ਖਬਰਾਂ

ਇੰਡੀਆ ਬੁੱਕ ਆਫ ਰਿਕਾਰਡ ਚ ਜਗਾ ਬਣਾਉਣ ਵਾਲਾ ਮੁੰਤਜ਼ਿਰ ਕਲਾ ਦਾ ਜਾਦੁਗਰ ਹੈ

ਪੁਲਵਾਮਾ– ਕਾਗਜ਼ ਦੇ ਸਭ ਤੋਂ ਛੋਟੇ ਫੁੱਲ ਬਣਾ ਕੇ ਮੁੰਤਜ਼ਿਰ ਰਾਸ਼ਿਦ ਦਾ ਨਾਮ ਇੰਡੀਆ ਬੁੱਕ ਆਫ਼ ਰਿਕਾਰਡਜ਼ ‘ਚ ਦਰਜ ਹੋ ਗਿਆ ਹੈ। ਉਹ ਜਾਪਾਨ ਦੀ ਆਰਿਜਿਨ ਆਰਟ, ਆਰਿਗੇਮੀ ‘ਚ ਮਾਹਿਰ ਕਲਾਕਾਰ ਹੈ ਅਤੇ  ਡਾਇਲਿਸਿਸ ਟੈਕਨਾਲੋਜੀ ਦੀ ਬੈਚਲਰ ਡਿਗਰੀ ਲੈ ਚੁਕੇ ਮੁੰਤਜ਼ਿਰ ਹੁਣ ਤੱਕ ਚਾਰ ਕਿਤਾਬਾਂ ਵੀ ਲਿਖ ਚੁਕਿਆ ਹੈ। ਜਿਨ੍ਹਾਂ ‘ਚੋਂ ਇਕ ਕਿਤਾਬ ਪਬਲਿਸ਼ ਵੀ ਹੋ ਚੁੱਕੀ ਹੈ।  21 ਸਾਲਾ ਮੁੰਤਜ਼ਿਰ ਦੱਖਣੀ ਕਸ਼ਮੀਰ ਸਥਿਤ ਟਿਕੇਨ ਪੁਲਵਾਮਾ ਦਾ ਰਹਿਣ ਵਾਲਾ ਹੈ। ਇੰਡੀਆ ਬੁੱਕ ਆਫ਼ ਰਿਕਾਰਡਜ਼ ਦੇ ਅਧਿਕਾਰੀਆਂ ਨੇ ਦੱਸਿਆ,”ਮੁੰਤਜ਼ਿਰ ਨੇ ਆਰਿਗੇਮਾ ਕਾਗਜ਼ ਤੋਂ 3.01 ਸੈਮੀ X 1.08 ਸੈਮੀ ਦਾ ਇਹ ਕੁਲ 3 ਮਿੰਟ 55 ਸਕਿੰਟ ‘ਚ ਤਿਆਰ ਕੀਤਾ। ਮੁੰਤਜ਼ਿਰ ਰਾਸ਼ਿਦ ਨੇ ਦੱਸਿਆ ਕਿ ਬਚਪਨ ਤੋਂ ਹੀ ਉਸ ਦਾ ਝੁਕਾਅ ਆਰਟਵਰਕ ਵੱਲ ਹੈ। ਨਾਲ ਹੀ ਉਨ੍ਹਾਂ ਨੇ ਬੇਕਾਰ ਸਮਾਨਾਂ, ਕਾਰਡਬੋਰਡ ਨੂੰ ਆਕਾਰ ਦੇਣ ਦੀ ਸ਼ੁਰੂਆਤ ਸ਼ੌਕ ਦੇ ਤੌਰ ‘ਤੇ ਕੀਤੀ ਸੀ। ਮੁੰਤਜ਼ਿਰ ਨੇ ਦੱਸਿਆ,”ਹੁਣ ਤੱਕ ਮੈਂ ਆਰਿਗੇਮੀ ਦੇ ਸੈਂਕੜੇ ਆਰਟ ਪੀਸ ਬਣਾ ਚੁਕਿਆ ਹਾਂ। ਇਨ੍ਹਾਂ ‘ਚੋਂ ਕਈ ਮੈਂ ਵੇਚ ਚੁੱਕਿਆ ਹਾਂ। ਇੰਡੀਆ ਬੁੱਕ ਆਫ਼ ਰਿਕਾਰਡਜ਼ ‘ਚ ਨਾਮ ਦਰਜ ਹੋਣ ਨਾਲ ਮੈਂ ਬਹੁਤ ਖੁਸ਼ ਹਾਂ। ਮੈਨੂੰ ਖੁਸ਼ੀ ਹੈ ਕਿ ਮੇਰੇ ਹੁਨਰ ਨੂੰ ਪਛਾਣ ਮਿਲ ਰਹੀ ਹੈ, ਇਹ ਮੈਨੂੰ ਇਸ ਫੀਲਡ ‘ਚ ਹੋਰ ਬਿਹਤਰ ਕਰਨ ਲਈ ਪ੍ਰੇਰਿਤ ਕਰੇਗਾ।”  ਮੁੰਤਜ਼ਿਰ ਦਾ ਮੰਨਣਾ ਹੈ ਕਿ ਡਰੱਗ ਅਤੇ ਅਸਮਾਜਿਕ ਗਤੀਵਿਧੀਆਂ ‘ਚ ਸ਼ਾਮਲ ਹੋਣ ਦੀ ਬਜਾਏ ਨੌਜਵਾਨਾਂ ਨੂੰ ਕਲਾ ਅਤੇ ਖੇਡ ਦੇ ਖੇਤਰ ‘ਚ ਅੱਗੇ ਆਉਣਾ ਚਾਹੀਦਾ। ਉਨ੍ਹਾਂ ਕਿਹਾ,”ਕਿਸੇ ਵੀ ਸੁਫ਼ਨੇ ਨੂੰ ਪਾਉਣ ਲਈ ਮਿਹਨਤ ਅਤੇ ਨਿਰੰਤਰਤਾ ਬੇਹੱਦ ਜ਼ਰੂਰੀ ਹੈ। ਨੌਜਵਾਨਾਂ ਨੂੰ ਆਪਣੇ ਸੁਫ਼ਨਿਆਂ ਨੂੰ ਅਸਲੀਅਤ ‘ਚ ਬਦਲਣ ਲਈ ਕੋਸ਼ਿਸ਼ ਕਰਨੀ ਚਾਹੀਦੀ।” ਸਥਾਨਕ ਲੋਕ ਉਸ ਦੀ ਪ੍ਰਾਪਤੀ ਤੋਂ ਖੁਸ਼ ਹਨ ਤੇ ਉਸ ਨੂੰ ਕਲਾ ਦਾ ਜਾਦੂਗਰ ਵੀ ਕਹਿ ਸਕਦੇ ਹਾਂ।

Comment here