ਸਿਆਸਤਖਬਰਾਂਦੁਨੀਆ

ਇਸਲਾਮੋਫੋਬੀਆ ਮੁੱਦੇ ‘ਤੇ ਪਾਕਿਸਤਾਨ ਨੂੰ ਆਤਮ ਚਿੰਤਨ ਦੀ ਲੋੜ-ਫਰੀਦ ਅਹਿਮਦ

ਲੰਡਨ-ਬੀਤੀ 25 ਮਈ ਨੂੰ ਦਿ ਡੈਮੋਕਰੇਸੀ ਫੋਰਮ ਵੱਲੋਂ ਇਸਲਾਮੋਫੋਬੀਆ ਸਿੰਡਰੋਮ ਵਰਗੇ ਬੇਹੱਦ ਨਾਜ਼ੁਕ ਮਸਲੇ ਉੱਤੇ ਵਰਚੁਅਲ ਸੈਮੀਨਾਰ ਆਯੋਜਿਤ ਕੀਤਾ ਗਿਆ ਸੀ। ਇਸ ਦੌਰਾਨ ਸਿਆਸੀ ਮਾਹਿਰਾਂ ਨੇ ਆਪੋ ਆਪਣੀ ਰਾਇ ਰੱਖੀ। ਇਸ ਸੈਮੀਨਾਰ ਵਿੱਚ ਅਹਿਮਦੀਆ ਮੁਸਲਿਮ ਕਮਿਊਨਿਟੀ ਯੂਕੇ ਦੇ ਵਿਦੇਸ਼ ਮਾਮਲਿਆਂ ਦੇ ਰਾਸ਼ਟਰੀ ਸਕੱਤਰ ਫਰੀਦ ਅਹਿਮਦ ਨੇ ਪਾਕਿਸਤਾਨ ਵਿੱਚ ਅਹਿਮਦੀਆ ਮੁਸਲਮਾਨਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਚਰਚਾ ਕੀਤੀ ਅਤੇ ਇਸਲਾਮੋਫੋਬੀਆ ਤਹਿਤ ਦਰਪੇਸ਼ ਸਮੱਸਿਆਵਾਂ ਨਾਲ ਕਿਵੇਂ ਸਿੱਝਣਾ ਹੈ, ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਉਚੇਚਾ ਜਿ਼ਕਰ ਕੀਤਾ ਕਿ ਇਸ ਸਾਲ ਮਾਰਚ ਦੇ ਮਹੀਨੇ ਇਸ ਮੁੱਦੇ ਤੇ ਸੰਯੁਕਤ ਰਾਸ਼ਟਰ ਦੇ ਮਤੇ ਨੂੰ ਅਡਾਪਟ ਕਰਨ ਵਾਲਿਆਂ ਚ ਪਾਕਿਸਤਾਨ ‘ਮੇਨ-ਕੀ’ ਸੀ। ਉਹਨਾਂ ਪਾਕਿਸਤਾਨ ਨੂੰ ਆਪਣੇ ਵਿਗੜ ਰਹੇ ਟਰੈਕ ਰਿਕਾਰਡ ਵੱਲ ਧਿਆਨ ਦੇਣ ਦੀ ਲੋੜ ‘ਤੇ ਜ਼ੋਰ ਦਿੱਤਾ, ਜਿਸ ਨਾਲ ਦੇਸ਼ ਅੰਦਰੂਨੀ ਤੌਰ ‘ਤੇ ਕਮਜ਼ੋਰ ਹੋ ਰਿਹਾ ਹੈ। ਅਹਿਮਦ ਨੇ ਪਾਕਿਸਤਾਨ ਵੱਲੋਂ ਦਿੱਤੇ ਘੱਟ ਨਫ਼ਰਤ ਅਤੇ ਸਮਾਜਿਕ ਸਰੋਕਾਰਾਂ ਵੱਲ ਵਧੇਰੇ ਧਿਆਨ ਦੇਣ ਦੇ ਸੱਦੇ ਦਾ ਸਵਾਗਤ ਕੀਤਾ ਅਤੇ ਜ਼ੋਰ ਦਿੱਤਾ ਕਿ ਦੇਸ਼ ਨੂੰ ਵਧੇਰੇ ਆਤਮ-ਚਿੰਤਨ ਦੀ ਲੋੜ ਹੈ। ਉਹਨਾਂ ਕਿਹਾ ਕਿ ਮੁਲਕ ਵਿੱਚ ਘੱਟਗਿਣਤੀਆਂ ਕਿੰਨੇ ਤਸ਼ੱਦਦ ਦਾ ਸ਼ਿਕਾਰ ਹੁੰਦੀਆਂ ਹਨ, ਅਹਿਮਦੀਆ ਮੁਸਲਮ ਭਾਈਚਾਰਾ ਤਾਂ ਪੰਘੂੜੇ ਤੋਂ ਕਬਰ ਤੱਕ ਵਿਤਕਰੇਬਾਜ਼ੀ ਦਾ ਸ਼ਿਕਾਰ ਹੁੰਦਾ ਹੈ, ਅਜਿਹੇ ਹਾਲਾਤਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ, ਜਦੋਂ ਫੈਡਰਲ ਕਾਨੂੰਨ ਧਾਰਮਿਕ ਭਾਈਚਾਰੇ ਵਲੋਂ ਉਹਨਾਂ ਨੂੰ ਉਹਨਾਂ ਦੇ ਧਾਰਮਿਕ ਅਤੇ ਨਾਗਰਿਕ ਅਧਿਕਾਰਾਂ ਤੋਂ ਇਨਕਾਰ ਕਰਨ ਲਈ ਟਾਰਗੈਟ ਕਰਦੇ ਹਨ। ਅਹਿਮਦ ਨੇ ਕਿਹਾ ਕਿ ਪਾਕਿਸਤਾਨ ਇਸ ਸਭ ਨੂੰ ਲੈ ਕੇ ਵਿਦੇਸ਼ਾਂ ਵਿੱਚ ਚੈਂਪੀਅਨ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਆਪਣੇ ਵਿਚਾਰ ਸਮੇਟਦਿਆਂ ਫਰੀਦ ਅਹਿਮਦ ਨੇ ਕਿਹਾ ਕਿ ਆਪਣੇ ਘਰ ਨੂੰ ਬਿਹਤਰ ਬਣਾਉਣ ਲਈ ਸਗੋਂ ਇਹ ਦੱਸਣਾ ਚਾਹੀਦਾ ਹੈ ਕਿ ਇਸਲਾਮ ਦਾ ਅਰਥ ਕੀ ਹੈ ਅਤੇ ਇਹ ਕਿਵੇਂ ਸ਼ਾਂਤੀ ਦਾ ਸੰਦੇਸ਼ ਦਿੰਦਾ ਹੈ, ਇਹੀ ਇਸਲਾਮੋਫੋਬੀਆ ਅਤੇ ਧਾਰਮਿਕ ਨਫਰਤਾਂ, ਕੱਟੜਤਾ ਆਦਿ ਨੂੰ ਦੁਨੀਆ ਭਰ ਵਿੱਚ ਚੁਣੌਤੀ ਦੇਣ ਦਾ ਸਭ ਤੋਂ ਵਧੀਆ ਤਰੀਕਾ ਹੋਵੇਗਾ।

Comment here