ਅਜਬ ਗਜਬਸਿਆਸਤਖਬਰਾਂਦੁਨੀਆ

ਇਸਲਾਮ ਛੱਡ ਹਿੰਦੂ ਬਣੀ ਇੰਡੋਨੇਸ਼ੀਆਈ ਸਾਬਕਾ ਰਾਸ਼ਟਰਪਤੀ ਦੀ ਧੀ

ਜਕਾਰਤਾ-ਇਥੋਂ ਦੇ ਸਾਬਕਾ ਰਾਸ਼ਟਰਪਤੀ ਸੁਕਾਰਨੋ ਦੀ ਧੀ ਸੁਕਮਾਵਤੀ ਸੁਕਾਰਨੋਪੁਤਰੀ ਨੇ ਸੁਕਰਨੋਪੁਤਰੀ ਸੈਂਟਰ ਬਾਲੀ ਵਿਖੇ ਆਯੋਜਿਤ ਸੁਧੀ ਵਦਾਨੀ ਸਮਾਗਮ ਦੌਰਾਨ ਹਿੰਦੂ ਧਰਮ ਅਪਣਾ ਲਿਆ। ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਕਈ ਵੀਡੀਓਜ਼ ’ਚ ਉਹ ਧਾਰਮਿਕ ਰੀਤੀ ਰਿਵਾਜਾਂ ਦਾ ਪਾਲਣ ਕਰਦੀ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ਯੂਜ਼ਰਸ ਇਸ ਨੂੰ ਦੱਖਣ-ਪੂਰਬੀ ਏਸ਼ੀਆ ਵਿੱਚ ਸਨਾਤਮ ਧਰਮ ਦਾ ਪ੍ਰਸਾਰ ਦੱਸ ਰਹੇ ਹਨ। ਸੋਸ਼ਲ ਮੀਡੀਆ ’ਤੇ ਇਸ ਵੀਡੀਓ ’ਚ ਪੁਜਾਰੀ ਨੂੰ ਮੰਤਰਾਂ ਦਾ ਜਾਪ ਕਰਦੇ ਅਤੇ ਸੁਕਮਾਵਤੀ ’ਤੇ ਪਵਿੱਤਰ ਜਲ ਛਿੜਕਦੇ ਦੇਖਿਆ ਜਾ ਸਕਦਾ ਹੈ।
ਸੁਕਮਾਵਤੀ ਹਿੰਦੂ ਧਰਮ ਦੇ ਸਾਰੇ ਸਿਧਾਂਤਾਂ ਤੇ ਪਰੰਪਰਾਵਾਂ ਨੂੰ ਜਾਣਦੀ ਹੈ।
ਜ਼ਿਕਰਯੋਗ ਹੈ ਕਿ ਉਸ ਦੇ ਇਸ ਕਦਮ ਦਾ ਉਸ ਦੇ ਭਰਾਵਾਂ, ਗੁੰਟੂਰ ਸੋਏਕਰਨਪੁਤਰ ਅਤੇ ਗੁਰੂਹ ਸੋਏਕਰਨਪੁਤਰਅਤੇ ਭੈਣ ਮੇਗਾਵਤੀ ਸੋਕਾਰਨੋਪੁਤਰੀ ਵੱਲੋਂ ਸਮਰਥਨ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਉਨ੍ਹਾਂ ਦੇ ਇਸ ਕਦਮ ਦਾ ਉਨ੍ਹਾਂ ਦੇ ਬੱਚਿਆਂ ਭਾਵ ਬੇਟੇ ਪਰਵੀਰਾ ਉਤਾਮਾ, ਪ੍ਰਿੰਸ ਹਰਿਓ ਪੌਂਡਰਾਜਰਨਾ ਸੁਮੱਤਰਾ ਜੀਵਨੇਗਰਾ ਅਤੇ ਗੁਸਤੀ ਰਾਡੇਨ ਆਯੂ ਬੇਟੀ ਸਿਨੀਵਤੀ ਨੇ ਵੀ ਸਵਾਗਤ ਕੀਤਾ ਹੈ। ਬਾਲੀ ’ਚ ਹਿੰਦੂ ਧਰਮ ਨਾਲ ਜੁੜੇ ਕਈ ਮੰਦਰ ਹਨ ਅਤੇ ਦੁਨੀਆ ਭਰ ਤੋਂ ਲੋਕ ਇਨ੍ਹਾਂ ਨੂੰ ਦੇਖਣ ਆਉਂਦੇ ਹਨ।
ਹਾਲਾਂਕਿ ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਇਸ ਧਰਮ ਪਰਿਵਰਤਨ ਸਮਾਰੋਹ ’ਚ ਸ਼ਾਮਲ ਨਾ ਹੋਣ ਦੀ ਅਪੀਲ ਕੀਤੀ ਗਈ ਸੀ। ਹਾਲਾਂਕਿ ਹਿੰਦੂ ਧਰਮ ਅਪਣਾਉਣ ਦੀ ਇਸ ਰਸਮ ਲਈ ਕੁਝ ਖਾਸ ਲੋਕਾਂ ਨੂੰ ਸੱਦਾ ਪੱਤਰ ਭੇਜੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਦੇ ਹੋਰ ਵੀ ਕਰੀਬੀ ਲੋਕ ਇਸ ਸਮਾਰੋਹ ’ਚ ਸ਼ਾਮਲ ਹੋਏ ਸਨ। ਸੁਕਮਾਵਤੀ ਸੁਕਰਨੋਪੁਤਰੀ ਸੁਕਰਨੋ ਦੀ ਤੀਜੀ ਧੀ ਅਤੇ ਸਾਬਕਾ ਰਾਸ਼ਟਰਪਤੀ ਮੇਘਾਵਤੀ ਸੁਕਰਨਪੁਤਰੀ ਦੀ ਛੋਟੀ ਭੈਣ ਹੈ। ਤੁਹਾਨੂੰ ਦੱਸ ਦੇਈਏ ਕਿ ਸਾਲ 2018 ਵਿੱਚ ਇੰਡੋਨੇਸ਼ੀਆ ਦੇ ਕੱਟੜਪੰਥੀ ਇਸਲਾਮੀ ਸੰਗਠਨਾਂ ਨੇ ਉਸ ਦੇ ਖਿਲਾਫ ਈਸ਼ਨਿੰਦਾ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਸੰਗਠਨਾਂ ਦੀ ਤਰਫੋਂ ਕਿਹਾ ਗਿਆ ਕਿ ਉਨ੍ਹਾਂ ਨੇ ਕਵਿਤਾ ਪਾਠ ਰਾਹੀਂ ਇਸਲਾਮ ਦਾ ਅਪਮਾਨ ਕੀਤਾ ਹੈ। ਇਨ੍ਹਾਂ ਜਥੇਬੰਦੀਆਂ ਨੇ ਮੰਗ ਕੀਤੀ ਸੀ ਕਿ ਸੁਕਮਾਵਤੀ ਨੂੰ ਇਸ ਲਈ ਜਨਤਕ ਤੌਰ ’ਤੇ ਮੁਆਫੀ ਮੰਗਣੀ ਚਾਹੀਦੀ ਹੈ। ਇਸ ਤੋਂ ਬਾਅਦ ਸੁਕਮਾਵਤੀ ਨੇ ਮੁਆਫੀ ਵੀ ਮੰਗ ਲਈ। ਮਹੱਤਵਪੂਰਨ ਗੱਲ ਇਹ ਹੈ ਕਿ ਇੰਡੋਨੇਸ਼ੀਆ ਦੁਨੀਆ ਦਾ ਸਭ ਤੋਂ ਵੱਧ ਮੁਸਲਿਮ ਆਬਾਦੀ ਵਾਲਾ ਦੇਸ਼ ਹੈ।

Comment here