ਅਪਰਾਧਸਿਆਸਤਖਬਰਾਂਦੁਨੀਆ

ਇਸਲਾਮਿਕ ਸਟੇਟ ਦਾ ਮੁਖੀ ਸਾਹਰਾਵੀ ਹਲਾਕ

ਫ੍ਰਾਂਸੀਸੀ ਰਾਸ਼ਟਰਪਤੀ ਨੇ ਕੀਤਾ ਦਾਅਵਾ
ਬਮਾਕੋ-ਬੀਤੇ ਦਿਨੀਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਦਾਅਵਾ ਕੀਤਾ ਕਿ ਸਹਾਰਾ ਖੇਤਰ ਵਿਚ ਇਸਲਾਮਿਕ ਸਟੇਟ ਦਾ ਮੁਖੀ ਅਬੂ-ਵਾਲਿਦ-ਅਲ-ਸਾਹਰਾਵੀ ਮਾਰਿਆ ਗਿਆ। ਰਾਸ਼ਟਰਪਤੀ ਨੇ ਇਸ ਨੂੰ ਫਰਾਂਸ ਦੀ ਸੈਨਾ ਦੀ ‘ਇਕ ਵੱਡੀ ਪ੍ਰਾਪਤੀ’ ਕਰਾਰ ਦਿੱਤਾ ਹੈ। ਰਾਸ਼ਟਰਪਤੀ ਨੇ ਟਵੀਟ ਕੀਤਾ ਕਿ ਸਾਹਰਾਵੀ ਨੂੰ ‘ਫਰਾਂਸ ਦੇ ਬਲਾਂ ਨੇ ਢੇਰ ਕੀਤਾ’ ਹੈ ਪਰ ਇਸ ਸੰਬੰਧ ਵਿਚ ਉਹਨਾਂ ਨੇ ਕੋਈ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ। ਜ਼ਿਕਰਯੋਗ ਹੈ ਕਿ ਕੱਟੜ ਅੱਤਵਾਦੀ ਦੀ ਮੌਤ ਦੀਆਂ ਖ਼ਬਰਾਂ ਮਾਲੀ ਵਿਚ ਕਰੀਬ ਇਕ ਹਫ਼ਤੇ ਤੋਂ ਫੈਲ ਰਹੀਆਂ ਹਨ ਭਾਵੇਂਕਿ ਇਸ ਖੇਤਰ ਦੇ ਅਧਿਕਾਰੀਆਂ ਵੱਲੋਂ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ। ਇਹ ਹਾਲੇ ਸਪਸ਼ੱਟ ਨਹੀਂ ਹੈ ਕਿ ਅਲ-ਸਾਹਰਾਵੀ ਕਿੱਥੇ ਮਾਰਿਆ ਗਿਆ। ਇਸਲਾਮਿਕ ਸਟੇਟ ਸਮੂਹ ਨੂੰ ਮਾਲੀ ਅਤੇ ਨਾਈਜ਼ਰ ਵਿਚਰਾਕ ਸਰਹੱਦ ’ਤੇ ਦਰਜਨਾਂ ਹਮਲਿਆਂ ਲਈ ਦੋਸ਼ੀ ਠਹਿਰਾਇਆ ਗਿਆ ਹੈ।

Comment here