ਨਵੀਂ ਦਿੱਲੀ-ਇਸਰੋ ਨੇ ਨਾਸਾ ਤੇ ਚੀਨ ਨੂੰ ਟੱਕਰ ਦੇਣ ਦੀ ਤਿਆਰੀ ਖਿੱਚ ਲਈ ਹੈ। ਚੰਦਰਯਾਨ-3 ਨੂੰ ਲਾਂਚ ਕਰਨ ਤੋਂ ਬਾਅਦ ਭਾਰਤੀ ਪੁਲਾੜ ਏਜੰਸੀ ਇਸਰੋ ਨੇ ਹੁਣ ਇਕ ਹੋਰ ਹੈਰਾਨੀਜਨਕ ਕੰਮ ਕਰਨ ਦੀ ਦਿਸ਼ਾ ‘ਚ ਕਦਮ ਪੁੱਟਿਆ ਹੈ। ਪੀਐੱਸਐੱਲਵੀ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਇਸਰੋ ਨੇ ਹੁਣ ਪ੍ਰਮਾਣੂ ਸੰਚਾਲਿਤ ਰਾਕੇਟ ਲਈ ਇੰਜਣ ਬਣਾਉਣ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਲਈ ਇਸਰੋ ਨੇ ਦੇਸ਼ ਦੀ ਪ੍ਰਮੁੱਖ ਪ੍ਰਮਾਣੂ ਏਜੰਸੀ ਭਾਭਾ ਐਟਾਮਿਕ ਰਿਸਰਚ ਸੈਂਟਰ ਨਾਲ ਹੱਥ ਮਿਲਾਇਆ ਹੈ। ਮਾਹਿਰਾਂ ਦੇ ਅਨੁਸਾਰ ਕੈਮੀਕਲ ਨਾਲ ਚੱਲਣ ਵਾਲੇ ਇੰਜਣ ਇਕ ਸੀਮਾ ਤੱਕ ਹੀ ਠੀਕ ਹੁੰਦੇ ਹਨ। ਜੇਕਰ ਤੁਸੀਂ ਕਿਸੇ ਪੁਲਾੜ ਯਾਨ ਨੂੰ ਅਨੰਤ ਪੁਲਾੜ ਵਿੱਚ ਭੇਜਣਾ ਚਾਹੁੰਦੇ ਹੋ ਜਾਂ ਇਕ ਗ੍ਰਹਿ ਤੋਂ ਦੂਜੇ ਗ੍ਰਹਿ ਦੀ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਸਿਰਫ਼ ਪ੍ਰਮਾਣੂ ਸੰਚਾਲਿਤ ਵਾਹਨ ਹੀ ਕਾਰਗਰ ਸਾਬਤ ਹੋ ਸਕਦੇ ਹਨ। ਕੈਮੀਕਲ ਨਾਲ ਚੱਲਣ ਵਾਲੇ ਰਾਕੇਟ ‘ਚ ਇੰਨਾ ਈਂਧਨ ਨਹੀਂ ਭਰਿਆ ਜਾ ਸਕਦਾ ਹੈ, ਜਿਸ ਦੀ ਮਦਦ ਨਾਲ ਉਹ ਪੁਲਾੜ ‘ਚ ਬਹੁਤ ਲੰਬੀ ਦੂਰੀ ਤੱਕ ਸਫਰ ਕਰ ਸਕੇ।

Comment here