ਕੰਨਿਆਂ ਕੁਮਾਰੀ- ਇੰਡੋਨੇਸ਼ੀਆ ਪੁਲਿਸ ਦੇ ਸਮੁੰਦਰੀ ਅਤੇ ਹਵਾਈ ਪੁਲਿਸ ਡਾਇਰੈਕਟੋਰੇਟ ਦੀ ਇੱਕ ਟੀਮ ਨੇ ਆਸੇਹ ਬੇਸਰ ਜ਼ਿਲ੍ਹੇ ਦੇ ਨੇੜੇ ਪਾਣੀਆਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਮੱਛੀਆਂ ਫੜਨ ਦੇ ਦੋਸ਼ ਵਿੱਚ ਅੱਠ ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਅੱਠ ਮਛੇਰਿਆਂ ਵਿੱਚ ਇੱਕ ਕਪਤਾਨ ਅਤੇ ਸੱਤ ਚਾਲਕ ਦਲ ਦੇ ਮੈਂਬਰ ਸ਼ਾਮਲ ਹਨ, ਪੁਲਿਸ ਦੇ ਸਮੁੰਦਰੀ ਅਤੇ ਹਵਾਈ ਪੁਲਿਸ ਡਾਇਰੈਕਟਰ, ਕਮਿਸ਼ਨਰ ਰਿਸਮੈਨ ਐਲਡੀਨੋ ਨੇ ਕੱਲ ਇਸਦੀ ਜਾਣਕਾਰੀ ਦਿੱਤੀ। ਉਸਨੇ ਦੱਸਿਆ ਕਿ, “ਉਨ੍ਹਾਂ ਨੂੰ ਸੋਮਵਾਰ (7 ਮਾਰਚ, 2022) ਸਥਾਨਕ ਸਮੇਂ ਅਨੁਸਾਰ ਦੁਪਹਿਰ 1 ਵਜੇ ਦੇ ਕਰੀਬ ਲੁਆਂਗ ਦੇ ਪਾਣੀਆਂ ਵਿੱਚ ਮੱਛੀਆਂ ਫੜਨ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਭਾਰਤੀ ਮਛੇਰਿਆਂ ਦਾ ਮੋਟਰ ਬੇੜਾ ਲੁਆਂਗ ਤੱਟ ਤੋਂ 18 ਮੀਲ ਦੂਰ ਸੀ, ਜਦੋਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।” ਅੱਠ ਭਾਰਤੀ ਮਛੇਰਿਆਂ ਦੀ ਪਛਾਣ ਮੈਰੀ ਜਸ਼ਿੰਦੋਸ (34), ਇਮਾਨੁਵਾਲ ਸੋਏ (29), ਮੁਟਨੋਪਾਹ (48), ਸਿਜਿਨ (29), ਪ੍ਰਵੀਨ (19), ਲਿਬਿਨ (34), ਟੋਮੋਨ (24) ਵਜੋਂ ਹੋਈ ਹੈ।
ਇੰਡੋਨੇਸ਼ੀਆ ਪੁਲਿਸ ਵੱਲੋਂ 8 ਭਾਰਤੀ ਮਛੇਰੇ ਗ੍ਰਿਫਤਾਰ

Comment here