ਸਿਆਸਤਖਬਰਾਂਦੁਨੀਆ

ਇੰਡੋਨੇਸ਼ੀਆ ਦੀ ਜੇਲ੍ਹ ‘ਚ ਅੱਗ ਲੱਗਣ ਨਾਲ 41 ਕੈਦੀ ਜਿਉਂਦੇ ਸੜ ਗਏ

ਜਕਾਰਤਾ-ਜੇਲ੍ਹ ‘ਚੋਂ ਭੱਜਣਾ ਤੇ ਦੰਗਿਆਂ ਕਾਰਨ ਅੱਗ ਲੱਗਣਾ ਇੰਡੋਨੇਸ਼ੀਆ ‘ਚ ਆਮ ਹੈ। ਇੰਡੋਨੇਸ਼ੀਆ ਦੀ ਰਾਜਧਾਨੀ ਦੇ ਨੇੜੇ ਅੱਜ ਤੜਕੇ ਇਕ ਜੇਲ੍ਹ ‘ਚ ਅੱਗ ਲੱਗਣ ਤੋਂ ਘੱਟ ਤੋਂ ਘੱਟ 41 ਕੈਦੀਆਂ ਦੀ ਮੌਤ ਹੋ ਗਈ। ਦੂਜੇ ਪਾਸੇ 39 ਹੋਰ ਝੁਲਸ ਗਏ। ਨਿਆਂ ਮੰਤਰਾਲੇ ਦੇ ਸੁਧਾਰ ਵਿਭਾਗ ਦੇ ਬੁਲਾਰੇ ਰਿਕਾ ਅਪਰਿਆਂਤੀ ਨੇ ਕਿਹਾ ਕਿ ਇਹ ਅੱਗ ਰਾਜਧਾਨੀ ਦੇ ਬਾਹਰੀ ਇਲਾਕੇ ‘ਚ ਸਥਿਤ ਤਾਂਗੋਰਾਂਜ ਜੇਲ੍ਹ ਦੇ ਸੀ ਬਲਾਕ ‘ਚ ਲੱਗੀ। ਇਸ ਜੇਲ੍ਹ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜੁੜੇ ਮੁਲਜ਼ਮਾਂ ਨੂੰ ਰੱਖਿਆ ਜਾਂਦਾ ਹੈ। ਅਧਿਕਾਰੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਜੇਲ੍ਹ ਦੀ ਸਮਰੱਥਾ 1225 ਕੈਦੀਆਂ ਨੂੰ ਰੱਖਣ ਦੀ ਹੈ ਪਰ ਦੋ ਹਜ਼ਾਰ ਤੋਂ ਜ਼ਿਆਦਾ ਕੈਦੀਆਂ ਨੂੰ ਰੱਖਿਆ ਗਿਆ ਸੀ। ਅੱਗ ਲੱਗਣ ਸਮੇਂ ਜੇਲ੍ਹ ਦੇ ਸੀ ਬਲਾਕ ‘ਚ 122 ਕੈਦੀ ਸੀ। ਵੱਡੀ ਗਿਣਤੀ ‘ਚ ਪੁਲਿਸਕਰਮੀਆਂ ਤੇ ਫੌਜੀਆਂ ਨੂੰ ਅੱਗ ਬੁਝਾਉਣ ਦੇ ਕੰਮ ‘ਚ ਲਾਇਆ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਬਹੁਤ ਮੁਸ਼ਕਲ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ ਹੈ ਤੇ ਸਾਰੇ ਕੈਦੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।

Comment here