ਤਲ ਅਵੀਵ-ਦੁਨੀਆਂ ਪਿਛਲੇ ਦੋ ਸਾਲਾਂ ਤੋਂ ਕੋਰੋਨਾ ਮਹਾਮਾਰੀ ਤੋਂ ਪਰੇਸ਼ਾਨ ਹੈ। ਇਸ ਦਰਮਿਆਨ ਨਵੀਂ ਬਿਮਾਰੀ ਫਲੋਰੋਨਾ ਨੇ ਦਸਤਕ ਦਿੱਤੀ ਹੈ। ਇਜ਼ਰਾਈਲ ਵਿਚ ਇਸਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਹ ਕੋਰੋਨਾ ਤੇ ਇੰਫਲੂਏਂਜਾ ਦਾ ਡਬਲ ਇਨਫੈਕਸ਼ਨ ਹੈ। ਖ਼ਬਰ ਏਜੰਸੀ ਏਐੱਨਆਈ ਅਨੁਸਾਰ ਅਰਬ ਨਿਊਜ਼ ਨੇ ਇਸਦੀ ਜਾਣਕਾਰੀ ਦਿੱਤੀ। ਅਰਬ ਨਿਊਜ਼ ਨੇ ਟਵੀਟ ਕਰ ਕੇ ਕਿਹਾ ਕਿ ਇਜ਼ਰਾਈਲ ਵਿਚ ਫਲੋਰੋਨਾ ਬਿਮਾਰੀ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ, ਜੋ ਕੋਰੋਨਾ ਤੇ ਇੰਫਲੂਏਂਜਾ ਦਾ ਡਬਲ ਇਨਫੈਕਸ਼ਨ ਹੈ।
Comment here