ਅਪਰਾਧਸਿਆਸਤਖਬਰਾਂਦੁਨੀਆ

ਇਸਲਾਮਿਕ ਸਟੇਟ ਨੇ ਪੇਸ਼ਾਵਰ ਮਸਜਿਦ ਹਮਲੇ ਦੀ ਜ਼ਿੰਮੇਵਾਰੀ ਲਈ

ਪੇਸ਼ਾਵਰ- ਖੁਰਾਸਾਨ ਦੇ ਇਸਲਾਮਿਕ ਸਟੇਟ (ਆਈਐਸ) ਨੇ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਪਾਕਿਸਤਾਨ ਦੇ ਪੇਸ਼ਾਵਰ ਵਿਚ ਇਕ ਸ਼ੀਆ ਮਸਜਿਦ ‘ਤੇ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਜਿਸ ਵਿਚ ਘੱਟੋ-ਘੱਟ 56 ਲੋਕ ਮਾਰੇ ਗਏ ਸਨ। ਖਿੱਤੇ ਵਿੱਚ ਸਰਗਰਮ ਖੁਰਾਸਾਨ ਦੇ ਆਈਐਸ ਨੇ ਦਾਅਵਾ ਕੀਤਾ ਹੈ ਕਿ ਇਹ ਇੱਕ ਅਫਗਾਨ ਆਤਮਘਾਤੀ ਹਮਲਾਵਰ ਸੀ ਜਿਸ ਨੇ ਅੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ ਸੀ। ਆਈਐਸ ਨੇ ਇੱਕ ਪ੍ਰੈਸ ਨੋਟ ਵਿੱਚ ਇਹ ਦਾਅਵਾ ਕੀਤਾ ਹੈ। ਮਸਜਿਦ ‘ਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਕਥਿਤ ਅਫਗਾਨ ਆਤਮਘਾਤੀ ਹਮਲਾਵਰ ਵੱਲੋਂ ਖੁਦ ਨੂੰ ਵਿਸਫੋਟ ਕਰਨ ਤੋਂ ਬਾਅਦ 56 ਮੌਤਾਂ ਤੋਂ ਇਲਾਵਾ 194 ਹੋਰ ਲੋਕ ਜ਼ਖਮੀ ਹੋਏ ਹਨ। ਅਮਰੀਕਾ ਸਥਿਤ ਗੈਰ-ਸਰਕਾਰੀ ਐੱਨਜੀਓ ਸਾਈਟ ਜੇਹਾਦੀ ਸੰਗਠਨਾਂ ਦੀਆਂ ਆਨਲਾਈਨ ਗਤੀਵਿਧੀਆਂ ‘ਤੇ ਨਜ਼ਰ ਰੱਖਦਾ ਹੈ। ਇਹ ਬਿਆਨ ਅੱਤਵਾਦੀ ਸਮੂਹ ਦੀ ਨਿਊਜ਼ ਏਜੰਸੀ ਅਮਾਕ ‘ਚ ਪ੍ਰਕਾਸ਼ਿਤ ਕੀਤਾ ਗਿਆ ਸੀ। ਬਿਆਨ ‘ਚ ਹਮਲਾਵਰ ਦੀ ਪਛਾਣ ਇਕ ਅਫ਼ਗਾਨ ਵਜੋਂ ਹੋਈ ਹੈ। ਉਸ ਦੀ ਫੋਟੋ ਵੀ ਪ੍ਰਕਾਸ਼ਿਤ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ, ‘ਤਾਲਿਬਾਨ ਲੜਾਕਿਆਂ ਅਤੇ ਪਾਕਿਸਤਾਨੀ ਪੁਲਸ ਵੱਲੋਂ ਸ਼ੀਆ ਧਾਰਮਿਕ ਸਥਾਨਾਂ ਅਤੇ ਕੇਂਦਰਾਂ ਦੀ ਸੁਰੱਖਿਆ ਲਈ ਚੁੱਕੇ ਗਏ ਕਈ ਕਦਮਾਂ ਦੇ ਬਾਵਜੂਦ, ਇਸਲਾਮਿਕ ਸਟੇਟ ਦੇ ਲੜਾਕੇ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚ ਸ਼ੀਆ ਨੂੰ ਨਿਸ਼ਾਨਾ ਬਣਾ ਰਹੇ ਹਨ।’ ਪੇਸ਼ਾਵਰ ਦੇ ਲੇਡੀ ਰੀਡਿੰਗ ਹਸਪਤਾਲ ਦੇ ਬੁਲਾਰੇ ਆਸਿਮ ਖਾਨ ਨੇ ਦੱਸਿਆ ਕਿ ਜ਼ਖ਼ਮੀਆਂ ‘ਚੋਂ ਕਈਆਂ ਦੀ ਹਾਲਤ ਗੰਭੀਰ ਹੈ। ਪੇਸ਼ਾਵਰ ਦੇ ਪੁਲਸ ਮੁਖੀ ਮੁਹੰਮਦ ਏਜਾਜ਼ ਖਾਨ ਨੇ ਕਿਹਾ ਕਿ ਹਮਲਾਵਰ ਨੇ ਪਹਿਲਾਂ ਮਸਜਿਦ ਦੇ ਬਾਹਰ ਪੁਲਸ ‘ਤੇ ਗੋਲੀਬਾਰੀ ਕੀਤੀ, ਜਿਸ ਵਿਚ ਇਕ ਪੁਲਸ ਕਰਮਚਾਰੀ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਹਮਲਾਵਰ ਨੇ ਮਸਜਿਦ ‘ਚ ਦਾਖ਼ਲ ਹੋ ਕੇ ਧਮਾਕਾ ਕਰ ਕੇ ਖੁਦ ਨੂੰ ਉਡਾ ਲਿਆ।

Comment here