ਅਪਰਾਧਸਿਆਸਤਖਬਰਾਂਦੁਨੀਆ

ਇੰਗਲੈਂਡ ਚ ਟੈਕਸੀ ਡਰਾਈਵਰ ਨੇ ‘ਆਤਮਘਾਤੀ ਹਮਲਾਵਰ’ ਤੋਂ ਬਚਾਈਆਂ ਸੈਂਕੜੇ ਜਾਨਾਂ

ਲੰਡਨ-ਇੱਕ ਟੈਕਸੀ ਡਰਾਈਵਰ ਦੀ ਬੁੱਧੀ ਨੇ ਯੂਕੇ ਵਿੱਚ ਐਤਵਾਰ ਨੂੰ ਲਿਵਰਪੂਲ ਵਿੱਚ ਮਹਿਲਾ ਹਸਪਤਾਲ ਦੇ ਬਾਹਰ ਹੋਏ ਧਮਾਕੇ ਵਿੱਚ ਕਈ ਲੋਕਾਂ ਦੀ ਜਾਨ ਬਚਾਈ। ਇਹ ਧਮਾਕਾ ਇੱਕ ਟੈਕਸੀ ਵਿੱਚ ਹੋਇਆ ਜਿਸਦਾ ਡਰਾਈਵਰ ਬ੍ਰਿਟਿਸ਼ ਨਾਗਰਿਕ ਡੇਵਿਡ ਪੈਰੀ ਸੀ। ਧਮਾਕੇ ਤੋਂ ਪਹਿਲਾਂ ਉਹ ਟੈਕਸੀ ਤੋਂ ਛਾਲ ਮਾਰ ਗਿਆ ਸੀ। ਉਸ ਨੇ ਛਾਲ ਮਾਰਨ ਤੋਂ ਪਹਿਲਾਂ ਟੈਕਸੀ ਨੂੰ ਤਾਲਾ ਲਗਾ ਦਿੱਤਾ ਸੀ। ਬਰਤਾਨੀਆ ਵਿੱਚ ਪੈਰੀ ਨੂੰ ਹੀਰੋ ਕਿਹਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪੈਰੀ ਕਾਰਨ ਕਈ ਜਾਨਾਂ ਬਚ ਗਈਆਂ। ਹਾਲਾਂਕਿ ਇਸ ਘਟਨਾ ‘ਚ ਪੈਰੀ ਖੁਦ ਵੀ ਗੰਭੀਰ ਰੂਪ ‘ਚ ਜ਼ਖਮੀ ਹੈ। ਸਵੇਰੇ ਕਰੀਬ 11 ਵਜੇ ਹੋਏ ਇਸ ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਇਸ ਨੂੰ ਅੱਤਵਾਦੀ ਘਟਨਾ ਕਰਾਰ ਦਿੱਤਾ ਹੈ। ਲਿਵਰਪੂਲ ਹਸਪਤਾਲ ਦੇ ਬਾਹਰ ਧਮਾਕੇ ਤੋਂ ਬਾਅਦ ਪੁਲਿਸ ਨੇ ਤੁਰੰਤ ਚਾਰੇ ਪਾਸੇ ਬੈਰੀਕੇਡ ਲਗਾ ਦਿੱਤੇ। ਇਸ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਕੁਝ ਹੀ ਸਮੇਂ ‘ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਾਰ ਵਿਚ ਸਵਾਰ ਯਾਤਰੀ ਦੀ ਮੌਤ ਹੋ ਗਈ। ਬ੍ਰਿਟਿਸ਼ ਕਾਊਂਟਰ ਟੈਰੋਰਿਜ਼ਮ ਵਿਭਾਗ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਟੀਮ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮਾਰੇ ਗਏ ਵਿਅਕਤੀ ਅਤੇ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਹਮਲਾਵਰ ਨੇ ਖੁਦ ਇਹ ਬੰਬ ਬਣਾਇਆ ਅਤੇ ਇਸ ਨਾਲ ਖੁਦ ਨੂੰ ਉਡਾ ਲਿਆ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਟੈਕਸੀ ਡਰਾਈਵਰ ਪੈਰੀ ਦੀ ਤਾਰੀਫ ਕਰਦਿਆਂ ਕਿਹਾ ਕਿ ਉਸਨੇ ਸਮਝਦਾਰੀ ਨਾਲ ਕੰਮ ਕੀਤਾ ਅਤੇ ਇੱਕ ਵੱਡੀ ਘਟਨਾ ਨੂੰ ਟਾਲ ਦਿੱਤਾ। ਵਿਸ਼ੇਸ਼ ਟੀਮ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਹਮਲਾਵਰ ਕਿਸ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ। ਡੇਲੀ ਮੇਲ ਮੁਤਾਬਕ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਉਮਰ 21 ਤੋਂ 29 ਸਾਲ ਦੇ ਵਿਚਕਾਰ ਹੈ। ਹਾਲਾਂਕਿ ਅਜੇ ਤੱਕ ਉਨ੍ਹਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਪੁਲੀਸ ਨੇ ਕੁਝ ਹੋਰ ਥਾਵਾਂ ’ਤੇ ਵੀ ਛਾਪੇ ਮਾਰੇ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੋਮਵਾਰ ਨੂੰ ਇਸ ਮਾਮਲੇ ‘ਤੇ ਵਿਸ਼ੇਸ਼ ਬੈਠਕ ਕੀਤੀ। ਐਤਵਾਰ ਨੂੰ ਇੰਗਲੈਂਡ ਦੇ ਉੱਤਰੀ ਸ਼ਹਿਰ ਲਿਵਰਪੂਲ ਵਿੱਚ ਇੱਕ ਮਹਿਲਾ ਹਸਪਤਾਲ ਦੇ ਬਾਹਰ ਇੱਕ ਕਾਰ ਬੰਬ ਧਮਾਕਾ ਹੋਇਆ। ਇਸ ਧਮਾਕੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ‘ਦਿ ਮਿਰਰ’ ਦੀ ਰਿਪੋਰਟ ਮੁਤਾਬਕ ਇਹ ਧਮਾਕਾ ਹਸਪਤਾਲ ਦੇ ਬਾਹਰ ਖੜ੍ਹੀ ਇਕ ਕਾਰ ‘ਚ ਹੋਇਆ, ਜੋ ਕਾਫੀ ਧੀਮੀ ਰਫਤਾਰ ਨਾਲ ਆ ਰਹੀ ਸੀ। ਇਸ ਦੀ ਜਾਂਚ ਅੱਤਵਾਦੀ ਹਮਲੇ ਦੇ ਕੋਣ ਤੋਂ ਕੀਤੀ ਗਈ। ਸੋਮਵਾਰ ਨੂੰ ਇਹ ਮਾਮਲਾ ਅੱਤਵਾਦ ਵਿਰੋਧੀ ਵਿਭਾਗ ਨੂੰ ਸੌਂਪ ਦਿੱਤਾ ਗਿਆ।

Comment here