ਅਪਰਾਧਸਿਆਸਤਖਬਰਾਂ

ਇਸ਼ਰਤ ਜਹਾਂ ਮੁਕਾਬਲੇ ਦੀ ਜਾਂਚ ਕਰਨ ਵਾਲਾ ਅਧਿਕਾਰੀ ਬਰਖ਼ਾਸਤ

ਹਾਈਕੋਰਟ ਨੇ ਹੁਕਮਾਂ ‘ਤੇ 19 ਤੱਕ ਲਾਈ ਰੋਕ
ਨਵੀਂ ਦਿੱਲੀ-ਅਧਿਕਾਰੀਆਂ ਨੇ  ਦੱਸਿਆ ਕਿ ਸਤੀਸ਼ ਚੰਦਰ ਵਰਮਾ, ਸੀਨੀਅਰ ਆਈ. ਪੀ. ਐਸ. ਅਧਿਕਾਰੀ, ਜਿਸ ਨੇ ਗੁਜਰਾਤ ‘ਵਿਚ ਇਸ਼ਰਤ ਜਹਾਂ ਦੇ ਫ਼ਰਜ਼ੀ ਮੁਕਾਬਲੇ ਦੀ ਸੀ. ਬੀ. ਆਈ. ਵਲੋਂ ਕੀਤੀ ਜਾਂਚ ਵਿਚ ਏਜੰਸੀ ਦੀ ਮਦਦ ਕੀਤੀ ਸੀ, ਨੂੰ ਆਪਣੀ ਸੇਵਾ ਮੁਕਤੀ ਦੀ ਤਰੀਕ 30 ਸਤੰਬਰ ਤੋਂ ਇਕ ਮਹੀਨਾ ਪਹਿਲਾਂ ਹੀ 30 ਅਗਸਤ ਨੂੰ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਹਾਲਾਂਕਿ ਦਿੱਲੀ ਹਾਈਕੋਰਟ ਨੇ ਵਰਮਾ ਵਲੋਂ ਪਾਈ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ 19 ਸਤੰਬਰ ਤੱਕ ਬਰਖ਼ਾਸਤਗੀ ਦੇ ਹੁਕਮਾਂ ‘ਤੇ ਅਮਲ ਨਾ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ 1986 ਬੈਚ ਦੇ ਗੁਜਰਾਤ ਕੇਡਰ ਦੇ ਆਈ. ਪੀ. ਐਸ. ਅਧਿਕਾਰੀ ਉੱਪਰਲੀ ਅਦਾਲਤ ਵਿਚ ਰਾਹਤ ਲੈਣ ਲਈ ਪਹੁੰਚ ਕਰ ਸਕੇ ।ਜੇਕਰ ਵਰਮਾ ਦੀ ਬਰਖ਼ਾਸਤਗੀ ਲਾਗੂ ਹੋ ਜਾਂਦੀ ਹੈ ਤਾਂ ਉਹ ਪੈਨਸ਼ਨ ਤੇ ਹੋਰ ਲਾਭਾਂ ਦੇ ਹੱਕਦਾਰ ਨਹੀਂ ਹੋਣਗੇ ।ਅਧਿਕਾਰੀਆਂ ਨੇ ਕਿਹਾ ਕਿ ਸੀਨੀਅਰ ਪੁਲਿਸ ਅਧਿਕਾਰੀ ਨੂੰ ਆਖ਼ਰੀ ਵਾਰ ਤਾਮਿਲਨਾਡੂ ‘ਵਿਚ ਸੀ. ਆਰ. ਪੀ. ਐਫ਼. ਨਾਲ ਆਈ. ਜੀ. ਦੇ ਅਹੁਦੇ ‘ਤੇ ਤਾਇਨਾਤ ਕੀਤਾ ਗਿਆ ਸੀ ।ਦਿੱਲੀ ਹਾਈਕੋਰਟ ਵਲੋਂ ਉਨ੍ਹਾਂ ਖ਼ਿਲਾਫ਼ ਦੋਸ਼ਾਂ ਨੂੰ ਸਾਬਤ ਕਰਨ ਵਾਲੀ ਵਿਭਾਗੀ ਜਾਂਚ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਨੂੰ ਉਨ੍ਹਾਂ ਖਿਲਾਫ਼ ਵਿਭਾਗੀ ਕਾਰਵਾਈ ਕਰਨ ਦੀ ਇਜਾਜ਼ਤ ਦੇਣ ਦੇ ਬਾਅਦ ਵਰਮਾ ਨੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ, ਜਿਥੇ ਅਜੇ ਮਾਮਲੇ ਦੀ ਸੁਣਵਾਈ ਹੋਣੀ ਹੈ।

Comment here