ਸਿਆਸਤਖਬਰਾਂਚਲੰਤ ਮਾਮਲੇ

ਇਹ ਮਹਿਲਾਵਾਂ ਯੂ.ਪੀ.ਐਸ.ਸੀ. ਪਾਸ ਕਰਕੇ ਬਣੀਆਂ ਆਈ.ਏ.ਐਸ.

ਨਵੀਂ ਦਿੱਲੀ-ਯੂ.ਪੀ.ਐਸ.ਸੀ. ਪਾਸ ਕਰਨ ਵਾਲਾ ਹਰ ਸ਼ਖਸ ਆਪਣੇ ਆਪ ਵਿਚ ਖਾਸ ਇਸ ਲਈ ਹੁੰਦਾ ਹੈ ਕਿਉਂਕਿ ਇਹ ਪ੍ਰੀਖਿਆ ਦੇਸ਼ ਦੀ ਸਭ ਤੋਂ ਮੁਸ਼ਕਲ ਪ੍ਰੀਖਿਆਵਾਂ ਵਿਚੋਂ ਇੱਕ ਹੈ। ਜਦੋਂ ਇਹ ਇਮਤਿਹਾਨ ਇੱਕ ਛੋਟੀ ਉਮਰ ਦਾ ਉਮੀਦਵਾਰ ਪਾਸ ਕਰਦਾ ਹੈ, ਤਾਂ ਇਹ ਹੋਰ ਖਾਸ ਹੋ ਜਾਂਦਾ ਹੈ। ਹੁਣ ਤੱਕ ਅੰਸਾਰ ਅਹਿਮਦ ਸ਼ੇਖ ਦਾ ਨਾਂ 21 ਸਾਲ ਦੀ ਉਮਰ ਵਿੱਚ ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਸ਼ਾਮਲ ਹੈ। ਜਾਣੋ ਕਿਹੜੀਆਂ ਹਨ 22 ਸਾਲ ਦੀ ਉਮਰ ਵਿੱਚ ਯੂ.ਪੀ.ਐਸ.ਸੀ. ਪਾਸ ਕਰਕੇ ਆਈ.ਏ.ਐਸ. ਬਣੀਆਂ ਕੁੜੀਆਂ।
ਅਨੰਨਿਆ ਸਿੰਘ ਨੇ ਸਾਲ 2019 ਵਿਚ ਯੂ.ਪੀ.ਐਸ.ਸੀ. ਸਿਵਲ ਸਰਵਿਸਿਜ਼ ਪ੍ਰੀਖਿਆ ਪਾਸ ਕੀਤੀ ਸੀ। ਉਹ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਟਾਪਰ ਸਨ। ਅਨੰਨਿਆ ਨੇ ਦਿੱਲੀ ਦੇ ਸ਼੍ਰੀ ਰਾਮ ਕਾਲਜ ਆਫ ਕਾਮਰਸ ਤੋਂ ਇਕਨੌਮਿਕਸ ਆਨਰਜ਼ ਵਿੱਚ ਗ੍ਰੈਜੂਏਸ਼ਨ ਕੀਤੀ।
ਸਮੀਤਾ ਸੱਭਰਵਾਲ ਨੇ ਯੂ.ਪੀ.ਐਸ.ਸੀ. ਸੀਐਸਈ ਸਾਲ 2000 ਵਿਚ ਪਾਸ ਕੀਤੀ ਸੀ, ਜਦੋਂ ਉਹ 22 ਸਾਲ ਦੇ ਸਨ। ਉਨ੍ਹਾਂ ਨੇ ਪ੍ਰੀਖਿਆ ਵਿਚ ਚੌਥਾ ਰੈਂਕ ਹਾਸਲ ਕੀਤਾ। ਉਨ੍ਹਾਂ ਨੇ ਸੇਂਟ ਫਰਾਂਸਿਸ ਕਾਲਜ ਫਾਰ ਵੂਮੈਨ, ਹੈਦਰਾਬਾਦ, ਤੇਲੰਗਾਨਾ ਤੋਂ ਗ੍ਰੈਜੂਏਸ਼ਨ ਕੀਤੀ। ਉਨ੍ਹਾਂ ਨੇ ਆਈਪੀਐਸ ਅਧਿਕਾਰੀ ਅਕੁਨ ਸੱਭਰਵਾਲ ਨਾਲ ਵਿਆਹ ਕਰਵਾਇਆ।
ਟੀਨਾ ਡਾਬੀ ਨੂੰ ਅੱਜ ਦੇ ਸਮੇਂ ਵਿੱਚ ਮਸ਼ਹੂਰ ਆਈਏਐਸ ਅਫਸਰ ਵਜੋਂ ਵੀ ਜਾਣਿਆ ਜਾਂਦਾ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਕਾਫੀ ਫੈਨ ਫਾਲੋਇੰਗ ਹੈ। 22 ਸਾਲ ਦੀ ਉਮਰ ਵਿੱਚ ਟੀਨਾ ਨੇ ਸਾਲ 2015 ਵਿੱਚ ਯੂ.ਪੀ.ਐਸ.ਸੀ. ਸੀਐਸਈ ਪਾਸ ਕਰਕੇ ਪਹਿਲਾ ਰੈਂਕ ਹਾਸਲ ਕੀਤਾ ਸੀ। ਉਹ ਹੁਣ ਜੈਸਲਮੇਰ ਦੇ ਜ਼ਿਲ੍ਹਾ ਮੈਜਿਸਟਰੇਟ ਵਜੋਂ ਤਾਇਨਾਤ ਹਨ। ਟੀਨਾ ਦੀ ਭੈਣ ਰੀਆ ਡਾਬੀ ਨੇ ਵੀ ਯੂ.ਪੀ.ਐਸ.ਸੀ. ਸੀਐਸਈ 2020 ਪਾਸ ਕੀਤਾ ਅਤੇ 15ਵਾਂ ਰੈਂਕ ਹਾਸਲ ਕੀਤਾ।
ਸਵਾਤੀ ਮੀਨਾ ਰਾਜਸਥਾਨ ਦੀ ਰਹਿਣ ਵਾਲੀ ਹੈ, ਉਨ੍ਹਾਂ ਨੇ 2007 ਵਿੱਚ ਯੂ.ਪੀ.ਐਸ.ਸੀ.. ਦੀ ਪ੍ਰੀਖਿਆ ਪਾਸ ਕੀਤੀ ਅਤੇ 260ਵਾਂ ਰੈਂਕ ਹਾਸਲ ਕੀਤਾ। ਸਵਾਤੀ ਮੀਨਾ ਐਮਪੀ ਦੇ ਮਾਈਨਿੰਗ ਮਾਫੀਆ ਬਾਰੇ ਖੁੱਲ੍ਹ ਕੇ ਗੱਲ ਕਰਨ ਲਈ ਵੀ ਜਾਣੀ ਜਾਂਦੀ ਹੈ।
ਸਿਮੀ ਕਿਰਨ ਆਈਆਈਟੀ ਬੰਬੇ ਤੋਂ ਗ੍ਰੈਜੂਏਟ ਹੈ। ਸਿਮੀ ਓਡੀਸ਼ਾ ਤੋਂ ਹੈ। ਉਨ੍ਹਾਂ ਨੇ ਸਾਲ 2019 ਵਿੱਚ ਯੂ.ਪੀ.ਐਸ.ਸੀ. ਸੀਐਸਈ ਪਾਸ ਕਰਕੇ 31ਵਾਂ ਰੈਂਕ ਹਾਸਲ ਕੀਤਾ ਸੀ। ਉਹ ਯੂ.ਪੀ.ਐਸ.ਸੀ. ਪਾਸ ਕਰਨ ਵਾਲੀ ਓਡੀਸ਼ਾ ਦੀ ਸਭ ਤੋਂ ਛੋਟੀ ਉਮਰ ਦੀ ਉਮੀਦਵਾਰ ਵੀ ਹੈ।

Comment here