ਇੰਡੀਆਨਾ: ਅਮਰੀਕਾ ਦੇ ਇੰਡੀਆਨਾ ਸੂਬੇ ਦੇ ਗ੍ਰੀਨਵੁੱਡ ਪਾਰਕ ਮਾਲ ਵਿੱਚ 17 ਜੁਲਾਈ ਦੀ ਸ਼ਾਮ ਨੂੰ ਇਕ ਬੰਦੂਕਧਾਰੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਬੰਦੂਕਧਾਰੀ ਨੇ ਫੂਡ ਕੋਰਟ ਵਿਚ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਹਥਿਆਰਾਂ ਨਾਲ ਲੈਸ ਇਕ ਨਾਗਰਿਕ ਨੇ ਉਸ ਨੂੰ ਗੋਲੀ ਮਾਰ ਦਿੱਤੀ।
ਮੇਅਰ ਮਾਰਕ ਡਬਲਯੂ. ਮਾਇਰਸ ਨੇ ਕਿਹਾ ਕਿ ਇੰਡੀਆਨਾ ਦੇ ਗ੍ਰੀਨਵੁੱਡ ਪਾਰਕ ਮਾਲ ਵਿੱਚ ਬੀਤੇ ਐਤਵਾਰ ਸ਼ਾਮ ਨੂੰ ਗੋਲੀਬਾਰੀ ਹੋਈ ਸੀ। ਪੁਲਿਸ ਨੇ ਮੌਕੇ ’ਤੇ ਜਾ ਕੇ ਸਥਿਤੀ ’ਤੇ ਕਾਬੂ ਪਾ ਲਿਆ। ਹੋਰ ਕੋਈ ਖ਼ਤਰਾ ਨਹੀਂ ਹੈ। ਗ੍ਰੀਨਵੁੱਡ ਪੁਲਿਸ ਵਿਭਾਗ ਦੇ ਮੁਖੀ ਜਿਮ ਇਸਨ ਨੇ ਕਿਹਾ: “ਕੁੱਲ ਮਿਲਾ ਕੇ, ਚਾਰ ਲੋਕ ਮਾਰੇ ਗਏ ਹਨ।” ਜਦਕਿ ਦੋ ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਗੋਲੀਬਾਰੀ ਉਦੋਂ ਖ਼ਤਮ ਹੋਈ ਜਦੋਂ ਇਕ ਹਥਿਆਰਬੰਦ ਨਾਗਰਿਕ ਨੇ ਬੰਦੂਕਧਾਰੀ ਨੂੰ ਗੋਲੀ ਮਾਰ ਦਿੱਤੀ।ਪੁਲਿਸ ਵਿਭਾਗ ਨੇ ਲੋਕਾਂ ਨੂੰ ਇਲਾਕੇ ਵਿੱਚ ਜਾਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ।
ਜੋਅ ਬਾਇਡਨ ਹਥਿਆਰਾਂ ‘ਤੇ ਪਾਬੰਦੀ ਦੇ ਹਕ ਵਿਚ
ਸੰਯੁਕਤ ਰਾਜ ਅਮਰੀਕਾ ਵਿੱਚ ਬੰਦੂਕ ਹਿੰਸਾ ਦੀਆਂ ਵਧਦੀਆਂ ਘਟਨਾਵਾਂ ਨੂੰ ਵੇਖਦੇ ਹੋਏ, ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਬੱਚਿਆਂ ਅਤੇ ਪਰਿਵਾਰਾਂ ਦੀ ਸੁਰੱਖਿਆ ਲਈ, ਸੰਯੁਕਤ ਰਾਜ ਨੂੰ ਅਸਲਾ ਹਥਿਆਰਾਂ ਦੀ ਖਰੀਦ ਲਈ ਉਮਰ 18 ਤੋਂ ਵਧਾ ਕੇ 21 ਕਰਨ ਦੀ ਜ਼ਰੂਰਤ ਹੈ।
Comment here