ਖਬਰਾਂਚਲੰਤ ਮਾਮਲੇ

.. ਇਹ ਪ੍ਰਾਪਤੀਆਂ ਹਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੀਆਂ

ਖੇਡਾਂ ਤੇ ਪੜਾਈ ਚ ਮਾਰੀਆਂ ਹੋਈਆਂ ਨੇ ਵੱਡੀਆਂ ਮੱਲਾਂ

ਚੰਡੀਗੜ੍ਹ-ਪੰਜਾਬ ਨੂੰ ਨਵਾਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਮਿਲਿਆ ਹੈ, ਉਹਨਾਂ ਬਾਰੇ ਹਰ ਜੁ਼ਬਾਨ ਤੇ ਇੱਕ ਚਰਚਾ ਚੱਲ ਰਹੀ ਹੈ ਕਿ ਉਹ ਦਲਿਤ ਚਿਹਰਾ ਹਨ, ਪੰਜਾਬ ਕਾਂਗਰਸ ਨੇ ਸੂਬੇ ਨੂੰ ਪਹਿਲਾ ਦਲਿਤ ਸੀ ਐਮ ਦਿੱਤਾ ਹੈ… ਵਗੈਰਾ ਵਗੈਰਾ.. ਪਰ ਚੰਨੀ ਹੁਰਾਂ ਦੀਆਂ ਸਿਆਸੀ ਖੇਤਰ ਚ ਅਤੇ ਵਿਦਿਅਕ ਖੇਤਰ ਚ ਮਾਰੀਆਂ ਮੱਲਾਂ ਤੇ ਵਧੀਆ ਖਿਡਾਰੀ ਹੋਣ ਬਾਰੇ ਕੋਈ ਚਰਚਾ ਨਹੀਂ ਹੋ ਰਹੀ, ਆਓ ਜਾਣਦੇ ਹਾਂ ਸਾਡੇ ਸੂਬੇ ਦੇ ਨਵੇਂ ਸੀ ਐਮ ਦੀਆਂ ਪ੍ਰਾਪਤੀਆਂ ਬਾਰੇ-
ਚਰਨਜੀਤ ਸਿੰਘ ਚੰਨੀ ਸ੍ਰੀ ਚਮਕੌਰ ਸਾਹਿਬ ਸੀਟ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਚਰਨਜੀਤ ਸਿੰਘ ਨੂੰ ਲਗਭਗ 12000 ਵੋਟਾਂ ਦੇ ਫਰਕ ਨਾਲ ਹਰਾਇਆ ਸੀ। 

2012 ਦੀਆਂ ਚੋਣਾਂ ਵਿੱਚ ਉਹ ਲਗਭਗ 3600 ਵੋਟਾਂ ਦੇ ਫਰਕ ਨਾਲ ਜਿੱਤੇ ਸੀ।

ਉਹ ਯੂਥ ਕਾਂਗਰਸ ਨਾਲ ਵੀ ਜੁੜੇ ਰਹੇ ਹਨ ਅਤੇ ਇਸ ਸਮੇਂ ਦੌਰਾਨ ਉਹ ਰਾਹੁਲ ਗਾਂਧੀ ਦੇ ਨੇੜੇ ਆਏ।
ਉਹ ਤਿੰਨ ਵਾਰ ਐਮ ਸੀ ਬਣੇ  ਤੇ ਤਿੰਨ ਵਾਰ ਵਿਧਾਇਕ। ਇੱਕ ਵਾਰ ਆਜ਼ਾਦ ਲੜ ਕੇ ਚੋਣ ਜਿੱਤੇ।
ਤਕਨੀਕੀ ਮੰਤਰੀ ਤੇ ਵਿਰੋਧੀ ਧਿਰ ਦਾ ਨੇਤਾ ਵੀ ਰਹੇ।

ਵਿੱਦਿਅਕ ਯੋਗਤਾ

ਚਰਨਜੀਤ ਸਿੰਘ ਚੰਨੀ ਪੰਜਾਬ ਯੁਨੀਵਰਸਿਟੀ ਤੋਂ ਐਲ ਐਲ ਬੀ ਪਾਸ ਹੈ।
ਫੇਰ ਐਮ ਬੀ ਏ  ਕੀਤੀ।  ਇਸ ਵੇਲੇ ਪੰਜਾਬ ਯੂਨੀਵਰਸਿਟੀ ਤੋਂ ਪੀਐੱਚਡੀ ਕਰ ਰਹੇ ਹਨ।  
 ਯੁਨੀਵਰਸਿਟੀ ਦੀ ਬਾਸਕਿਟਬਾਲ ਟੀਮ ਦੇ ਖਿਡਾਰੀ ਰਹੇ ਤੇ ਇੰਟਰ ਯੁਨੀਵਰਸਿਟੀ ਮੁਕਾਬਲੇ ਵਿੱਚ ਤਿੰਨ ਵਾਰ ਗੋਲਡ ਮੈਡਲਿਸਟ ਵੀ ਰਹੇ। 
ਪਰਿਵਾਰਕ ਸਥਿਤੀ
2 ਅਪ੍ਰੈਲ 1972 ਨੂੰ ਚਮਕੌਰ ਸਾਹਿਬ ਨੇੜਲੇ ਪਿੰਡ ਮਕਰੋਨਾ ਕਲਾਂ ਵਿੱਚ ਜਨਮੇ ਚਰਨਜੀਤ ਨੇ ਆਪਣੀ ਮੁੱਢਲੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ। ਉਨ੍ਹਾਂ ਦੇ ਪਿਤਾ ਦਾ ਨਾਂ ਸ. ਹਰਸਾ ਸਿੰਘ ਅਤੇ ਮਾਤਾ ਅਜਮੇਰ ਕੌਰ ਹਨ। ਉਸ ਦੇ ਪਿਤਾ ਨੇ ਆਪਣੇ ਪਰਿਵਾਰ ਦੀ ਵਿੱਤੀ ਹਾਲਤ ਸੁਧਾਰਨ ਲਈ ਬਹੁਤ ਸੰਘਰਸ਼ ਕੀਤਾ,  ਉਹ ਮਲੇਸ਼ੀਆ ਵੀ ਗਏ। ਮਲੇਸ਼ੀਆ ਤੋਂ ਵਾਪਸ ਆਉਣ ਤੋਂ ਬਾਅਦ, ਚੰਨੀ ਦੇ ਪਿਤਾ ਨੇ ਖਰੜ ਸ਼ਹਿਰ ਵਿੱਚ ਟੈਂਟ ਹਾਊਸ ਦਾ ਕਾਰੋਬਾਰ ਸ਼ੁਰੂ ਕੀਤਾ ਅਤੇ ਉੱਥੇ ਹੀ ਵਸ ਗਏ।

Comment here