ਮੀਡੀਆ ਦੀ ਅਜ਼ਾਦੀ ਦੇ ਮੁੱਦੇ ਤੇ ਪਾਕਿਸਤਾਨ ਦਾ ਹਾਲ ਬਦਤਰ
ਇਸਲਾਮਾਬਾਦ- ਮੀਡੀਆ ਦੀ ਅਜ਼ਾਦੀ ਦੇ ਮਾਮਲੇ ਚ ਪਾਕਿਸਤਾਨ ਦਾ ਮੰਦਾ ਹਾਲ ਹੈ, ਖੁਦ ਸਰਕਾਰੀ ਮਸ਼ੀਨਰੀ ਇਸ ਬਾਰੇ ਹੈਰਾਨ ਪਰੇਸ਼ਾਨ ਕਰਦੇ ਅੰਕੜੇ ਸਾਂਝੇ ਕਰ ਰਹੀ ਹੈ। ਇਸਲਾਮਾਬਾਦ ‘ਚ ਇਕ ਸਾਲ ਦੌਰਾਨ ਪੱਤਰਕਾਰਾਂ ‘ਤੇ ਹਮਲਿਆਂ ਦੇ ਲਗਪਗ 32 ਮਾਮਲੇ ਦਰਜ ਹੋਏ ਹਨ। ਇਸਲਾਮਾਬਾਦ ਪੁਲਿਸ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਪਿਛਲੇ ਸਾਲ ਹੇਠਲੀਆਂ ਅਦਾਲਤਾਂ ‘ਚ 32 ਲੋਕਾਂ ਖ਼ਿਲਾਫ਼ ਮਾਮਲੇ ਦਾਇਰ ਕੀਤੇ ਗਏ ਹਨ। ਇਨ੍ਹਾਂ ਲੋਕਾਂ ‘ਤੇ ਪੱਤਰਕਾਰਾਂ ‘ਤੇ ਜਾਨਲੇਵਾ ਹਮਲਾ ਕਰਨ ਜਾਂ ਉਸ ‘ਚ ਸ਼ਾਮਲ ਹੋਣ ਦਾ ਸ਼ੱਕ ਹੈ। ਡਾਨ ਅਖ਼ਬਾਰ ਨੇ ਪੁਲਿਸ ਦੇ ਹਵਾਲੇ ਨਾਲ ਛਪੀ ਆਪਣੀ ਰਿਪੋਰਟ ‘ਚ ਕਿਹਾ ਕਿ ਪਿਛਲੇ ਸਾਲ 13 ਸਤੰਬਰ ਤੋਂ ਇਸ ਸਾਲ 12 ਸਤੰਬਰ ਤਕ ਪੁਲਿਸ ਵੱਲੋਂ ਦਰਜ 16 ਮਾਮਲਿਆਂ ‘ਚੋਂ ਚਾਰ ਦੀ ਹੁਣ ਤਕ ਜਾਂਚ ਹੋ ਰਹੀ ਹੈ। ਡਾਨ ਅਖ਼ਬਾਰ ਮੁਤਾਬਕ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੀ ਬੈਂਚ ਵੱਲੋਂ ਖ਼ੁਦ ਵਿਚਾਰ ਕਰਨ ਤੋਂ ਬਾਅਦ ਦਿੱਤੇ ਗਏ ਨਿਰਦੇਸ਼ ਦੇ ਆਧਾਰ ‘ਤੇ ਰਿਪੋਰਟ ਸੌਂਪੀ ਗਈ ਹੈ। ਬੈਂਚ ਨੇ ਪੱਤਰਕਾਰਾਂ ਵੱਲੋਂ ਪ੍ਰਰੈੱਸ ਐਸੋਸੀਏਸ਼ਨ ਆਫ ਸੁਪਰੀਮ ਕੋਰਟ ਵੱਲੋ ਦਾਖ਼ਲ ਕਰਵਾਈ ਗਈ ਸੋਸ਼ਣ ਦੀ ਸ਼ਿਕਾਇਤ ‘ਤੇ ਵਿਚਾਰ ਕੀਤਾ। 13 ਸਤੰਬਰ ਨੂੰ ਪਿਛਲੀ ਸੁਣਵਾਈ ‘ਚ ਸੁਪਰੀਮ ਕੋਰਟ ਨੇ ਇਸਲਾਮਾਬਾਦ ਦੇ ਪੁਲਿਸ ਮੁਖੀ ਨੂੰ ਇਹ ਦੱਸਣ ਲਈ ਕਿਹਾ ਸੀ ਕਿ ਪੱਤਰਕਾਰਾਂ ‘ਤੇ ਹੋਏ ਹਮਲਿਆਂ ਦੀ ਜਾਂਚ ਕੀਤੀ ਗਈ ਹੈ ਜਾਂ ਨਹੀਂ ਤੇ ਅਪਰਾਧੀਆਂ ਖ਼ਿਲਾਫ਼ ਮਾਮਲੇ ਦਰਜ ਹੋਏ ਹਨ ਜਾਂ ਨਹੀਂ।
Comment here