ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਇਸਲਾਮੀ ਵਫ਼ਦ ਉੱਪ ਰਾਜਪਾਲ ਨੂੰ ਮੌਲਵੀਆਂ ਦੀ ਗ੍ਰਿਫ਼ਤਾਰੀ ਬਾਰੇ ਮਿਲਿਆ

ਸ਼੍ਰੀਨਗਰ-ਪਿਛਲੇ ਕੁਝ ਦਿਨਾਂ ‘ਚ ਘਾਟੀ ‘ਚ ਕਈ ਧਾਰਮਿਕ ਆਗੂਆਂ ਦੀ ਗ੍ਰਿਫ਼ਤਾਰੀ ਅਤੇ ਫਲਾਂ ਉਤਪਾਦਕਾਂ ਦਾ ਮਾਮਲੇ ਸਾਹਮਣੇ ਆ ਰਹੇ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਇਸਲਾਮਿਕ ਸੰਗਠਨਾਂ ਦੇ 5 ਮੈਂਬਰੀ ਵਫ਼ਦ ਨੇ ਸੋਮਵਾਰ ਨੂੰ ਉੱਪ ਰਾਜਪਾਲ ਮਨੋਜ ਸਿਨਹਾ ਨਾਲ ਮੁਲਾਕਾਤ ਕੀਤੀ ਅਤੇ ਕਈ ਧਾਰਮਿਕ ਮੌਲਵੀਆਂ ਦੀ ਗ੍ਰਿਫ਼ਤਾਰੀ ਅਤੇ ਫਲ ਉਤਪਾਦਕਾਂ ਸਮੱਸਿਆਵਾਂ ਦੀਆਂ ਸਮੱਸਿਆਵਾਂ ਸਮੇਤ ਕਈ ਮੁੱਦਿਆਂ ‘ਤੇ ਚਰਚਾ ਕੀਤੀ। ਵਫ਼ਦ ਦੇ ਇਕ ਮੈਂਬਰ ਬਸ਼ੀਰ ਅਹਿਮਦ ਨੇ ਮਨੋਜ ਸਿਨਹਾ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਉੱਪ ਰਾਜਪਾਲ ਨਾਲ ਕਈ ਮੁੱਦਿਆਂ ‘ਤੇ ਚਰਚਾ ਕੀਤੀ, ਜਿਨ੍ਹਾਂ ‘ਚ ਕਸ਼ਮੀਰ ਘਾਟੀ ‘ਚ ਪਿਛਲੇ ਕੁਝ ਦਿਨਾਂ ‘ਚ ਕਈ ਧਾਰਮਿਕ ਆਗੂਆਂ ਦੀ ਗ੍ਰਿਫ਼ਤਾਰੀ ਅਤੇ ਫਲਾਂ ਉਤਪਾਦਕਾਂ ਦੀਆਂ ਸਮੱਸਿਆਵਾਂ ਸ਼ਾਮਲ ਹਨ।
ਸ਼੍ਰੀ ਅਹਿਮਦ ਨੇ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਮੁੱਦਿਆਂ ਨੂੰ ਉੱਪ ਰਾਜਪਾਲ ਸਿਨਹਾ ਦੇ ਨੋਟਿਸ ‘ਚ ਲਿਆਂਦਾ, ਜਿਨ੍ਹਾਂ ਨੇ ਉਨ੍ਹਾਂ ਨੂੰ ਸੁਣਿਆ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਵਿਚ ਗੁਲਾਮ ਰਸੂਲ ਹਾਮੀ ਨੇ ਕਿਹਾ ਕਿ ਉਨ੍ਹਾਂ ਨੇ ਉੱਪ ਰਾਜਪਾਲ ਨਾਲ ਵਿਸ਼ੇਸ਼ ਰੂਪ ਨਾਲ ਧਾਰਮਿਕ ਮੌਲਵੀਆਂ ਦੀ ਗ੍ਰਿਫ਼ਤਾਰੀ ਦੇ ਕਈ ਮੁੱਦਿਆਂ ਨੂੰ ਉਠਾਇਆ ਅਤੇ ਉੱਪ ਰਾਜਪਾਲ ਨੇ ਉਨ੍ਹਾਂ ਨੂੰ ਸਕਾਰਾਤਮਕ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ,”ਸਾਨੂੰ ਉੱਪ ਰਾਜਪਾਲ ਸਿਨਹਾ ਨਾਲ ਸਕਾਰਾਤਮਕ ਪ੍ਰਤੀਕਿਰਿਆ ਮਿਲੀ ਅਤੇ ਉਮੀਦ ਹੈ ਕਿ ਵੱਖ-ਵੱਖ ਆਧਾਰਾਂ ‘ਤੇ ਗ੍ਰਿਫ਼ਤਾਰ ਕੀਤੇ ਗਏ ਧਾਰਮਿਕ ਮੌਲਵੀਆਂ ਨੂੰ ਜਲਦ ਹੀ ਰਿਹਾਅ ਕਰ ਦਿੱਤਾ ਜਾਵੇਗਾ। ਅਸੀਂ ਫ਼ਲ ਉਤਪਾਦਕਾਂ ਦਾ ਮੁੱਦਾ ਵੀ ਉਠਾਇਆ, ਜਿਨ੍ਹਾਂ ਨੂੰ ਆਪਣੀ ਉਪਜ ਦੀ ਆਵਾਜਾਈ ‘ਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਪ ਰਾਜਪਾਲ ਨੇ ਸਕਾਰਾਤਮਕ ਸੰਕੇਤ ਦਿੰਦੇ ਹੋਏ ਕਿਹਾ ਕਿ ਸਰਕਾਰ ਇਸ ਸੰਬੰਧ ‘ਚ ਉੱਚਿਤ ਕਦਮ ਉਠਾਏਗੀ।” ਦੱਸਣਯੋਗ ਹੈ ਕਿ ਕਸ਼ਮੀਰ ਘਾਟੀ ‘ਚ ਪਿਛਲੇ ਕੁਝ ਦਿਨਾਂ ‘ਚ ਕਈ ਧਾਰਮਿਕ ਮੌਲਵੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਉਨ੍ਹਾਂ ‘ਚੋਂ ਕੁਝ ‘ਤੇ ਜਨਤਕ ਸੁਰੱਖਿਆ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

Comment here