ਸਿਆਸਤਖਬਰਾਂਦੁਨੀਆ

ਇਸਰੋ ਨੇ ਪੀ.ਐੱਸ.ਐੱਲ.ਵੀ.-ਐਕਸ.ਐੱਲ. ਰਾਕੇਟ ਮੋਟਰ ਦਾ ਕੀਤਾ ਪ੍ਰੀਖਣ

ਚੇਨਈ-ਇਸਰੋ ਨੇ ਸਫਲਤਾਪੂਰਵਕ ਰਾਕੇਟ ਮੋਟਰ ਦਾ ਪ੍ਰੀਖਣ ਕੀਤਾ ਹੈ। ਭਾਰਤੀ ਪੁਲਾੜ ਖੋਜ ਕੇਂਦਰ (ਇਸਰੋ) ਨੇ ਇਕੋਨਾਮਿਕ ਐਕਸਪਲੋਸਿਵ ਲਿਮਟਿਡ ਨਾਗਪੁਰ ਵਲੋਂ ਲਾਂਚ ਯਾਨ ਪੀ.ਐੱਸ.ਐੱਲ.ਵੀ.-ਐਕਸ.ਐੱਲ. ਲਈ ਬਣਾਏ ਗਏ ਪੀ.ਐੱਸ. ਓ.ਐੱਮ. ਐਕਸਐੱਲ ਮੋਟਰ ਦਾ ਸਫ਼ਲਤਾਪੂਰਵਕ ਪ੍ਰੀਖਣ ਕੀਤਾ ਹੈ। ਇਸਰੋ ਵਲੋਂ ਦਿੱਤੀ ਗਈ ਜਾਣਕਾਰੀ ’ਚ ਦੱਸਿਆ ਗਿਆ ਹੈ ਕਿ ਇਕੋਨਾਮਿਕ ਐਕਸਪਲੋਸਿਵ ਲਿਮਟਿਡ ਨਾਗਪੁਰ ਨੇ ਲਾਂਚ ਯਾਨ ਲਈ ਮੋਟਰ ਤਿਆਰ ਕੀਤੀ, ਜਿਸ ਦਾ ਪ੍ਰੀਖਣ ਸ਼੍ਰੀਹਰਿਕੋਟਾ ਪ੍ਰੀਖਣ ਸਥਾਨ ਤੋਂ ਬੁੱਧਵਾਰ ਕੀਤਾ ਗਿਆ, ਜੋ ਪੂਰੀ ਤਰ੍ਹਾਂ ਸਫ਼ਲ ਰਿਹਾ।
ਵਿਕਰਮ ਸਾਰਾਭਾਈ ਪੁਲਾੜ ਕੇਂਦਰ (ਵੀ.ਐੱਸ.ਐੱਸ.ਸੀ.) ਇਸਰੋ ਵਲੋਂ ਨਾਗਪੁਰ ਦੀ ਕੰਪਨੀ ਨੂੰ ਸਾਲ 2019 ’ਚ ਪੁਲਾੜ ਯਾਨ ਲਈ ਮੋਟਰ ਤਿਆਰ ਕਰਨ ਦੀ ਤਕਨੀਕ ਭੇਜੀ ਗਈ ਸੀ। ਇਸ ਕੰਪਨੀ ਨੇ ਪੀ.ਐੱਸ.ਐੱਲ.ਵੀ.-ਐੱਕਸਐਲ ਦੀ ਪੀ.ਐੱਸ.ਓ. ਸਟੇਜ ’ਚ ਲੱਗਣ ਵਾਲੀ ਪੀ.ਐੱਸ. ਓ.ਐੱਮ. ਐਕਸਐੱਲ ਮੋਟਰ ਨੂੰ ਤਿਆਰ ਕੀਤੀ। ਬਿਆਨ ’ਚ ਕਿਹਾ ਗਿਆ, ‘‘ਟੈਸਟ ਤੋਂ ਇਹ ਸਾਬਿਤ ਹੋ ਗਿਆ ਹੈ ਕਿ ਹੁਣ ਉਦਯੋਗ ਵੀ ਪੀ.ਐੱਸ.ਐੱਲ.ਵੀ. ਲਈ ਪੀ.ਐੱਸ.ਓ. ਸਟੇਜ ਦੇ ਮੋਟਰ ਤਿਆਰ ਕਰ ਸਕਦੇ ਹਨ। ਉਦਯੋਗਾਂ ਦੀ ਮਦਦ ਨਾਲ ਪੀ.ਐੱਸ.ਐੱਲ.ਵੀ. ਤਿਆਰ ਕਰਨ ਦੇ ਟੀਚੇ ਵੱਲ ਵਧਾਇਆ ਗਿਆ ਇਹ ਪਹਿਲਾ ਕਦਮ ਹੈ।’’

Comment here