਜੇ ਅਸੀਂ ਡਿਜੀਟਲ ਆਰਕੀਟੈਕਚਰ ਨੂੰ ਸਮਾਵੇਸ਼ੀ ਬਣਾਉਂਦੇ ਹਾਂ ਤਾਂ ਇਹ ਸਮਾਜਿਕ-ਆਰਥਿਕ ਬਦਲਾਅ ਲਿਆ ਸਕਦਾ ਹੈ। ਭਾਰਤ ਨੇ ਆਪਣੇ ਮੂਲ ਢਾਂਚੇ ਵਿੱਚ ਜਮਹੂਰੀ ਸਿਧਾਂਤਾਂ ਦੇ ਨਾਲ ਡਿਜੀਟਲ ਜਨਤਕ ਵਸਤੂਆਂ ਦਾ ਵਿਕਾਸ ਕੀਤਾ ਹੈ।
ਤੁਹਾਨੂੰ ਦਸ ਦਈਏ ਕਿ ਭਾਰਤ 1 ਦਸੰਬਰ ਤੋਂ ਰਸਮੀ ਤੌਰ ‘ਤੇ ਜੀ-20 ਦੀ ਪ੍ਰਧਾਨਗੀ ਸੰਭਾਲੇਗਾ। ਇੰਡੋਨੇਸ਼ੀਆ ਨੇ ਲਗਭਗ ਇੱਕ ਸਾਲ ਪਹਿਲਾਂ ਜੀ-20 ਦੀ ਪ੍ਰਧਾਨਗੀ ਸੰਭਾਲਦੇ ਹੋਏ, ‘ਇਕੱਠੇ ਉੱਭਰੋ,ਮਜ਼ਬੂਤੀ ਨਾਲ ਉਭਰੋ’ ਦਾ ਨਾਅਰਾ ਲਗਾਇਆ ਸੀ, ਜੋ ਉਸ ਸਮੇਂ ਕੋਵਿਡ-19 ਗਲੋਬਲ ਮਹਾਂਮਾਰੀ ਦੇ ਪ੍ਰਕੋਪ ਨਾਲ ਜੂਝ ਰਹੇ ਵਿਸ਼ਵ ਲਈ ਢੁੱਕਵਾਂ ਸੀ।

Comment here