ਸਿਆਸਤਖਬਰਾਂਦੁਨੀਆ

ਇਸਲਾਮੋਫੋਬੀਆ ਨੂੰ ਇਸਲਾਮ ਲਈ ਢਾਲ ਵਜੋਂ ਵਰਤਿਆ ਜਾ ਰਿਹੈ-ਕੁੰਵਰ ਸ਼ਾਹਿਦ

ਲੰਡਨ-ਬੀਤੀ 25 ਮਈ ਨੂੰ ਦਿ ਡੈਮੋਕਰੇਸੀ ਫੋਰਮ ਵੱਲੋਂ ਇਸਲਾਮੋਫੋਬੀਆ ਸਿੰਡਰੋਮ ਵਰਗੇ ਬੇਹੱਦ ਨਾਜ਼ੁਕ ਮਸਲੇ ਉੱਤੇ ਵਰਚੁਅਲ ਸੈਮੀਨਾਰ ਆਯੋਜਿਤ ਕੀਤਾ ਗਿਆ ਸੀ। ਇਸ ਦੌਰਾਨ ਸਿਆਸੀ ਮਾਹਿਰਾਂ ਨੇ ਆਪੋ ਆਪਣੀ ਰਾਇ ਰੱਖੀ, ਕਿ ਕਿਵੇਂ ਪਾਕਿਸਤਾਨ ਰਾਜ ਸੱਤਾ ਲਈ ਧਾਰਮਿਕਤਾ ਕੱਟੜਤਾ ਨੂੰ ਜਾਇਜ਼ ਸਿੱਧ ਕਰਨ ਲਈ ਕਿਸ ਹੱਦ ਤੱਕ ਜਾ ਰਿਹਾ ਹੈ।ਇਸ ਸੈਮੀਨਾਰ ਵਿੱਚ ਦਿ ਡਿਪਲੋਮੈਟ ਪੱਤਰਕਾਰ ਕੁੰਵਰ ਖੁੱਲਦੂਨ ਸ਼ਾਹਿਦ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਅਸਲ ਵਿੱਚ ਇਸਲਾਮੋਫੋਬੀਆ ਆਪਣੇ ਆਪ ਵਿੱਚ ਹੀ ਸਮੱਸਿਆ ਵਾਲਾ ਸ਼ਬਦ ਹੈ, ਕਿਉਂਕਿ ਇਸ ਨੇ ਮੁਸਲਮਾਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ, ਇਹ ਮਹਿਜ ਇਸਲਾਮ ਦੁਆਲੇ ਹੀ ਕੇਂਦਰਿਤ ਹੈ। ਸੰਸਾਰ ਵਿੱਚ ਮੁਸਲਮ ਵੱਸੋਂ ਦੇ ਵੱਡੇ ਹਿੱਸੇ ਕਿੰਨੀ ਪ੍ਰਕਾਰ ਦੇ ਅੱਤਿਆਚਾਰਾਂ ਦਾ ਸਾਹਮਣਾ ਕਰਦੇ ਆ ਰਹੇ ਹਨ, ਜਿਵੇਂ ਚੀਨ ਵਿੱਚ ਉਈਗਰ ਮੁਸਲਮਾਨਾਂ ‘ਤੇ ਕਿੰਨਾ ਤਸ਼ੱਦਦ ਹੋਣ ਦੇ ਮਾਮਲੇ ਨਸ਼ਰ ਹੁੰਦੇ ਰਹਿੰਦੇ ਹਨ, ਪਰ ਪਾਕਿਸਤਾਨ ਇਸ ਸਭ ਬਾਰੇ ਚੁੱਪ ਵੱਟੀ ਰੱਖਦਾ ਹੈ, ਸਾਰਾ ਧਿਆਨ ਇਸਲਾਮ ਨੂੰ ਅਲੋਚਨਾ ਤੋਂ ਬਚਾਉਣ ਲਈ ਲੱਗਿਆ ਰਹਿੰਦਾ ਹੈ। ਸ਼ਾਹਿਦ ਨੇ ਇਸਲਾਮੋਫੋਬੀਆ ਦੇ ਗਲੋਬਲੀ ਬਿਰਤਾਂਤ ਬਾਰੇ ਗਹਿਨ ਵਿਚਾਰ ਚਰਚਾ ਕਰਦਿਆਂ ਫਰਾਂਸ ਦੇ ਵਿਅੰਗਕਾਰ ਚਾਰਲੀ ਹੇਬਦੋ ਪ੍ਰਕਾਸ਼ਨ ਬਾਰੇ, ਚੀਨ ਦੀ ਕਮਿਊਨਿਸਟ ਪਾਰਟੀ ਦੀ ਰਾਜ ਸੱਤਾ ਵਲੋਂ ਉਈਗਰ ਮੁਸਲਮਾਨਾਂ ਲਈ ਸਥਾਪਿਤ ਨਜ਼ਰਬੰਦੀ ਕੈਂਪਾਂ ਬਾਰੇ ਚਿੰਤਾ ਜਤਾਈ। ਸ਼ਾਹਿਦ ਅਨੁਸਾਰ ਇਸਲਾਮਾਫੋਬੀਆ ਮੁਸਲਮਾਨਾਂ ‘ਤੇ ਹੁੰਦੇ ਅੱਤਿਆਚਾਰਾਂ ਬਾਰੇ ਚਰਚਾ ਕਰਨ ਚ ਅਸਫਲ ਰਿਹਾ ਹੈ। ਉਹਨਾਂ ਨੇ ਪਾਕਿਸਤਾਨ ਦੇ ਈਸ਼ਨਿੰਦਾ ਕਨੂੰਨ ਦਾ ਜਿਕਰ ਕੀਤਾ, ਕਿ ਕਿਸ ਤਰੀਕੇ ਨਾਲ ਇਸ ਨੂੰ ਇਸਲਾਮ ਦੇ ਨਾਮ ‘ਤੇ ਢਾਲ ਬਣਾ ਕੇ ਵਰਤਿਆ ਜਾਂਦਾ ਹੈ, ਇਸਲਾਮ ਦੀ ਅਲਚੋਨਾ ਕਰਨ ‘ਤੇ ਈਸ਼ਨਿੰਦਾ ਕਨੂੰਨ ਤਹਿਤ ਮੌਤ ਦੀ ਸਜਾ ਜਾਂ ਸਖਤ ਕੈਦ ਹੋ ਸਕਦੀ ਹੈ, ਅਜਿਹਾ ਇਸਲਾਮ ਦਾ ਖੌਫ ਸਥਾਪਿਤ ਕਰੀ ਰੱਖਣ ਲਈ ਹੀ ਤਾਂ ਹੈ, ਸ਼ਾਇਦ ਹੋਰ ਕੋਈ ਮੁਲਕ ਇਹੋ ਜਿਹਾ ਵਿਹਾਰ ਨਾ ਕਰਦਾ ਹੋਵੇ ਜਿਵੇਂ ਪਾਕਿਸਤਾਨ ਆਪਣੇ ਅਹਿਮਦੀਆਂ ਅਤੇ ਚੀਨ ਉਈਗਰਾਂ ਨਾਲ ਕਰਦਾ ਹੈ।ਸ਼ਾਹਿਦ ਨੇ ਸਵਾਲ ਕੀਤਾ ਕਿ ਕੀ ਪਾਕਿਸਤਾਨ ਅਜਿਹੀ ਸਥਿਤੀ ਪ੍ਰਤੀ ਕੁਝ ਨੈਤਿਕਤਾ ਰੱਖਦਾ ਹੈ, ਕਿ ਉਸ ਦੀ ਸਰ ਜ਼ਮੀਨ ‘ਤੇ ਪ੍ਰਸਾਰਿਤ ਧਾਰਮਿਕ ਕੱਟੜਤਾ ਤੇ ਵਿਤਕਰੇਬਾਜੀ ਨਾਲ ਸਮੁੱਚਾ ਮੁਸਲਮ ਸੰਸਾਰ ਪ੍ਰਭਾਵਿਤ ਹੁੰਦਾ ਹੈ?

Comment here