ਗੁਰਦਾਸਪੁਰ-ਨਾਨਕ ਸਿੰਘ ਸੀਨੀਅਰ ਕਪਤਾਨ ਪੁਲੀਸ, ਗੁਰਦਾਸਪੁਰ ਵੱਲੋ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਕਪਤਾਨ ਪੁਲੀਸ/ ਇੰਨਵੈਸ਼ਟੀਗੇਸ਼ਨ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾ ’ਤੇ ਭਾਰਤ ਭੂਸ਼ਣ, ਪੀ ਪੀ ਐਸ, ਉਪ ਕਪਤਾਨ ਪੁਲੀਸ/ਕਲਾਨੌਰ ਦੀ ਯੋਗ ਅਗਵਾਈ ਹੇਠ ਐਸ.ਆਈ ਸਰਬਜੀਤ ਸਿੰਘ ਮੁੱਖ ਅਫਸਰ ਥਾਣਾ ਕਲਾਨੌਰ ਵੱਲੋ ਪਿੰਡ ਰੋਸੇ ਦੇ ਸਾਹਮਣੇ ਭਾਰਤ-ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ਕੰਡਿਆਲੀ ਤਾਰ ਤੋ ਪਾਰ ਖੁਫੀਆ ਇਤਲਾਹ ਮਿਲਣ ਤੇ ਬੀ ਐਸ ਐਫ ਦੇ ਨਾਲ ਜੁਆਇੰਟ ਸਰਚ ਅਪ੍ਰੇਸ਼ਨ ਚਲਾਇਆ ਗਿਆ। ਸਰਚ ਦੌਰਾਨ 8 ਕਿਲੋ 580 ਗ੍ਰਾਮ ਹੈਰੋਇਨ ਸਮੇਤ ਪੈਕਟ ਬਰਾਮਦ ਕੀਤੇ , ਜਿਸ ਨੂੰ ਕਬਜਾ ਪੁਲੀਸ ਵਿਚ ਲੈ ਕੇ ਐਲ ਡੀ ਪੀ ਐਸ ਐਕਟ ਥਾਣਾ ਕਲਾਨੋਰ ਵਿਖੇ ਨਾ-ਮਾਲੂਮ ਵਿਅਕਤੀਆਂ ਦੇ ਵਿਰੁੱਧ ਦਰਜ ਰਜਿਸਟਰ ਕੀਤਾ ਗਿਆ ਹੈ। ਮੁਕੱਦਮਾ ਦੀ ਤਫਤੀਸ਼ ਹਰ ਪਹਿਲੂ ਤੋ ਕਰਕੇ ਇਸ ਮੁਕੱਦਮਾ ਨਾਲ ਸਬੰਧਤ ਨਾ-ਮਲੂਮ ਵਿਅਕਤੀਆਂ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ ।
ਇੰਟਰਨੈਸ਼ਨਲ ਬਾਰਡਰ ਤੋਂ ਹੈਰੋਇਨ ਬਰਾਮਦ

Comment here