ਸਿਆਸਤਖਬਰਾਂਚਲੰਤ ਮਾਮਲੇ

ਇੰਡੀਅਨ ਸਵੱਛਤਾ ਮੁਹਿੰਮ ਦੇ ਤਹਿਤ ਵਿਧਾਇਕ ਤੇ ਡੀਸੀ ਨੇ ਕੀਤੀ ਸਫਾਈ

ਮਾਨਸਾ-ਇੰਡੀਅਨ ਸਵੱਛਤਾ ਲੀਗ 2.0 ਤਹਿਤ ਮਾਨਸਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੱਛਤਾ ਮੁਹਿੰਮ ਦਾ ਬੱਸ ਸਟੈਂਡ ਤੋਂ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਵਿੱਚ ਡਿਪਟੀ ਕਮਿਸ਼ਨਰ ਅਤੇ ਵਿਧਾਇਕ ਨੇ ਸ਼ਾਮਿਲ ਹੋ ਕੇ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਅਤੇ ਵੱਖ-ਵੱਖ ਸਕੂਲਾਂ ਤੇ ਸਮਾਜਸੇਵੀ ਸੰਸਥਾਵਾਂ ਨੇ ਵੀ ਹਿੱਸਾ ਲਿਆ। ਮਾਨਸਾ ਵਿਖੇ ਸਵੱਛਤਾ ਮੁਹਿੰਮ ਦਾ ਆਗਾਜ਼ ਕਰਨ ਪਹੁੰਚੇ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਅਸੀਂ ਸਵੱਛਤਾ ਮੁਹਿੰਮ ਦੇ ਤਹਿਤ ਮਾਨਸਾ ਸ਼ਹਿਰ ਦੀ ਸਫਾਈ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਾਂ ਕਿਉਂਕਿ ਅੱਜ ਇਸ ਮੁਹਿੰਮ ਦੇ ਵਿੱਚ ਜਿੱਥੇ ਸ਼ਹਿਰ ਦੇ ਸਮਾਜ ਸੇਵੀ ਖਿਡਾਰੀ ਨਗਰ ਕੌਂਸਲ ਦੇ ਕੌਂਸਲਰ ਅਤੇ ਸ਼ਹਿਰ ਦੇ ਹੋਰ ਨੁਮਾਇੰਦੇ ਇਸ ਮੁਹਿੰਮ ਦੇ ਵਿੱਚ ਸ਼ਾਮਿਲ ਹੋਏ ਹਨ।
ਉਹਨਾਂ ਕਿਹਾ ਕਿ ਜੇਕਰ ਅਸੀਂ ਸਾਰੇ ਮਿਲ ਕੇ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਦਾ ਪ੍ਰਣ ਕਰਾਂਗੇ ਤਾਂ ਮਾਨਸਾ ਸ਼ਹਿਰ ਪੰਜਾਬ ਦੇ ਵਿੱਚੋਂ ਸਭ ਤੋਂ ਸੁੰਦਰ ਸ਼ਹਿਰ ਬਣ ਸਕਦਾ ਹੈ। ਉਹਨਾਂ ਇਹ ਵੀ ਕਿਹਾ ਕਿ ਜਿੱਥੇ ਸਾਡੇ ਸਫਾਈ ਕਰਮਚਾਰੀ ਰੋਜ਼ਾਨਾ ਹੀ ਸਫਾਈ ਕਰਦੇ ਹਨ ਅੱਜ ਉਹਨਾਂ ਦੇ ਨਾਲ ਮਿਲ ਕੇ ਸਾਨੂੰ ਸਫਾਈ ਕਰਨ ਦਾ ਮੌਕਾ ਮਿਲਿਆ ਹੈ ਅਤੇ ਇਸ ਦੇ ਨਾਲ ਹੀ ਇਹ ਵੀ ਇੱਕ ਸੁਨੇਹਾ ਮਿਲਦਾ ਹੈ ਕਿ ਸਫਾਈ ਕਰਨੀ ਕਿੰਨੀ ਔਖੀ ਹੈ। ਕਿਉਂਕਿ ਅਸੀਂ ਰੋਜਾਨਾ ਹੀ ਆਪਣੇ ਘਰ ਦਾ ਕੂੜਾ ਬਾਹਰ ਸੁੱਟ ਦਿੰਦੇ ਹਾਂ ਪਰ ਇਹ ਜਿਹੜੇ ਸਫਾਈ ਕਰਮਚਾਰੀ ਰੋਜ਼ਾਨਾ ਹੀ ਸਫਾਈ ਕਰਦੇ ਹਨ ਤਾਂ ਇਹਨਾਂ ਨਾਲ ਸਫਾਈ ਕਰਦੇ ਹੋਏ ਸਾਨੂੰ ਵੀ ਇੱਕ ਸੁਨੇਹਾ ਮਿਲਦਾ ਹੈ ਕਿ ਅਸੀਂ ਵੀ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਦੇ ਵਿੱਚ ਅਹਿਮ ਯੋਗਦਾਨ ਪਾਈਏ।

Comment here